ਚੰਡੀਗੜ੍ਹ, 05 ਅਕਤੂਬਰ 2024: ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ (DRDO) ਨੇ ਅੱਜ ਆਧੁਨਿਕ ਹਥਿਆਰ ਪ੍ਰਣਾਲੀ VSHORADS ਮਿਜ਼ਾਈਲ ਦਾ ਤੀਜਾ ਸਫਲ ਪ੍ਰੀਖਣ ਕੀਤਾ ਹੈ | ਇਸ ਪ੍ਰੀਖਣ ਨਾਲ ਡੀਆਰਡੀਓ ਨੇ ਨਾਂ ਇੱਕ ਹੋਰ ਕਾਮਯਾਬੀ ਜੁੜ ਗਈ ਹੈ |
ਡੀਆਰਡੀਓ ਵੱਲੋਂ ਇਹ ਪ੍ਰੀਖਣ ਪੋਖਰਣ ਪਰਮਾਣੂ ਰੇਂਜ ‘ਚ ਕੀਤਾ ਗਿਆ। ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਸਫਲ ਪ੍ਰੀਖਣ ਲਈ ਡੀਆਰਡੀਓ, ਭਾਰਤੀ ਫੌਜ ਅਤੇ ਹੋਰ ਕੰਪਨੀਆਂ ਨੂੰ ਵਧਾਈ ਦਿੱਤੀ ਹੈ। ਰਾਜਨਾਥ ਸਿੰਘ ਨੇ ਕਿਹਾ ਕਿ ਆਧੁਨਿਕ ਤਕਨੀਕਾਂ ਨਾਲ ਲੈਸ ਇਹ ਨਵੀਂ ਮਿਜ਼ਾਈਲ ਹਥਿਆਰਬੰਦ ਬਲਾਂ ਨੂੰ ਹਵਾਈ ਖਤਰਿਆਂ ਵਿਰੁੱਧ ਵਧੇਰੇ ਤਕਨੀਕੀ ਮੱਦਦ ਪ੍ਰਦਾਨ ਕਰੇਗੀ।
Read More: PM ਮੋਦੀ ਵੱਲੋਂ 20 ਹਜ਼ਾਰ ਕਰੋੜ ਰੁਪਏ ਦੀ ਕਿਸਾਨ ਸਨਮਾਨ ਨਿਧੀ ਦੀ 18ਵੀਂ ਕਿਸ਼ਤ ਜਾਰੀ
ਜਿਕਰਯੋਗ ਹੈ ਕਿ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ (DRDO) ਇਸ ਛੋਟੀ ਦੂਰੀ ਦੀ ਏਅਰ ਡਿਫੈਂਸ ਸਿਸਟਮ ਮਿਜ਼ਾਈਲ ਦੇ ਦੋ ਸਫਲ ਪ੍ਰੀਖਣ ਕਰ ਚੁੱਕੀ ਹੈ। ਹੁਣ ਤੀਜੇ ਟੈਸਟ ‘ਚ ਵੀ ਮਿਜ਼ਾਈਲ ਨੇ ਟੀਚੇ ਨੂੰ ਸਫਲਤਾਪੂਰਵਕ ਨਿਸ਼ਾਨਾ ਬਣਾਇਆ ਹੈ।
VSHORADS ਇੱਕ ਮੈਨ ਪੋਰਟੇਬਲ ਏਅਰ ਡਿਫੈਂਸ ਸਿਸਟਮ (MANPAD), ਇੱਕ ਸਵਦੇਸ਼ੀ ਮਿਜ਼ਾਈਲ ਹੈ ਜੋ ਖੋਜ ਕੇਂਦਰ ਇਮਰਾਤ (RCI) ਦੁਆਰਾ DRDO ਅਤੇ ਭਾਰਤੀ ਉਦਯੋਗ ਭਾਈਵਾਲਾਂ ਦੇ ਸਹਿਯੋਗ ਨਾਲ ਵਿਕਸਤ ਕੀਤੀ ਗਈ ਹੈ। ਇਸ ਮਿਜ਼ਾਈਲ ‘ਚ ਰਿਐਕਸ਼ਨ ਕੰਟਰੋਲ ਸਿਸਟਮ (ਆਰਸੀਐਸ) ਅਤੇ ਏਕੀਕ੍ਰਿਤ ਐਵੀਓਨਿਕਸ ਵਰਗੀਆਂ ਉੱਨਤ ਤਕਨੀਕਾਂ ਸ਼ਾਮਲ ਹਨ। ਇਸ ਮਿਜ਼ਾਈਲ ਦਾ ਉਦੇਸ਼ ਘੱਟ ਉਚਾਈ ‘ਤੇ ਉੱਡਣ ਵਾਲੇ ਹਵਾਈ ਖਤਰਿਆਂ ਜਿਵੇਂ ਕਿ ਡਰੋਨ ਆਦਿ ਨੂੰ ਬੇਅਸਰ ਕਰਨਾ ਹੈ।