Dr. Baljit Kaur

ਪੰਜਾਬ ਸਰਕਾਰ ਵੱਲੋਂ 15 ਬਿਰਧ ਘਰਾਂ ਲਈ 4.21 ਕਰੋੜ ਰੁਪਏ ਦੀ ਗ੍ਰਾਂਟ ਜਾਰੀ: ਡਾ. ਬਲਜੀਤ ਕੌਰ

ਕਿਹਾ, ਬਿਰਧ ਘਰਾਂ ਵਿਚ ਬਜ਼ੁਰਗਾਂ ਲਈ ਸਿਰਜਿਆ ਜਾਵੇਗਾ ਅਨੁਕੂਲ ਮਾਹੌਲ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬਜੁਰਗਾਂ ਦੀ ਭਲਾਈ ਲਈ ਲਗਾਤਾਰ ਕਰ ਰਹੀ ਹੈ ਉਪਰਾਲੇ

ਚੰਡੀਗੜ, 9 ਫਰਵਰੀ 2025: ਪੰਜਾਬ ਸਰਕਾਰ ਸੂਬੇ ਦੇ ਬਜੁਰਗਾਂ ਦੀ ਸੇਵਾ ਸੰਭਾਲ ਅਤੇ ਮਾਣ-ਸਨਮਾਨ ਬਰਕਰਾਰ ਰੱਖਣ ਲਈ ਵਚਨਬੱਧ ਹੈ। ਇਸ ਤਹਿਤ, ਸੂਬਾ ਸਰਕਾਰ (state government) ਨੇ ਬੇਸਹਾਰਾ ਬਜੁਰਗਾਂ ਨੂੰ ਸੁਰੱਖਿਅਤ ਪਨਾਹ ਪ੍ਰਦਾਨ ਕਰਨ ਲਈ ਸਾਰੇ ਜਿਿਲਆਂ ਵਿੱਚ ਬਿਰਧ ਘਰ ਸਥਾਪਤ ਕੀਤੇ ਹਨ। ਪੰਜਾਬ ਸਰਕਾਰ ਵੱਲੋਂ ਸੂਬੇ ਦੇ 15 ਬਿਰਧ ਘਰਾਂ ਲਈ ਵਿੱਤੀ ਸਾਲ 2024-25 ਲਈ 4.21 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ।

ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਹਨਾਂ ਬਿਰਧ ਘਰਾਂ ਵਿੱਚ ਕੋਈ ਵੀ ਬਜੁਰਗ ਰਹਿ ਸਕਦਾ ਹੈ, ਜਿੱਥੇ ਉਨਾਂ ਦੇ ਰਿਹਾਇਸ, ਕੱਪੜੇ, ਭੋਜਨ ਅਤੇ ਹੋਰ ਲੋੜੀਦੀਆਂ ਜ਼ਰੂਰਤਾਂ ਮੁਫਤ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਇਸ ਮੰਤਵ ਲਈ ਵਿਭਾਗ ਵੱਲੋਂ ਗੈਰ-ਸਰਕਾਰੀ ਸੰਸਥਾਵਾਂ ਦੇ ਸਹਿਯੋਗ ਨਾਲ ਬਿਰਧ ਘਰ ਚਲਾਏ ਜਾ ਰਹੇ ਹਨ।

ਉਨਾਂ ਖੁਲਾਸਾ ਕੀਤਾ ਕਿ ਸੂਬੇ ਦੇ ਵੱਖ-ਵੱਖ ਜ਼ਿਲਿਆਂ ਦੇ ਬਿਰਧ ਘਰਾਂ ਨੂੰ ਕ੍ਰਮਵਾਰ ਅੰਮਿ੍ਰਤਸਰ ਨੂੰ 37.68 ਲੱਖ ਰੁਪਏ, ਬਠਿੰਡਾ (bathinda) ਨੂੰ 28.54 ਲੱਖ ਰੁਪਏ, ਫਾਜ਼ਿਲਕਾ ਨੂੰ 28.54 ਲੱਖ ਰੁਪਏ, ਲੁਧਿਆਣਾ ਨੂੰ 70.41 ਲੱਖ ਰੁਪਏ, ਮਾਲੇਰਕੋਟਲਾ 22.47 ਲੱਖ ਰੁਪਏ, ਮੋਗਾ ਨੂੰ 28.54 ਲੱਖ ਰੁਪਏ, ਪਠਾਨਕੋਟ ਨੂੰ 28.79 ਲੱਖ ਰੁਪਏ, ਪਟਿਆਲਾ 17.77 ਲੱਖ ਰੁਪਏ, ਰੋਪੜ 30.80 ਲੱਖ ਰੁਪਏ, ਸੰਗਰੂਰ 58.49 ਲੱਖ ਰੁਪਏ, ਤਰਨਤਾਰਨ ਨੂੰ 21.55 ਲੱਖ ਰੁਪਏ, ਫਰੀਦਕੋਟ ਨੂੰ 22.02 ਲੱਖ ਰੁਪਏ ਅਤੇ ਫਿਰੋਜਪੁਰ ਨੂੰ 26.37 ਲੱਖ ਰੁਪਏ ਦੀ ਗ੍ਰਾਂਟ ਜ਼ਾਰੀ ਕੀਤੀ ਗਈ ਹੈ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ, ਵਿਭਾਗ ਵੱਲੋਂ ਬਰਨਾਲਾ ਅਤੇ ਮਾਨਸਾ ਜਿਲਿਆਂ ਵਿੱਚ 75 ਬਜੁਰਗਾਂ ਦੀ ਸਮਰੱਥਾ ਵਾਲੇ ਬਿਰਧ ਘਰਾਂ ਦੀ ਉਸਾਰੀ ਕੀਤੀ ਜਾ ਰਹੀ ਹੈ। ਇਹ ਬਿਰਧ ਘਰ 17.34 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਹਨ ਜੋ ਜਲਦ ਹੀ ਮੁਕੰਮਲ ਕੀਤੇ ਜਾਣਗੇ। ਇਹਨਾਂ ਉਸਾਰੇ ਜਾਣ ਵਾਲੇ ਬਿਰਧ ਘਰਾਂ ਵਿਚ ਬਜ਼ੁਰਗਾਂ ਲਈ ਅਨੁਕੂਲ ਮਾਹੌਲ ਸਿਰਜਿਆ ਜਾਵੇਗਾ।

ਡਾ. ਬਲਜੀਤ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬਜੁਰਗਾਂ ਦੀ ਭਲਾਈ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਉਨਾਂ ਦੱਸਿਆ ਕਿ ਸਾਡੇ ਬਜੁਰਗ ਸਾਡੇ ਸਮਾਜ ਦਾ ਅਹਿਮ ਹਿੱਸਾ ਹਨ ਅਤੇ ਉਹਨਾਂ ਦੀ ਸਿਹਤ ਸੰਭਾਲ ਕਰਨੀ ਸਾਡੀ ਨੈਤਿਕ ਜਿੰਮੇਵਾਰੀ ਹੈ।

Read More: ਪੰਜਾਬ ਸਰਕਾਰ ਦੇ ਯਤਨਾਂ ਨਾਲ ਰੇਸਮ ਉਦਯੋਗ ਹੋਣ ਲੱਗਾ ਪ੍ਰਫੁੱਲਤ: ਮੋਹਿੰਦਰ ਭਗਤ

 

Scroll to Top