12 ਨਵੰਬਰ 2024: ਪੰਜਾਬ ਦੇ ਵਿੱਚ ਛੁੱਟੀਆਂ (holidays) ਦਾ ਸਿਲਸਿਲਾ ਹਜੇ ਤੱਕ ਜਾਰੀ ਹੈ, ਬੇਸ਼ੱਕ ਦੀਵਾਲੀ ਨਿਕਲ ਗਈ ਹੈ ਪਰ ਫਿਰ ਵੀ ਛੁੱਟੀਆਂ ਜਾਰੀ ਹਨ, ਉਥੇ ਹੀ ਤੁਹਾਨੂੰ ਦੱਸ ਦੇਈਏ ਕਿ ਨਵੰਬਰ ਮਹੀਨੇ ਵੀ ਇਹ ਸਿਲਸਿਲਾ ਜਾਰੀ ਹੀ ਰਹੇਗਾ| ਨਵੰਬਰ (november) ਮਹੀਨੇ ਵਿਚ ਕੁੱਲ 13 ਛੁੱਟੀਆਂ ਹੋਣ ਜਾ ਰਿਹਾ ਹਨ, ਜਿਹਨਾਂ ਵਿੱਚ 4 ਐਤਵਾਰ (sunday) ਦੀਆਂ ਵੀ ਸ਼ਾਮਲ ਕੀਤੀਆਂ ਗਿਆ ਹਨ, ਤੇ ਨਾਲ- ਨਾਲ ਸਕੂਲ,ਕਾਲਜ ਤੇ ਸਰਕਾਰੀ ਅਦਾਰੇ ਬੰਦ ਰਹਿਣਗੇ|
ਜਾਣਕਾਰੀ ਮੁਤਾਬਿਕ ਦੱਸ ਦੇਈਏ ਕਿ ਹੁਣ ਪੰਜਾਬ ਵਿਚ 15, 16 ਅਤੇ 17 ਨਵੰਬਰ ਨੂੰ ਛੁੱਟੀਆਂ (Punjab School Closed) ਰਹਿਣਗੀਆਂ। ਦੱਸ ਦੇਈਏ ਕਿ 15 ਨਵੰਬਰ (ਸ਼ੁੱਕਰਵਾਰ) ਨੂੰ ਸ੍ਰੀ ਗੁਰੂ ਨਾਨਕ ਦੇਵ ਜੀ (shri guru nanak dev ji) ਦਾ ਗੁਰਪੁਰਬ ਹੈ, ਜਿਸ ਦਿਨ ਛੁੱਟੀ ਰਹੇਗੀ। ਇਸ ਤੋਂ ਬਾਅਦ 16 ਨਵੰਬਰ (ਸ਼ਨੀਵਾਰ) ਨੂੰ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ ਹੈ, ਜਿਸ ਕਾਰਨ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਉਥੇ ਹੀ 17 ਨਵੰਬਰ ਐਤਵਾਰ ਦੀ ਛੁੱਟੀ ਹੈ। ਇਸ ਤਰ੍ਹਾਂ 15, 16 ਅਤੇ 17 ਨਵੰਬਰ ਨੂੰ ਲਗਾਤਾਰ ਤਿੰਨ ਛੁੱਟੀਆਂ ਆ ਰਿਹਾ ਹਨ, ਜਿਸ ਕਾਰਨ ਸਾਰੇ ਵਿਦਿਅਕ ਅਤੇ ਸਰਕਾਰੀ ਅਦਾਰੇ ਬੰਦ ਰਹਿਣਗੇ।