31 ਜਨਵਰੀ 2025: ਪੰਜਾਬ ਸਕੂਲ ਦੇ ਅਧਿਆਪਕਾਂ ਅਤੇ (Punjab school teachers and students) ਵਿਦਿਆਰਥੀਆਂ ਲਈ ਖਾਸ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਦੱਸ ਦੇਈਏ ਕਿ ਸਿੱਖਿਆ (Education Department) ਵਿਭਾਗ ਨੇ ਪੰਜਾਬ ਭਰ ਦੇ ਸਾਰੇ ਸਕੂਲਾਂ ਨੂੰ ਨਵੇਂ ਹੁਕਮ ਜਾਰੀ ਕੀਤੇ ਹਨ।
ਦੱਸ ਦੇਈਏ ਕਿ ਸਿੱਖਿਆ ਵਿਭਾਗ ਨੇ ਮਾਪੇ (Parent Teacher Meeting) ਅਧਿਆਪਕ ਮਿਲਣੀ (PTM) ਦੀ ਤਰੀਕ ਬਦਲ ਦਿੱਤੀ ਹੈ। ਪੰਜਾਬ ਸਿੱਖਿਆ ਵਿਭਾਗ ਨੇ ਸੂਬੇ ਭਰ ਦੇ ਸਕੂਲਾਂ ਵਿੱਚ ਹੋਣ ਵਾਲੀ ਮਾਪੇ ਅਧਿਆਪਕ ਮਿਲਣੀ (ਪੀਟੀਐਮ) ਦੀ ਮਿਤੀ ਸਬੰਧੀ ਨਵੇਂ ਨਿਰਦੇਸ਼ ਜਾਰੀ ਕੀਤੇ ਹਨ।
ਜਾਣਕਾਰੀ ਮਿਲੀ ਹੈ ਕਿ ਵਿਭਾਗ ਨੇ ਕਿਹਾ ਹੈ ਕਿ ਮਾਪੇ ਅਧਿਆਪਕ ਮਿਲਣੀ (ਪੀਟੀਐਮ) ਹੁਣ 5 ਫ਼ਰਵਰੀ ਨੂੰ ਹੋਵੇਗੀ। ਇਹ ਵੀ ਦੱਸ ਦੇਈਏ ਕਿ ਇਹ ਮਿਲਣੀ ਪਹਿਲਾਂ 1 ਫ਼ਰਵਰੀ 2025 ਨੂੰ ਹੋਣੀ ਸੀ, ਪਰ ਹੁਣ ਇਸ ਨੂੰ ਲੈ ਕੇ ਨਵੀ ਜਾਣਕਾਰੀ ਸਾਹਮਣੇ ਆਈ ਹੈ|
Read More: ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸਾਲ 2024 ਛੂਹਿਆਂ ਨਵੀਆਂ ਉਚਾਈਆਂ, ਜਾਣੋ ਪ੍ਰਾਪਤੀਆਂ