29 ਅਕਤੂਬਰ 2024: ਭਾਰਤੀ ਫੌਜ (Indian Army) ਦੇ ਕੁੱਤੇ (dog) ਫੈਂਟਮ ਨੇ ਫੌਜ ਦੀ ਕਾਰਵਾਈ ਵਿੱਚ ਆਪਣੀ ਜਾਨ ਗੁਆ ਦਿੱਤੀ ਹੈ। ਜੰਮੂ-ਕਸ਼ਮੀਰ (Jammu and Kashmir) ਦੇ ਅਖਨੂਰ ‘ਚ ਫੌਜ ਦੇ ਕਾਫਲੇ ‘ਤੇ ਅੱਤਵਾਦੀਆਂ ਵਲੋਂ ਕੀਤੇ ਗਏ ਹਮਲੇ ਤੋਂ ਬਾਅਦ ਇਹ ਆਪਰੇਸ਼ਨ ਚਲਾਇਆ ਜਾ ਰਿਹਾ ਸੀ। ਫੈਂਟਮ ਦੇ ਯੋਗਦਾਨ ਨੂੰ ਯਾਦ ਕਰਦੇ ਹੋਏ, ਫੌਜ ਦੀ ਵ੍ਹਾਈਟ ਨਾਈਟ ਕੋਰ ਨੇ ਐਕਸ ‘ਤੇ ਲਿਖਿਆ – ਅਸੀਂ ਆਪਣੇ ਸੱਚੇ ਹੀਰੋ – ਫੈਂਟਮ ਦੀ ਸਰਵਉੱਚ ਕੁਰਬਾਨੀ ਨੂੰ ਸਲਾਮ ਕਰਦੇ ਹਾਂ।
ਜਦੋਂ ਸਾਡੇ ਸੈਨਿਕ ਅੱਤਵਾਦੀਆਂ ਦੇ ਨੇੜੇ ਆ ਰਹੇ ਸਨ ਤਾਂ ਫੈਂਟਮ ਨੂੰ ਦੁਸ਼ਮਣ ਦੀਆਂ ਗੋਲੀਆਂ ਦਾ ਸਾਹਮਣਾ ਕਰਨਾ ਪਿਆ। ਉਸ ਦੀ ਹਿੰਮਤ, ਵਫ਼ਾਦਾਰੀ ਅਤੇ ਸਮਰਪਣ ਨੂੰ ਕਦੇ ਨਹੀਂ ਭੁਲਾਇਆ ਜਾਵੇਗਾ
ਫੈਂਟਮ ਦਾ ਜਨਮ 25 ਮਈ, 2020 ਨੂੰ ਹੋਇਆ ਸੀ, ਅਤੇ 12 ਅਗਸਤ, 2022 ਨੂੰ ਫੌਜ ਵਿੱਚ ਤਾਇਨਾਤ ਕੀਤਾ ਗਿਆ ਸੀ।