Walkathon

Haryana: ਖੇਡ ਮੰਤਰੀ ਗੌਰਵ ਗੌਤਮ ਨੇ ਇੰਡੀਆ ਗੇਟ ‘ਤੇ ਵਾਕਾਥੌਨ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ

ਚੰਡੀਗੜ੍ਹ, 07 ਨਵੰਬਰ 2024: ਹਰਿਆਣਾ ਦੇ ਖੇਡ ਮੰਤਰੀ ਗੌਰਵ ਗੌਤਮ ਵੱਲੋਂ ਅੱਜ ਨਵੀਂ ਦਿੱਲੀ ਦੇ ਇੰਡੀਆ ਗੇਟ ‘ਤੇ ਭਾਰਤ ਐਂਡ ਸਕਾਊਟਸ ਗਾਈਡ ਦੁਆਰਾ ਕਾਰਵਾਈ ਵਾਕਾਥਨ (Walkathon) ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਮੈਰਾਥਨ ਰਾਹੀਂ ਦੇਸ਼ ਦੇ ਨੌਜਵਾਨਾਂ ਨੂੰ ਸਸ਼ਕਤ ਕਰਨ ਅਤੇ ਵਿਕਸਤ ਭਾਰਤ ਬਣਾਉਣ ਦੇ ਮੰਤਵ ਨਾਲ ਸੰਕਲਪ ਲਿਆ ਗਿਆ।

ਇਸ ਦੌਰਾਨ ਹਰਿਆਣਾ ਦੇ ਖੇਡ ਮੰਤਰੀ ਨੇ ਮੈਰਾਥਨ (Walkathon) ‘ਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਕਿਹਾ ਕਿ ਨੌਜਵਾਨ ਦੇਸ਼ ਦਾ ਮਾਣ ਹਨ। ਉਨ੍ਹਾਂ ਦਾ ਸਰੀਰ ਤੰਦਰੁਸਤ ਹੋਵੇ ਅਤੇ ਨਸ਼ਿਆਂ ਤੋਂ ਦੂਰ ਰਹਿ ਕੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਖੇਡਾਂ ‘ਚ ਤਮਗੇ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕਰਨ |

Read More: ਸਰਕਾਰੀ ਨੌਕਰੀਆਂ ਲਈ ਭਰਤੀ ਨਿਯਮਾਂ ਨੂੰ ਅੱਧ ਵਿਚਾਲੇ ਨਹੀਂ ਬਦਲਿਆ ਜਾ ਸਕਦਾ: ਸੁਪਰੀਮ ਕੋਰਟ

ਇਸ ਮੰਤਵ ਲਈ ਕੇਂਦਰ ਸਰਕਾਰ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠਲੀ ਹਰਿਆਣਾ ਸਰਕਾਰ ਨੇ ਨੌਜਵਾਨਾਂ ਲਈ ਸ਼ਾਨਦਾਰ ਖੇਡ ਨੀਤੀ ਬਣਾਈ ਹੈ। ਇਸ ਨੀਤੀ ਦਾ ਅਸਰ ਜ਼ਮੀਨੀ ਪੱਧਰ ’ਤੇ ਵੀ ਦਿਖਾਈ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੇ ਨੌਜਵਾਨ ਓਲੰਪਿਕ, ਵਿਸ਼ਵ ਚੈਂਪੀਅਨਸ਼ਿਪ, ਏਸ਼ਿਆਈ ਅਤੇ ਰਾਸ਼ਟਰਮੰਡਲ ਖੇਡਾਂ ‘ਚ ਜਿੱਤ ਦੇ ਝੰਡੇ ਗੱਡ ਰਹੇ ਹਨ | ਖੇਡ ਮੰਤਰੀ ਨੇ ਨੌਜਵਾਨਾਂ ਨੂੰ ਸਿੱਖਿਆ ਦੇ ਨਾਲ-ਨਾਲ ਖੇਡਾਂ ‘ਚ ਭਾਗ ਲੈਣ ਦਾ ਸੱਦਾ ਦਿੱਤਾ, ਜਿਸ ਨਾਲ ਉਨ੍ਹਾਂ ‘ਚ ਲੀਡਰਸ਼ਿਪ ਦੇ ਗੁਣ ਵੀ ਪੈਦਾ ਹੋਣਗੇ।

ਖੇਡ ਮੰਤਰੀ ਗੌਤਮ ਨੇ ਕਿਹਾ ਕਿ ਅੱਜ ਸਾਡੇ ਲਈ ਇਤਿਹਾਸਕ ਪਲ ਹੈ, ਜਦੋਂ ਅਸੀਂ ਭਾਰਤ ਸਕਾਊਟਸ ਅਤੇ ਗਾਈਡਜ਼ ਦੀ ਡਾਇਮੰਡ ਜੁਬਲੀ ਸਮਾਗਮ ਮਨਾਉਣ ਲਈ ਇਕੱਠੇ ਹੋਏ ਹਾਂ। ਇਹ ਨਾ ਸਿਰਫ਼ ਸਾਡੀਆਂ ਪਿਛਲੀਆਂ ਪ੍ਰਾਪਤੀਆਂ ਦਾ ਜਸ਼ਨ ਹੈ, ਸਗੋਂ ਸਾਡੀਆਂ ਭਵਿੱਖ ਦੀਆਂ ਇੱਛਾਵਾਂ ਦਾ ਵੀ ਜਸ਼ਨ ਹੈ।

ਖੇਡ ਮੰਤਰੀ ਨੇ ਭਾਰਤ ਸਕਾਊਟਸ ਐਂਡ ਗਾਈਡਜ਼ ਦੇ 65 ਲੱਖ ਮੈਂਬਰਾਂ ਨੂੰ 75 ਸਾਲਾਂ ਦੀ ਇਸ ਯਾਤਰਾ ਨੂੰ ਪੂਰਾ ਕਰਨ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਸਮਾਗਮ ‘ਚ ਤੁਹਾਡੀ ਸ਼ਮੂਲੀਅਤ ਤਬਦੀਲੀ ਲਿਆਉਣ ਦੀ ਵਚਨਬੱਧਤਾ ਦਾ ਪ੍ਰਤੀਕ ਹੈ। ਰਾਸ਼ਟਰ ਨਿਰਮਾਣ ਦੇ ਅਟੁੱਟ ਜਜ਼ਬੇ ਦੀ ਝਲਕ ਇਸ ਵਾਕਾਥੌਨ ‘ਚ ਦੇਖੀ ਜਾ ਸਕਦੀ ਹੈ।

 

Scroll to Top