22 ਨਵੰਬਰ 2024: ਪਟਿਆਲਾ (patiala) ਦੇ ਰਜਿੰਦਰਾ ਹਸਪਤਾਲ ( rajindra hospital) ਤੋਂ ਇਕ ਖ਼ਬਰ ਸਹਿਮੇ ਆ ਰਹੀ ਹੈ ਜਿਥੇ ਦੱਸਿਆ ਜਾ ਰਿਹਾ ਹੀ ਕਿ ਲੱਖਾਂ (lakhs) ਰੁਪਏ ਦਾ ਘੁਟਾਲਾ ਕੀਤਾ ਗਿਆ ਹੈ, ਦੱਸ ਦੇਈਏ ਕਿ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚੋ 42 ਲੱਖ ਰੁਪਏ ਦਾ ਘੁਟਾਲਾ ਸਾਹਮਣੇ ਆਇਆ ਹੈ|ਦਰਅਸਲ, ਹਸਪਤਾਲ ਦੀ BCL ਲੈਬ (lab) ਤੋਂ ਇਹ ਘੁਟਾਲੇ ਦਾ ਮਾਮਲਾ ਸਾਹਮਣੇ ਆਇਆ ਹੈ| ਦੱਸ ਦੇਈਏ ਕਿ ਇਸ ਬਾਰੇ ਜਾਣਕਾਰੀ ਓਦੋ ਮਿਲੀ ਜਦ ਵਿਭਾਗ ਦੇ ਵਲੋਂ ਆਡਿਟ(Audit) ਕੀਤਾ ਜਾ ਰਿਹਾ ਸੀ, ਤੇ ਇਹ ਘੁਟਾਲਾ ਸਾਹਮਣੇ ਆ ਗਿਆ|
ਉਥੇ ਹੀ ਜਾਣਕਰੀ ਮਿਲੀ ਹੈ ਕਿ ਜਾਂਚ ਦੇ ਲਈ ਮੈਡੀਕਲ ਸੁਪਰਡੈਂਟ ਦੇ ਵਲੋਂ ਜਾਂਚ ਕਮੇਟੀ ਦਾ ਗਠਨ ਕੀਤਾ ਜਾ ਚੁੱਕਿਆ ਹੈ, ਓਹਨਾ ਕਿਹਾ ਕਿ ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਏਗਾ| ਉਥੇ ਹੀ ਦੱਸਿਆ ਜਾ ਰਿਹਾ ਹੈ ਕਿ ਦੂਜੇ ਵਿਭਾਗਾਂ ਦੇ ਵਿੱਚ ਵੀ ਘੁਟਾਲੇ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ| ਜਾਣਕਰੀ ਮੁਤਾਬਿਕ ਮੈਨੂਅਲ ਰਸੀਦ ਕੱਟਣ ਦੇ ਦੌਰਾਨ ਇਸ ਘੁਟਾਲੇ ਦਾ ਸ਼ੱਕ ਹੋਇਆ, ਦੱਸ ਦੇਈਏ ਕਿ ਹੱਥਾਂ ਦੇ ਨਾਲ ਹੀ ਜੋ ਰਸੀਦਾਂ ਸੀ ਉਹ ਕੱਟੀਆਂ ਗਈਆਂ ਸਨ|