IND vs ENG

IND vs ENG: ਭਾਰਤ ਤੇ ਇੰਗਲੈਂਡ ਵਿਚਾਲੇ ਦੂਜਾ ਵਨਡੇ ਮੈਚ ‘ਚ ਕੱਲ੍ਹ, ਵਿਰਾਟ ਕੋਹਲੀ ‘ਤੇ ਨਜ਼ਰਾਂ

ਚੰਡੀਗੜ੍ਹ, 8 ਫਰਵਰੀ 2025: IND vs ENG: ਭਾਰਤੀ ਟੀਮ ਐਤਵਾਰ ਨੂੰ ਦੂਜੇ ਵਨਡੇ ਮੈਚ ‘ਚ ਇੰਗਲੈਂਡ ਦਾ ਸਾਹਮਣਾ ਕਰੇਗੀ | ਇਸ ਦੌਰਾਨ ਸਾਰਿਆਂ ਦੀਆਂ ਨਜ਼ਰਾਂ ਵਿਰਾਟ ਕੋਹਲੀ (Virat Kohli) ‘ਤੇ ਹੋਣਗੀਆਂ। ਵਿਰਾਟ ਗੋਡੇ ਦੀ ਸੱਟ ਕਾਰਨ ਪਹਿਲੇ ਵਨਡੇ ‘ਚ ਨਹੀਂ ਖੇਡੇ ਸਨ। ਅਭਿਆਸ ਦੌਰਾਨ ਵੀ ਕੋਹਲੀ ਨੂੰ ਆਪਣੇ ਸੱਜੇ ਗੋਡੇ ‘ਤੇ ਬੈਂਡ ਬੰਨ੍ਹਿਆ ਹੋਇਆ ਦੇਖਿਆ ਗਿਆ।

ਹਾਲਾਂਕਿ, 87 ਦੌੜਾਂ ਦੀ ਪਾਰੀ ਨਾਲ ਇੰਗਲੈਂਡ ਖਿਲਾਫ ਭਾਰਤ ਨੂੰ ਚਾਰ ਵਿਕਟਾਂ ਨਾਲ ਜਿੱਤ ਦਿਵਾਉਣ ਵਾਲੇ ਸ਼ੁਭਮਨ ਗਿੱਲ ਨੇ ਸਪੱਸ਼ਟ ਕੀਤਾ ਹੈ ਕਿ ਵਿਰਾਟ ਕੋਹਲੀ ਦੀ ਸੱਟ ਗੰਭੀਰ ਨਹੀਂ ਹੈ ਅਤੇ ਉਹ 9 ਫਰਵਰੀ ਨੂੰ ਕਟਕ ‘ਚ ਹੋਣ ਵਾਲੇ ਦੂਜੇ ਵਨਡੇ ‘ਚ ਖੇਡਣਗੇ।

ਨਾਗਪੁਰ ‘ਚ ਇੱਕ ਰੋਜ਼ਾ ਮੈਚ (IND vs ENG) ਤੋਂ ਪਹਿਲਾਂ ਵਿਰਾਟ ਦਾ ਗੋਡਾ ਸੁੱਜ ਗਿਆ ਸੀ। ਉਨ੍ਹਾਂ ਦੀ ਜਗ੍ਹਾ, ਸ਼੍ਰੇਅਸ ਅਈਅਰ ਨੂੰ ਆਖਰੀ ਸਮੇਂ ‘ਤੇ ਟੀਮ ਵਿੱਚ ਸ਼ਾਮਲ ਕੀਤਾ ਗਿਆ। ਨਾਗਪੁਰ ‘ਚ ਪਲੇਅਰ ਆਫ਼ ਦ ਮੈਚ ਬਣੇ ਗਿੱਲ ਦਾ ਕਹਿਣਾ ਹੈ ਕਿ ਕੋਹਲੀ ਦੀ ਸੱਟ ਬਾਰੇ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ।

ਅਜਿਹੀ ਸਥਿਤੀ ‘ਚ ਹੁਣ ਸਵਾਲ ਇਹ ਉੱਠਦਾ ਹੈ ਕਿ ਸ਼੍ਰੇਅਸ ਅਤੇ ਯਸ਼ਸਵੀ ਜੈਸਵਾਲ ‘ਚੋਂ ਕਿਸ ਨੂੰ ਦੂਜੇ ਵਨਡੇ ‘ਚ ਬਾਹਰ ਕੀਤਾ ਜਾਵੇਗਾ? ਹਾਲਾਂਕਿ, ਸ਼੍ਰੇਅਸ ਨੇ ਜਿਸ ਤਰ੍ਹਾਂ ਦੀ ਪਾਰੀ ਖੇਡੀ, ਉਸ ਨੂੰ ਦੇਖਦੇ ਹੋਏ, ਉਸਨੂੰ ਬਾਹਰ ਕੀਤੇ ਜਾਣ ਦੀ ਸੰਭਾਵਨਾ ਬਹੁਤ ਘੱਟ ਹੈ। ਵਿਰਾਟ ਦੇ ਨਾਗਪੁਰ ਵਨਡੇ ‘ਚ ਨਾ ਖੇਡਣ ਕਾਰਨ, 19 ਫਰਵਰੀ ਤੋਂ ਸ਼ੁਰੂ ਹੋ ਰਹੀ ਚੈਂਪੀਅਨਜ਼ ਟਰਾਫੀ ਵਿੱਚ ਉਸਦੀ ਫਿਟਨੈਸ ‘ਤੇ ਸਵਾਲ ਉੱਠੇ ਸਨ।

Read More: Ind vs Eng: ਇੰਗਲੈਂਡ ਖਿਲਾਫ਼ ਦੂਜੇ ਵਨਡੇ ‘ਚ ਵਿਰਾਟ ਕੋਹਲੀ ਦੀ ਵਾਪਸੀ ?, ਉਪ-ਕਪਤਾਨ ਸ਼ੁਭਮਨ ਗਿੱਲ ਨੇ ਦਿੱਤਾ ਅਪਡੇਟ

Scroll to Top