IND vs NZ

IND vs NZ : ਵਾਸ਼ਿੰਗਟਨ ਸੁੰਦਰ ਦੀ ਫਿਰਕੀ ਦਾ ਸ਼ਿਕਾਰ ਹੋਏ ਕੀਵੀ ਬੱਲੇਬਾਜ਼, ਭਾਰਤ ਸਾਹਮਣੇ 359 ਦੌੜਾਂ ਦਾ ਟੀਚਾ

ਚੰਡੀਗੜ੍ਹ, 26 ਅਕਤੂਬਰ 2024: ਚੰਡੀਗੜ੍ਹ, 26 ਅਕਤੂਬਰ 2024: (IND vs NZ 2nd Test Match) ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਦੂਜਾ ਮੈਚ ਰੋਮਾਂਚਕ ਪੜਾਅ ‘ਤੇ ਹੈ | ਅੱਜ ਮੈਚ ਦੇ ਤੀਜੇ ਦਿਨ ਨਿਊਜ਼ੀਲੈਂਡ ਦੀ ਟੀਮ ਆਪਣੀ ਦੂਜੀ ਪਾਰੀ ‘ਚ 255 ਦੌੜਾਂ ‘ਤੇ ਸਮਾਪਤ ਹੋ ਗਈ ਹੈ | ਇਕ ਵਾਰ ਫਿਰ ਨਿਊਜ਼ੀਲੈਂਡ ਦੇ ਬੱਲੇਬਾਜ਼ ਵਾਸ਼ਿੰਗਟਨ ਸੁੰਦਰ ਦੀ ਫਿਰਕੀ ਦਾ ਸ਼ਿਕਾਰ ਹੋਏ |

ਭਾਰਤੀ ਟੀਮ ਲਈ ਵਾਸ਼ਿੰਗਟਨ ਸੁੰਦਰ ਨੇ ਦੂਜੀ ਪਾਰੀ ‘ਚ ਚਾਰ ਵਿਕਟਾਂ ਲਈਆਂ ਹਨ। ਵਾਸ਼ਿੰਗਟਨ ਨੇ ਪਹਿਲੀ ਪਾਰੀ (IND vs NZ) ਵਿੱਚ ਸੱਤ ਵਿਕਟਾਂ ਵੀ ਲਈਆਂ ਸਨ। ਇਸ ਤਰ੍ਹਾਂ ਭਾਰਤ ਨੂੰ ਹੁਣ ਮੈਚ ਜਿੱਤਣ ਲਈ 359 ਦੌੜਾਂ ਦਾ ਟੀਚਾ ਮਿਲਿਆ ਹੈ। ਜਿਕਰਯੋਗ ਹੈ ਕਿ ਨਿਊਜ਼ੀਲੈਂਡ ਨੇ ਤੀਜੇ ਦਿਨ ਆਪਣੀ ਦੂਜੀ ਪਾਰੀ ‘ਚ 5 ਵਿਕਟਾਂ ‘ਤੇ 198 ਦੌੜਾਂ ਤੋਂ ਅੱਗੇ ਖੇਡ ਰਹੀ ਕੀਵੀ ਟੀਮ 255 ਦੌੜਾਂ ਬਣਾ ਕੇ ਆਊਟ ਹੋ ਗਈ। ਨਿਊਜ਼ੀਲੈਂਡ ਟੀਮ ਨੂੰ ਪਹਿਲੀ ਪਾਰੀ ‘ਚ 103 ਦੌੜਾਂ ਦੀ ਬੜ੍ਹਤ ਹਾਸਲ ਸੀ। ਇਸਦਾ ਨਾਲ ਹੀ ਰਵਿੰਦਰ ਜਡੇਜਾ ਨੇ ਏਜਾਜ਼ ਪਟੇਲ, ਮਿਸ਼ੇਲ ਸੈਂਟਨਰ ਅਤੇ ਟਾਮ ਬਲੰਡੇਲ (41 ਦੌੜਾਂ) ਨੂੰ ਪੈਵੇਲੀਅਨ ਦਾ ਰਸਤਾ ਦਿਖਾਇਆ। ਜਦਕਿ ਆਰ ਅਸ਼ਵਿਨ ਨੇ ਟਿਮ ਸਾਊਥੀ (0) ਅਤੇ ਵਿਲ ਯੰਗ (23 ਦੌੜਾਂ) ਨੂੰ ਆਊਟ ਕੀਤਾ।

ਜਿਕਰਯੋਗ ਹੈ ਕਿ ਨਿਊਜ਼ੀਲੈਂਡ ਟੀਮ ਨੇ ਆਪਣੀ ਪਹਿਲੀ ਪਾਰੀ ‘ਚ 259 ਦੌੜਾਂ ਬਣਾਈਆਂ ਸਨ ਅਤੇ ਇਸਦੇ ਜਵਾਬ ‘ਚ ਭਾਰਤੀ ਟੀਮ 156 ਦੌੜਾਂ ‘ਤੇ ਆਊਟ ਹੋ ਗਈ ਸੀ। ਪਹਿਲੀ ਪਾਰੀ ‘ਚ
ਭਾਰਤੀ ਟੀਮ ਸਿਰਫ਼ 45.3 ਓਵਰ ਹੀ ਖੇਡ ਸਕੀ। ਰੋਹਿਤ ਸ਼ਰਮਾ  ਬਿਨਾਂ ਖਾਤਾ ਖੋਲ੍ਹੇ ਆਊਟ ਹੋ ਗਏ ਸਨ । ਸ਼ੁੱਕਰਵਾਰ ਨੂੰ ਭਾਰਤ ਨੂੰ ਪਹਿਲਾ ਝਟਕਾ ਸ਼ੁਭਮਨ ਗਿੱਲ ਦੇ ਰੂਪ ‘ਚ ਲੱਗਾ ਸੀ । ਉਹ 30 ਦੌੜਾਂ ਬਣਾ ਕੇ ਆਊਟ ਹੋ ਗਏ ਸਨ। ਇਸ ਦੇ ਨਾਲ ਹੀ ਵਿਰਾਟ ਕੋਹਲੀ ਵੀ ਇਕ ਦੌੜ ਬਣਾ ਕੇ ਪੈਵੇਲੀਅਨ ਚਲੇ ਗਏ ਸਨ ।

ਇਸਦੇ ਨਾਲ ਹੀ ਰਿਸ਼ਭ ਪੰਤ 18 ਦੌੜਾਂ ‘ਤੇ, ਸਰਫਰਾਜ਼ ਖਾਨ 11 ਦੌੜਾਂ ‘ਤੇ, ਆਰ ਅਸ਼ਵਿਨ ਚਾਰ ਦੌੜਾਂ ‘ਤੇ, ਆਕਾਸ਼ ਦੀਪ ਛੇ ਦੌੜਾਂ ‘ਤੇ ਅਤੇ ਬੁਮਰਾਹ ਬਿਨਾਂ ਖਾਤਾ ਖੋਲ੍ਹੇ ਆਊਟ ਹੋ ਗਏ ਸੀ | ਰਵਿੰਦਰ ਜਡੇਜਾ ਨੇ ਸਭ ਤੋਂ ਵੱਧ 38 ਦੌੜਾਂ ਬਣਾਈਆਂ ਅਤੇ ਵਾਸ਼ਿੰਗਟਨ ਸੁੰਦਰ 18 ਦੌੜਾਂ ਬਣਾ ਕੇ ਨਾਬਾਦ ਰਹੇ ਸਨ ।

ਜਿਕਰਯੋਗ ਹੈ ਕਿ ਭਾਰਤ ਨੇ ਦੂਜੇ ਦਿਨ ਇਕ ਵਿਕਟ ‘ਤੇ 16 ਦੌੜਾਂ ਤੋਂ ਖੇਡ ਸ਼ੁਰੂ ਕੀਤੀ ਅਤੇ ਬਾਕੀ ਦੀਆਂ ਨੌਂ ਵਿਕਟਾਂ ਗੁਆ ਕੇ 140 ਦੌੜਾਂ ਬਣਾਈਆਂ। ਨਿਊਜ਼ੀਲੈਂਡ ਦੀ ਟੀਮ ਦੂਜੀ ਪਾਰੀ ‘ਚ 103 ਦੌੜਾਂ ਦੀ ਬੜ੍ਹਤ ਨਾਲ ਬੱਲੇਬਾਜ਼ੀ ਕਰਨ ਆਈ ਅਤੇ ਟੀਮ ਇਕ ਵਾਰ ਫਿਰ 200 ਦੌੜਾਂ ਦੇ ਨੇੜੇ ਪਹੁੰਚ ਗਈ ਸੀ । ਨਿਊਜ਼ੀਲੈਂਡ ਲਈ ਦੂਜੀ ਪਾਰੀ ‘ਚ ਕਪਤਾਨ ਟਾਮ ਲੈਥਮ ਨੇ ਸਭ ਤੋਂ ਵੱਧ 86 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਡੇਵੋਨ ਕੋਨਵੇ 17 ਦੌੜਾਂ ਬਣਾ ਕੇ, ਵਿਲ ਯੰਗ 23 ਦੌੜਾਂ ਬਣਾ ਕੇ, ਰਚਿਨ ਰਵਿੰਦਰ 9 ਦੌੜਾਂ ਬਣਾ ਕੇ, ਡੇਰਿਲ ਮਿਸ਼ੇਲ 18 ਦੌੜਾਂ ਬਣਾ ਕੇ ਆਊਟ ਹੋਏ ਸਨ ।

ਜਿਸ ਤਰ੍ਹਾਂ ਨਾਲ ਗੇਂਦ ਘੁੰਮ ਰਹੀ ਹੈ, ਭਾਰਤੀ ਟੀਮ ਲਈ (IND vs NZ) 300 ਤੋਂ ਉੱਪਰ ਦੇ ਕਿਸੇ ਵੀ ਟੀਚੇ ਦਾ ਪਿੱਛਾ ਕਰਨਾ ਮੁਸ਼ਕਿਲ ਨਜ਼ਰ ਆ ਰਿਹਾ ਹੈ, ਕਿਉਂਕਿ ਭਾਰਤ ਲਈ 300+ ਦੌੜਾਂ ਦਾ ਟੀਚਾ ਆਸਾਨ ਨਹੀਂ ਹੋਵੇਗਾ। ਇਸ ਤੋਂ ਪਹਿਲਾਂ ਭਾਰਤ ਦੀ ਧਰਤੀ ‘ਤੇ ਸਿਰਫ ਇਕ ਵਾਰ 300+ ਦੇ ਟੀਚੇ ਦਾ ਪਿੱਛਾ ਕੀਤਾ ਹੈ। 2008 ‘ਚ ਭਾਰਤ ਨੇ ਇੰਗਲੈਂਡ ਖਿਲਾਫ ਚੇਨਈ ‘ਚ 387 ਦੌੜਾਂ ਬਣਾਈਆਂ ਅਤੇ ਮੈਚ ਜਿੱਤ ਲਿਆ ਸੀ ।

ਇਸੇ ਤਰਾਂ ਸਾਲ 2021 ‘ਚ ਭਾਰਤ ਨੇ ਗਾਬਾ ਵਿੱਚ ਆਸਟਰੇਲੀਆ ਦੇ ਖਿਲਾਫ 328 ਦੌੜਾਂ ਦਾ ਪਿੱਛਾ ਕੀਤਾ ਸੀ। ਟੀਮ ਨੇ ਇਹ ਮੈਚ ਤਿੰਨ ਵਿਕਟਾਂ ਨਾਲ ਜਿੱਤ ਲਿਆ ਸੀ। 2008 ‘ਚ ਭਾਰਤ ਨੇ ਇੰਗਲੈਂਡ ਦੇ ਖਿਲਾਫ ਚੇਨਈ’ਚ 403 ਦੌੜਾਂ ਦਾ ਪਿੱਛਾ ਕੀਤਾ ਅਤੇ 1976 ‘ਚ ਭਾਰਤ ਨੇ ਕਵੀਨਜ਼ ਪਾਰਕ ਓਵਲ ਵਿੱਚ ਵੈਸਟਇੰਡੀਜ਼ ਦੇ ਖਿਲਾਫ 403 ਦੌੜਾਂ ਦਾ ਪਿੱਛਾ ਕੀਤਾ। ਭਾਰਤੀ ਟੀਮ ਨੇ ਵੈਸਟਇੰਡੀਜ਼ ਨੂੰ ਛੇ ਵਿਕਟਾਂ ਨਾਲ ਹਰਾਇਆ ਸੀ।

Scroll to Top