snowfall

Weather update: ਮੌਸਮ ਵਿਭਾਗ ਨੇ ਅਗਲੇ ਦਿਨਾਂ ਲਈ ਅਲਰਟ ਕਰਤਾ ਜਾਰੀ, ਕਿਹੜੇ ਰਾਜ ਹੋਣਗੇ ਪ੍ਰਭਾਵਿਤ

24 ਦਸੰਬਰ 2024: ਉੱਤਰੀ(North India) ਭਾਰਤ (bharat) ਸਣੇ ਦੇਸ਼ ਦੇ ਕਈ ਹਿੱਸਿਆਂ ‘ਚ ਠੰਡ ਦੀ ਤੀਬਰਤਾ ਵਧਦੀ ਜਾ ਰਹੀ ਹੈ। ਭਾਰਤੀ ਮੌਸਮ(weather department)  ਵਿਭਾਗ (IMD) ਨੇ ਅਗਲੇ ਸੱਤ ਦਿਨਾਂ ਤੱਕ ਮੀਂਹ, ਬਰਫ਼ਬਾਰੀ(snowfall) ਅਤੇ ਸੰਘਣੀ ਧੁੰਦ (fog) ਦੀ ਚੇਤਾਵਨੀ (alert) ਜਾਰੀ ਕੀਤੀ ਹੈ। ਹਿਮਾਲਿਆ (himalayan) ਦੇ ਖੇਤਰਾਂ ‘ਚ ਬਰਫਬਾਰੀ ਜਾਰੀ ਹੈ, ਜਦਕਿ ਮੈਦਾਨੀ ਇਲਾਕਿਆਂ ‘ਚ ਮੀਂਹ ਅਤੇ ਸੀਤ ਲਹਿਰ ਨੇ ਠੰਡ ਨੂੰ ਹੋਰ ਤੇਜ਼ ਕਰ ਦਿੱਤਾ ਹੈ।

ਕਿਹੜੇ ਰਾਜ ਪ੍ਰਭਾਵਿਤ ਹਨ?
ਦਿੱਲੀ-ਐਨਸੀਆਰ, ਉੱਤਰ ਪ੍ਰਦੇਸ਼, ਰਾਜਸਥਾਨ, ਹਰਿਆਣਾ, ਪੰਜਾਬ, ਮੱਧ ਪ੍ਰਦੇਸ਼, ਬਿਹਾਰ ਅਤੇ ਝਾਰਖੰਡ ਸਮੇਤ 23 ਰਾਜਾਂ ਵਿੱਚ ਅਗਲੇ ਸੱਤ ਦਿਨਾਂ ਲਈ ਗੰਭੀਰ ਠੰਡ ਦਾ ਅਲਰਟ ਜਾਰੀ ਕੀਤਾ ਗਿਆ ਹੈ। ਉੱਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਉੱਚੇ ਇਲਾਕਿਆਂ ‘ਚ ਭਾਰੀ ਬਰਫਬਾਰੀ ਹੋਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਅਨੁਸਾਰ ਪੱਛਮੀ ਗੜਬੜੀ ਕਾਰਨ 27 ਤੋਂ 28 ਦਸੰਬਰ ਦਰਮਿਆਨ ਉੱਤਰ-ਪੱਛਮੀ ਭਾਰਤ ਅਤੇ ਹਿਮਾਲੀਅਨ ਖੇਤਰਾਂ ਵਿੱਚ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਪੱਛਮੀ ਉੱਤਰ ਪ੍ਰਦੇਸ਼ ਵਰਗੇ ਖੇਤਰਾਂ ਵਿੱਚ ਅਗਲੇ ਤਿੰਨ ਤੋਂ ਚਾਰ ਦਿਨਾਂ ਤੱਕ ਗੜੇਮਾਰੀ ਅਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।

read more: Weather update: ਜੰਮੂ-ਕਸ਼ਮੀਰ, ਲੱਦਾਖ ਤੇ ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ‘ਚ ਤਾਪਮਾਨ 0 ਡਿਗਰੀ ਤੋਂ ਡਿੱਗਾ ਹੇਠਾਂ

Scroll to Top