Donald Trump

ਡੋਨਾਲਡ ਟਰੰਪ ਵੱਲੋਂ ਵਿਦੇਸ਼ੀ ਸਹਾਇਤਾ ਰੋਕਣ ਨਾਲ ਮਰ ਸਕਦੇ ਨੇ ਲੱਖਾਂ ਏਡਜ਼ ਮਰੀਜ਼: ਸੰਯੁਕਤ ਰਾਸ਼ਟਰ

ਚੰਡੀਗੜ੍ਹ, 17 ਫਰਵਰੀ 2025: ਡੋਨਾਲਡ ਟਰੰਪ ਵੱਲੋਂ ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਲਏ ਅਹਿਮ ਫੈਸਲਿਆਂ ‘ਚੋਂ ਸਭ ਤੋਂ ਪ੍ਰਮੁੱਖ ਫੈਸਲਾ ਅਮਰੀਕਾ ਵੱਲੋਂ ਦੁਨੀਆ ਭਰ ‘ਚ ਦਿੱਤੀ ਜਾਣ ਵਾਲੀ ਵਿਦੇਸ਼ੀ ਸਹਾਇਤਾ ਨੂੰ ਰੋਕਣ ਸੀ।

ਡੋਨਾਲਡ ਟਰੰਪ ਦੇ ਇਸ ਫੈਸਲੇ ਦਾ ਹੁਣ ਅਸਰ ਦਿਖਣਾ ਸ਼ੁਰੂ ਹੋ ਗਿਆ ਹੈ। ਸੰਯੁਕਤ ਰਾਸ਼ਟਰ (UN) ਏਡਜ਼ ਪ੍ਰੋਗਰਾਮ ਦੀ ਡਾਇਰੈਕਟਰ ਵਿੰਨੀ ਬਯਾਨਿਮਾ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਵਿਦੇਸ਼ੀ ਸਹਾਇਤਾ ਬੰਦ ਕਰ ਦਿੰਦਾ ਹੈ ਤਾਂ ਦੁਨੀਆ ਭਰ ‘ਚ ਲੱਖਾਂ ਏਡਜ਼ ਮਰੀਜ਼ ਮਰ ਸਕਦੇ ਹਨ।

ਸੰਯੁਕਤ ਰਾਜ ਅਮਰੀਕਾ ਸੰਯੁਕਤ ਰਾਸ਼ਟਰ ਨੂੰ ਵਿਦੇਸ਼ੀ ਸਹਾਇਤਾ ਦੇਣ ਵਾਲਾ ਦੁਨੀਆ ਦਾ ਸਭ ਤੋਂ ਵੱਡਾ ਪ੍ਰਦਾਤਾ ਹੈ। ਅਮਰੀਕਾ ਇਹ ਸਹਾਇਤਾ ਆਪਣੀ ਏਜੰਸੀ ਯੂਨਾਈਟਿਡ ਸਟੇਟਸ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ (USAID) ਰਾਹੀਂ ਪ੍ਰਦਾਨ ਕਰ ਰਿਹਾ ਹੈ। ਡੋਨਾਲਡ ਟਰੰਪ ਨੇ ਇਸ ਸਾਲ ਜਨਵਰੀ ‘ਚ ਅਹੁਦਾ ਸੰਭਾਲਣ ਤੋਂ ਬਾਅਦ USAID ਦੁਆਰਾ ਦਿੱਤੀ ਜਾਣ ਵਾਲੀ ਵਿਦੇਸ਼ੀ ਸਹਾਇਤਾ ਨੂੰ ਤਿੰਨ ਮਹੀਨਿਆਂ ਲਈ ਰੋਕ ਦਿੱਤਾ।

ਇਸ ਫੈਸਲੇ ਨਾਲ ਮਾਨਵਤਾਵਾਦੀ ਰਾਹਤ ਕਾਰਜਾਂ ‘ਤੇ ਵੱਡਾ ਪ੍ਰਭਾਵ ਪਿਆ ਹੈ। ਯੂਐਨਏਆਈਡੀਜ਼ ਦੀ ਕਾਰਜਕਾਰੀ ਨਿਰਦੇਸ਼ਕ ਵਿੰਨੀ ਬਿਆਨੀਮਾ ਨੇ ਕਿਹਾ ਕਿ ਜੇਕਰ ਵਿਦੇਸ਼ੀ ਸਹਾਇਤਾ ਫੰਡਿੰਗ ਖਤਮ ਹੋ ਜਾਂਦੀ ਹੈ, ਤਾਂ ਲੋਕ ਮਰ ਜਾਣਗੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਏਡਜ਼ ਤੋਂ ਮੌਤ ਦਰ ਦਸ ਗੁਣਾ ਵੱਧ ਸਕਦੀ ਹੈ।

ਫਾਊਂਡੇਸ਼ਨ ਫਾਰ ਏਡਜ਼ ਰਿਸਰਚ (amfAR) ਦੇ ਇੱਕ ਵਿਸ਼ਲੇਸ਼ਣ ਦੇ ਮੁਤਾਬਕ ਅਮਰੀਕੀ ਸਹਾਇਤਾ 20 ਮਿਲੀਅਨ ਤੋਂ ਵੱਧ HIV ਮਰੀਜ਼ਾਂ ਅਤੇ 270,000 ਸਿਹਤ ਕਰਮਚਾਰੀਆਂ ਦੀ ਸਹਾਇਤਾ ਕਰਦੀ ਹੈ। ਜੇਕਰ ਵਿਦੇਸ਼ੀ ਸਹਾਇਤਾ ਬੰਦ ਹੋ ਜਾਂਦੀ ਹੈ, ਤਾਂ ਇਸ ਨਾਲ ਪੰਜ ਸਾਲਾਂ ‘ਚ ਲਗਭਗ 63 ਲੱਖ ਲੋਕਾਂ ਦੀ ਮੌਤ ਹੋ ਸਕਦੀ ਹੈ, ਜੋ ਕਿ ਏਡਜ਼ ਨਾਲੋਂ ਦਸ ਗੁਣਾ ਜ਼ਿਆਦਾ ਹੈ।

ਹਾਲਾਂਕਿ ਅਮਰੀਕਾ ਨੇ ਜੀਵਨ-ਰੱਖਿਅਕ ਇਲਾਜ ਦਵਾਈਆਂ ਨੂੰ ਪਾਬੰਦੀ ਤੋਂ ਛੋਟ ਦਿੱਤੀ ਹੈ, ਪਰ ਅਫਰੀਕਾ ‘ਚ ਇਹ ਸਹੂਲਤਾਂ ਵੀ ਬੰਦ ਕਰ ਦਿੱਤੀਆਂ ਹਨ। ਬਯਾਨਿਮਾ ਨੇ ਇਹ ਗੱਲ ਇਥੋਪੀਆ ਦੀ ਰਾਜਧਾਨੀ ਅਦੀਸ ਅਬਾਬਾ ‘ਚ ਅਫਰੀਕੀ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਹੀ।

Read More: Donald Trump: ਰਾਸ਼ਟਰਪਤੀ ਬਣਦੇ ਹੀ ਡੋਨਾਲਡ ਟਰੰਪ ਦੇ ਵੱਡੇ ਫੈਸਲੇ, ਯੂਕਰੇਨ ਸਮੇਤ ਕਈਂ ਦੇਸ਼ਾਂ ਲਈ ਆਰਥਿਕ ਸਹਾਇਤਾ ਮੁਅੱਤਲ

Scroll to Top