ਚੰਡੀਗੜ੍ਹ, 18 ਜਨਵਰੀ 2025: ਪ੍ਰਯਾਗਰਾਜ (Prayagraj) ‘ਚ ਚੱਲ ਰਹੇ ਮਹਾਂਕੁੰਭ ਨਗਰ ‘ਚ ਸ਼ਰਧਾਲੂਆਂ ਦੀ ਦੀ ਆਵਾਜਾਈ ਵਧ ਗਈ ਹੈ। ਦੇਸ਼ ਅਤੇ ਦੁਨੀਆ ਦੇ ਹਰ ਕੋਨੇ ਤੋਂ ਸ਼ਰਧਾਲੂ ਅਤੇ ਸੈਲਾਨੀ ਪ੍ਰਯਾਗਰਾਜ ਆ ਰਹੇ ਹਨ। ਦੂਜੇ ਪਾਸੇ ਵਪਾਰੀਆਂ ਦੇ ਚਿਹਰੇ ਖਿੜ ਗਏ ਹਨ ਅਤੇ ਕਾਰੋਬਾਰ ਦੋ ਤੋਂ ਤਿੰਨ ਗੁਣਾ ਵਧ ਗਿਆ ਹੈ।
ਮਹਾਂਕੁੰਭ ਮੇਲੇ ਨੇ ਪ੍ਰਯਾਗਰਾਜ ਸ਼ਹਿਰ ਦੇ ਕਾਰੋਬਾਰ ਨੂੰ ਦੋ ਤੋਂ ਤਿੰਨ ਗੁਣਾ ਵਧਾ ਦਿੱਤਾ ਹੈ। ਹੋਟਲ ਉਦਯੋਗ ‘ਚ ਸਭ ਤੋਂ ਵੱਡੀ ਤੇਜ਼ੀ ਦੇਖੀ ਗਈ ਹੈ। ਜ਼ਿਆਦਾਤਰ ਹੋਟਲਾਂ ‘ਚ ਅਗਲੇ ਕਈ ਦਿਨਾਂ ਤੱਕ ਕਮਰੇ ਖਾਲੀ ਨਹੀਂ ਹਨ। ਇੰਨਾ ਹੀ ਨਹੀਂ, ਖਾਣ-ਪੀਣ ਦੀਆਂ ਵਸਤਾਂ, ਕੰਬਲ, ਉੱਨੀ ਕੱਪੜੇ ਅਤੇ ਇਲੈਕਟ੍ਰਾਨਿਕ ਸਮਾਨ ਦੀ ਵਿਕਰੀ ‘ਚ ਵੀ ਕਾਫ਼ੀ ਵਾਧਾ ਹੋਇਆ ਹੈ।
ਹੁਣ ਤੱਕ ਸੱਤ ਕਰੋੜ ਤੋਂ ਵੱਧ ਸ਼ਰਧਾਲੂ ਪੌਸ਼ ਪੂਰਨਿਮਾ ਅਤੇ ਮਕਰ ਸੰਕ੍ਰਾਂਤੀ ਦੇ ਅੰਮ੍ਰਿਤ ਇਸ਼ਨਾਨ ਨਾਲ ਤ੍ਰਿਵੇਣੀ ਸੰਗਮ ‘ਚ ਡੁਬਕੀ ਲਗਾ ਚੁੱਕੇ ਹਨ। ਇਸ ਕਾਰਨ ਸ਼ਹਿਰ ਦੇ ਕਾਰੋਬਾਰ ਅਤੇ ਆਰਥਿਕਤਾ ‘ਚ ਵੀ ਬਹੁਤ ਵਾਧਾ ਹੋਇਆ ਹੈ। ਲਗਭਗ ਹਰ ਤਰ੍ਹਾਂ ਦੇ ਵਪਾਰ ਪੂਰੀ ਰਫ਼ਤਾਰ ਨਾਲ ਚੱਲ ਰਹੇ ਹਨ।
ਪ੍ਰਯਾਗਰਾਜ (Prayagraj) ਹੋਟਲ ਐਂਡ ਰੈਸਟੋਰੈਂਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਹਰਜਿੰਦਰ ਸਿੰਘ ਨੇ ਕਿਹਾ ਕਿ ਵੱਡੀ ਗਿਣਤੀ ‘ਚ ਸ਼ਰਧਾਲੂ ਅਤੇ ਸੈਲਾਨੀ ਹੋਟਲਾਂ ‘ਚ ਬੁਕਿੰਗ ਕਰਵਾ ਰਹੇ ਹਨ। ਹੋਟਲ ਉਦਯੋਗ ਨੇ 30-40 ਪ੍ਰਤੀਸ਼ਤ ਮੁਨਾਫਾ ਕਮਾਇਆ ਹੈ। ਆਉਣ ਵਾਲੇ ਦਿਨਾਂ ‘ਚ 50 ਪ੍ਰਤੀਸ਼ਤ ਤੱਕ ਮੁਨਾਫ਼ਾ ਹੋਣ ਦੀ ਉਮੀਦ ਹੈ।
ਇਸ ਦੌਰਾਨ ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਜ਼ ਦੇ ਸੂਬਾ ਪ੍ਰਧਾਨ ਮਹਿੰਦਰ ਗੋਇਲ ਦਾ ਅੰਦਾਜ਼ਾ ਹੈ ਕਿ ਮਹਾਂਕੁੰਭ ਦੇ ਮੌਕੇ ‘ਤੇ 2,500-3,000 ਕਰੋੜ ਰੁਪਏ ਦਾ ਕਾਰੋਬਾਰ ਸਿਰਫ ਹੋਟਲਾਂ ਅਤੇ ਟੈਂਟ ਸਿਟੀਆਂ ਆਦਿ ‘ਚ ਹੀ ਹੋ ਸਕਦਾ ਹੈ।
ਕੇਂਦਰੀ ਵਪਾਰ ਬੋਰਡ ਦੇ ਜਨਰਲ ਸਕੱਤਰ ਸ਼ਿਵ ਸ਼ੰਕਰ ਸਿੰਘ ਨੇ ਕਿਹਾ ਕਿ ਐਫਐਮਸੀਜੀ ਉਤਪਾਦਾਂ, ਆਟੋਮੋਬਾਈਲਜ਼, ਸੀਸੀਟੀਵੀ ਕੈਮਰੇ, ਕੇਬਲ ਅਤੇ ਖਾਣ-ਪੀਣ ਦੀਆਂ ਚੀਜ਼ਾਂ ਦੀ ਵਿਕਰੀ ‘ਚ ਵਾਧਾ ਹੋਇਆ ਹੈ। ਮਕਰ ਸੰਕ੍ਰਾਂਤੀ ਇਸ਼ਨਾਨ ਤੱਕ ਪ੍ਰਚੂਨ ਵਪਾਰ ‘ਚ ਵੀ 20-25 ਪ੍ਰਤੀਸ਼ਤ ਦਾ ਵਾਧਾ ਦੇਖਿਆ ਗਿਆ। ਵਪਾਰੀਆਂ ਨੂੰ ਮੌਨੀ ਮੱਸਿਆ ‘ਤੇ ਹੋਰ ਵਿਕਰੀ ਦੀ ਉਮੀਦ ਹੈ।
ਹੁਣ ਤੱਕ ਖਾਣ-ਪੀਣ ਦੀਆਂ ਵਸਤਾਂ, ਅਨਾਜ, ਪੂਜਾ ਸਮੱਗਰੀ, ਕੱਪੜੇ, ਕੰਬਲ, ਗੱਦੇ, ਇਲੈਕਟ੍ਰਾਨਿਕ ਸਮਾਨ, ਟੈਂਟ ਕੱਪੜਾ ਆਦਿ ਦੇ ਵਪਾਰ ਵਿੱਚ ਦੁੱਗਣਾ ਵਾਧਾ ਦੇਖਿਆ ਗਿਆ ਹੈ। ਜਿਵੇਂ-ਜਿਵੇਂ ਮੇਲਾ ਵਧਦਾ ਜਾਵੇਗਾ, ਇਸ ‘ਚ ਹੋਰ ਵਾਧਾ ਹੋਣ ਦੀ ਉਮੀਦ ਹੈ।
Read More: Maha Kumbh 2025 Live Updates: ਮਹਾਂਕੁੰਭ ‘ਚ ਇਸ਼ਨਾਨ ਕਰਨ ਆਉਣਗੇ PM ਮੋਦੀ, ਮਹਾਂਕੁੰਭ ਤੋਂ ਗਾਇਬ ਹੋਏ IIT ਬਾਬਾ