ਚੰਡੀਗੜ੍ਹ, 11 ਜਨਵਰੀ 2025: ਚੈਂਪੀਅਨਜ਼ ਟਰਾਫੀ 2025 (Champions Trophy 2025) ਤੋਂ ਪਹਿਲਾਂ ਕਪਤਾਨ ਰੋਹਿਤ ਸ਼ਰਮਾ ਦੇ ਸੈਂਕੜੇ ਨੇ ਭਾਰਤੀ ਟੀਮ ਪ੍ਰਬੰਧਨ ਨੂੰ ਵੱਡੀ ਰਾਹਤ ਦਿੱਤੀ ਹੈ। ਇਸ ਦੇ ਬਾਵਜੂਦ, ਭਾਰਤੀ ਟੀਮ ਦੇ ਬੱਲੇਬਾਜ਼ੀ ਸੁਮੇਲ ਬਾਰੇ ਭੰਬਲਭੂਸਾ ਅਜੇ ਵੀ ਬਰਕਰਾਰ ਹੈ।
ਇਹ ਸਥਿਤੀ ਉਦੋਂ ਹੈ ਜਦੋਂ ਭਾਰਤੀ ਟੀਮ (Indian team) ਦਾ ਚੈਂਪੀਅਨਜ਼ ਟਰਾਫੀ ਲਈ ਆਪਣੀਆਂ ਤਿਆਰੀਆਂ ਦੀ ਪਰਖ ਕਰਨ ਲਈ 12 ਫਰਵਰੀ ਨੂੰ ਇੰਗਲੈਂਡ ਵਿਰੁੱਧ ਸਿਰਫ਼ ਇੱਕ ਮੈਚ ਬਾਕੀ ਹੈ। ਛੇਵੇਂ ਨੰਬਰ ‘ਤੇ ਕੇਐਲ ਰਾਹੁਲ ਦਾ ਬੱਲੇਬਾਜ਼ੀ ਕਰਨਾ ਅਤੇ ਰਿਸ਼ਭ ਪੰਤ ਨੂੰ ਅਜੇ ਤੱਕ ਅਜ਼ਮਾਇਆ ਨਾ ਜਾਣਾ ਸਮੀਕਰਨਾਂ ਨੂੰ ਗੁੰਝਲਦਾਰ ਬਣਾ ਰਿਹਾ ਹੈ।
ਦੋਵੇਂ ਮੈਚਾਂ ‘ਚ ਅਕਸ਼ਰ ਪਟੇਲ ਤੋਂ ਬਾਅਦ ਰਾਹੁਲ ਨੂੰ ਬੱਲੇਬਾਜ਼ੀ ਲਈ ਭੇਜਿਆ ਗਿਆ ਹੈ। ਉਹ ਛੇਵੇਂ ਨੰਬਰ ਦੇ ਸਥਾਨ ਨਾਲ ਇਨਸਾਫ਼ ਨਹੀਂ ਕਰ ਸਕੇ। ਇਹ ਉਹ ਸਥਿਤੀ ਹੈ ਜਿੱਥੇ ਪੰਤ ਆਪਣੇ ਐਕਸ-ਫੈਕਟਰ ਦੇ ਕਾਰਨ ਵਧੇਰੇ ਉਪਯੋਗੀ ਸਾਬਤ ਹੋ ਸਕਦਾ ਸੀ। ਇਸ ਦੇ ਨਾਲ ਹੀ, ਛੇ ਮਹੀਨਿਆਂ ਬਾਅਦ ਵਿਰਾਟ ਕੋਹਲੀ ਦੀ ਵਨਡੇ ‘ਚ ਵਾਪਸੀ ਚੰਗੀ ਨਹੀਂ ਸੀ। ਉਹ ਦੂਜੇ ਵਨਡੇ ‘ਚ ਸਿਰਫ਼ ਪੰਜ ਦੌੜਾਂ ਹੀ ਬਣਾ ਸਕਿਆ। ਉਸਨੂੰ ਯਸ਼ਸਵੀ ਜੈਸਵਾਲ ਦੀ ਜਗ੍ਹਾ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ। ਦੂਜੇ ਪਾਸੇ, ਅਰਸ਼ਦੀਪ ਸਿੰਘ ਨੂੰ ਅਜੇ ਤੱਕ ਗੇਂਦਬਾਜ਼ੀ ‘ਚ ਅਜ਼ਮਾਇਆ ਨਹੀਂ ਗਿਆ ਹੈ।
ਆਈਸੀਸੀ ਚੈਂਪੀਅਨਜ਼ ਟਰਾਫੀ (ICC Champions Trophy 2025) ਲਈ ਆਈਸੀਸੀ ਨੂੰ ਅੰਤਿਮ ਟੀਮ ਜਮ੍ਹਾਂ ਕਰਾਉਣ ਦੀ ਆਖਰੀ ਮਿਤੀ ਆਈਸੀਸੀ ‘ਤੇ ਸਮਾਪਤ ਹੋ ਰਹੀ ਹੈ। ਟੂਰਨਾਮੈਂਟ ‘ਚ ਹਿੱਸਾ ਲੈਣ ਵਾਲੀਆਂ ਸਾਰੀਆਂ ਅੱਠ ਟੀਮਾਂ ਨੂੰ ਆਪਣੀ ਅੰਤਿਮ 15 ਮੈਂਬਰੀ ਟੀਮ ਸੂਚੀ ਆਈਸੀਸੀ ਨੂੰ ਜਮ੍ਹਾਂ ਕਰਾਉਣੀ ਪਵੇਗੀ। ਇਹ ਟੂਰਨਾਮੈਂਟ 19 ਫਰਵਰੀ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਖਿਤਾਬ ਦਾ ਮਜ਼ਬੂਤ ਦਾਅਵੇਦਾਰ ਭਾਰਤ, ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਉਪਲਬਧਤਾ ਨੂੰ ਲੈ ਕੇ ਉਲਝਣ ‘ਚ ਹੈ।
ਭਾਰਤ ਨੂੰ ਚੈਂਪੀਅਨਜ਼ ਟਰਾਫੀ ‘ਚ ਗਰੁੱਪ ਏ ਵਿੱਚ ਰੱਖਿਆ ਗਿਆ ਹੈ ਜਿਸ ਵਿੱਚ ਪਾਕਿਸਤਾਨ, ਬੰਗਲਾਦੇਸ਼ ਅਤੇ ਨਿਊਜ਼ੀਲੈਂਡ ਵੀ ਸ਼ਾਮਲ ਹਨ। ਟੂਰਨਾਮੈਂਟ ਲਈ ਪਾਕਿਸਤਾਨ ਜਾਣ ਤੋਂ ਇਨਕਾਰ ਕਰਨ ਤੋਂ ਬਾਅਦ ਭਾਰਤ ਆਪਣੇ ਸਾਰੇ ਮੈਚ ਦੁਬਈ ‘ਚ ਹਾਈਬ੍ਰਿਡ ਮਾਡਲ ਦੇ ਤਹਿਤ ਖੇਡੇਗਾ।
ਬੁਮਰਾਹ ਨੂੰ ਪਿਛਲੇ ਮਹੀਨੇ ਚੈਂਪੀਅਨਜ਼ ਟਰਾਫੀ ਲਈ ਐਲਾਨੀ ਗਈ ਭਾਰਤ ਦੀ 15 ਮੈਂਬਰੀ ਸ਼ੁਰੂਆਤੀ ਟੀਮ ਵਿੱਚ ਸ਼ਾਮਲ ਕੀਤਾ ਸੀ, ਪਰ ਉਹ ਇੰਗਲੈਂਡ ਖ਼ਿਲਾਫ਼ ਵਨਡੇ ਸੀਰੀਜ਼ ‘ਚ ਨਹੀਂ ਖੇਡ ਸਕਿਆ, ਜੋ ਕਿ 19 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਭਾਰਤ ਦੀ ਆਖਰੀ ਸੀਰੀਜ਼ ਹੈ। ਬੁਮਰਾਹ ਨੂੰ ਆਸਟ੍ਰੇਲੀਆ ਖ਼ਿਲਾਫ਼ ਸਿਡਨੀ ‘ਚ ਪੰਜਵੇਂ ਟੈਸਟ ਦੌਰਾਨ ਸੱਟ ਲੱਗ ਗਈ ਸੀ ਅਤੇ ਉਸ ਤੋਂ ਬਾਅਦ ਉਹ ਕੋਈ ਮੈਚ ਨਹੀਂ ਖੇਡ ਸਕਿਆ ਹੈ। ਭਾਰਤੀ ਟੀਮ ਦੇ ਕਿਸੇ ਵੀ ਮੈਂਬਰ ਨੂੰ ਵੀ ਬੁਮਰਾਹ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਬੁਮਰਾਹ ਨੂੰ ਖੇਡਣ ਨੂੰ ਲੈ ਕੇ ਚੱਲ ਰਹੀ ਅਨਿਸ਼ਚਿਤਤਾ ਦੇ ਵਿਚਕਾਰ, ਭਾਰਤ ਨੇ ਇੰਗਲੈਂਡ ਵਿਰੁੱਧ ਵਨਡੇ ਸੀਰੀਜ਼ ਲਈ ਦੋ ਗੇਂਦਬਾਜ਼ਾਂ ਨੂੰ ਵਨਡੇ ਡੈਬਿਊ ਦਿੱਤਾ। ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ, ਜਿਸਨੂੰ ਬੁਮਰਾਹ ਦੀ ਗੈਰਹਾਜ਼ਰੀ ‘ਚ ਟੀਮ ਵਿੱਚ ਜਗ੍ਹਾ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਹੈ, ਉਨ੍ਹਾਂ ਨੇ ਨਾਗਪੁਰ ‘ਚ ਖੇਡੇ ਗਏ ਪਹਿਲੇ ਵਨਡੇ ‘ਚ ਆਪਣਾ ਡੈਬਿਊ ਕੀਤਾ ਅਤੇ ਹੁਣ ਤੱਕ ਲੜੀ ਦੇ ਦੋਵੇਂ ਮੈਚ ਖੇਡੇ ਹਨ ਅਤੇ ਵਿਚਕਾਰਲੇ ਓਵਰਾਂ ‘ਚ ਵੀ ਪ੍ਰਭਾਵਿਤ ਕੀਤਾ ਹੈ।