24 ਨਵੰਬਰ 2024: ਗੋਹਾਨਾ(gohana) ‘ਚ ਪਾਣੀਪਤ(panipat) ਤੋਂ ਰੋਹਤਕ ਨੈਸ਼ਨਲ ਹਾਈਵੇਅ ਦੇ ਬਾਈਪਾਸ ‘ਤੇ ਇਕ ਵੱਡਾ ਸੜਕ ਹਾਦਸਾ (road accident) ਦੇਖਣ ਨੂੰ ਮਿਲਿਆ। ਦੱਸ ਦੇਈਏ ਕਿ ਇੱਕ ਤੇਜ਼ ਰਫ਼ਤਾਰ ਟਰੱਕ ਨੇ ਬਾਈਕ ਸਵਾਰ ਤਿੰਨ ਵਿਅਕਤੀਆਂ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਤਿੰਨਾਂ ਦੀ ਮੌਕੇ ‘ਤੇ ਹੀ ਮੌਤ(died) ਹੋ ਗਈ। ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚੀ ਅਤੇ ਤਿੰਨਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੋਹਾਣਾ ਭੇਜ ਦਿੱਤਾ। ਜਿੱਥੇ ਅੱਜ ਤਿੰਨੋਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।
ਮ੍ਰਿਤਕਾਂ ਦੀ ਪਛਾਣ ਰਵਿੰਦਰ ਵਾਸੀ ਗੜ੍ਹੀ ਸਰਾਏ ਗੋਹਾਨਾ, ਮੋਹਿਤ ਵਾਸੀ ਗਨੌਰ ਅਤੇ ਸੰਨੀ ਵਾਸੀ ਬਿਹਾਰ ਵਜੋਂ ਹੋਈ ਹੈ। ਮੋਹਿਤ ਅਤੇ ਰਵਿੰਦਰ ਆਪਸ ‘ਚ ਜੀਜਾ ਅਤੇ ਸਾਲੇ ਸਨ, ਜਦਕਿ ਸੰਨੀ ਗੋਹਾਨਾ ‘ਚ ਮਜ਼ਦੂਰੀ ਕਰਨ ਆਇਆ ਸੀ ਅਤੇ ਹਾਲ ਹੀ ‘ਚ ਗੜ੍ਹੀ ਸਰਾਏ ‘ਚ ਰਹਿ ਰਿਹਾ ਸੀ। ਰਵਿੰਦਰ ਦੇ ਛੋਟੇ ਭਰਾ ਦਾ ਅੱਜ ਵਿਆਹ ਸੀ ਅਤੇ ਉਹ ਰਾਤ ਨੂੰ ਆਪਣੇ ਜੀਜਾ ਮੋਹਿਤ ਨਾਲ ਖਾਣਾ ਖਾਣ ਜਾ ਰਿਹਾ ਸੀ ਕਿ ਜਿਵੇਂ ਹੀ ਉਹ ਬਾਈਪਾਸ ‘ਤੇ ਮੋੜ ਲੈ ਗਿਆ ਤਾਂ ਇਕ ਤੇਜ਼ ਰਫਤਾਰ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ।