Chamoli

Chamoli: ਚਮੋਲੀ ਜ਼ਿਲ੍ਹੇ ‘ਚ ਮਲਾਰੀ ਹਾਈਵੇਅ ਨੇੜੇ ਪਹਾੜੀ ਡਿੱਗਣ ਕਾਰਨ 52 ਫੁੱਟ ਲੰਬਾ ਪੁਲ ਤਬਾਹ

ਉੱਤਰਖੰਡ, 07 ਫਰਵਰੀ 2025: ਉੱਤਰਖੰਡ ਦੇ ਚਮੋਲੀ (Chamoli) ਜ਼ਿਲ੍ਹੇ ‘ਚ ਮਲਾਰੀ ਹਾਈਵੇਅ ਨੇੜੇ ਪਹਾੜੀ ਤੋਂ ਡਿੱਗਣ ਵਾਲੀ ਚੱਟਾਨ ਕਾਰਨ 52 ਫੁੱਟ ਲੰਬਾ ਬੀਆਰਓ ਪੁਲ ਟੁੱਟ ਗਿਆ ਹੈ। ਪੁਲ ਦੇ ਢਹਿ ਜਾਣ ਕਾਰਨ ਸਰਹੱਦੀ ਇਲਾਕਿਆਂ ਵਿੱਚ ਆਵਾਜਾਈ ਠੱਪ ਹੋ ਗਈ ਹੈ।

ਚਮੋਲੀ ਪੁਲਿਸ ਦੇ ਮੁਤਾਬਕ ਭਾਪਕੁੰਡ ਦੇ ਨੇੜੇ ਪਾਂਗਤੀ ਨਾਲੇ ‘ਚ ਇੱਕ ਪੱਥਰ ਡਿੱਗਣ ਤੋਂ ਬਾਅਦ ਘਾਟੀ ਦਾ ਪੁਲ ਢਹਿ ਜਾਣ ਕਾਰਨ ਜਯੋਤੀਰਮਠ – ਮਲਾਰੀ ਸੜਕ ਬੰਦ ਹੋ ਗਈ ਹੈ। ਬੀਆਰਓ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਜਲਦੀ ਹੀ ਮੌਕੇ ‘ਤੇ ਪਹੁੰਚਣਗੇ ਅਤੇ ਘਾਟੀ ਪੁਲ ਦਾ ਨਿਰਮਾਣ ਕਰਨਗੇ।

ਚਮੋਲੀ (Chamoli) ‘ਚ ਹੀ 5 ਮਾਰਚ ਨੂੰ ਚੱਟਾਨ ਡਿੱਗਣ ਕਾਰਨ ਗੋਵਿੰਦਘਾਟ ‘ਤੇ ਬਣਿਆ ਮੋਟਰ ਪੁਲ ਢਹਿ ਗਿਆ ਅਤੇ ਅਲਕਨੰਦਾ ਨਦੀ ‘ਚ ਡਿੱਗ ਗਿਆ ਸੀ। ਇਸ ਨਾਲ ਪੁਲਨਾ ਪਿੰਡ, ਹੇਮਕੁੰਟ ਸਾਹਿਬ ਅਤੇ ਫੁੱਲਾਂ ਦੀ ਘਾਟੀ ਨਾਲ ਸੰਪਰਕ ਪੂਰੀ ਤਰ੍ਹਾਂ ਕੱਟ ਗਿਆ ਹੈ। ਮਲਬੇ ਹੇਠ ਦੱਬਣ ਨਾਲ ਇੱਕ ਵਿਅਕਤੀ ਦੀ ਮੌ.ਤ ਹੋ ਗਈ ਹੈ।

ਗੋਵਿੰਦਘਾਟ ਦੇ ਸਾਹਮਣੇ ਪਹਾੜੀ ਤੋਂ ਇੱਕ ਵੱਡੀ ਚੱਟਾਨ ਟੁੱਟ ਕੇ ਸਿੱਧੇ ਅਲਕਨੰਦਾ ਨਦੀ ‘ਤੇ ਬਣੇ ਸਸਪੈਂਸ਼ਨ ਬ੍ਰਿਜ (ਕੇਬਲ ਸਪੋਰਟ ‘ਤੇ ਬਣਿਆ ਪੁਲ) ‘ਤੇ ਡਿੱਗ ਪਈ। ਇੱਕੋ ਝਟਕੇ ‘ਚ ਪੁਲ ਪੱਥਰਾਂ ਸਮੇਤ ਅਲਕਨੰਦਾ ਨਦੀ ‘ਚ ਡਿੱਗ ਪਿਆ। ਪੁਲਨਾ ਵੱਲ ਜਾਣ ਵਾਲੇ ਪੁਲ ਦਾ ਹਿੱਸਾ ਨਦੀ ‘ਚ ਡਿੱਗ ਗਿਆ ਜਦੋਂ ਕਿ ਗੋਵਿੰਦਘਾਟ ਵੱਲ ਜਾਣ ਵਾਲਾ ਹਿੱਸਾ ਝੁਕਿਆ ਹੋਇਆ ਸੀ। ਇੱਕ ਵਿਅਕਤੀ ਵੀ ਮਲਬੇ ਹੇਠ ਦੱਬ ਗਿਆ। ਘਟਨਾ ਤੋਂ ਬਾਅਦ ਤਹਿਸੀਲ ਪ੍ਰਸ਼ਾਸਨ, ਐਸਡੀਆਰਐਫ, ਸਿਹਤ ਵਿਭਾਗ ਅਤੇ ਲੋਕ ਨਿਰਮਾਣ ਵਿਭਾਗ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ।

Read More: Chamoli Glacier Burst: 33 ਕਰਮਚਾਰੀਆਂ ਨੂੰ ਸੁਰੱਖਿਅਤ ਕੱਢਿਆ ਗਿਆ ਬਾਹਰ, ਬਚਾਅ ਕਾਰਜ ਜਾਰੀ

Scroll to Top