12 ਸਤੰਬਰ 2024: ਪਿਛਲੇ ਤਿੰਨ ਦਿਨਾਂ ਤੋਂ ਮੋਗਾ ਦੇ ਸਰਕਾਰੀ ਹਸਪਤਾਲ ਵਿਖੇ ਓਪੀਡੀ (OPD) ਦੀ ਸੁਵਿਧਾ 8 ਵਜੇ ਤੋਂ ਲੈ ਕੇ 11 ਵਜੇ ਤੱਕ ਡਾਕਟਰਾਂ ਵੱਲੋਂ ਬੰਦ ਕੀਤੀ ਹੋਈ ਸੀ ਜਿਸ ਨੂੰ ਅੱਜ ਅੱਗੇ ਵਧਾਉਂਦੇ ਹੋਏ ਅਨਮਿੱਥੇ ਸਮੇਂ ਲਈ ਓਪੀਡੀ ਨੂੰ ਬੰਦ ਕਰ ਦਿੱਤਾ ਗਿਆ ਇਸ ਮੌਕੇ ਤੇ ਸਿਰਫ ਐਮਰਜੈਂਸੀ ਸੇਵਾਵਾਂ (Emergency services) ਹੀ ਚੱਲ ਰਹੀਆਂ ਹਨ ਅਤੇ ਮਰੀਜ਼ ਖੱਜਲ ਖਵਾਰ ਹੋ ਰਹੇ ਹਨ|
ਜਾਣਕਾਰੀ ਦਿੰਦੇ ਹੋਏ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਕਿਹਾ ਕਿ ਪੀਸੀਐਮਐਸ ਵੱਲੋਂ ਪਹਿਲਾਂ ਤਿੰਨ ਦਿਨ ਵਾਸਤੇ 8 ਵਜੇ ਤੋਂ 11 ਵਜੇ ਤੱਕ ਹੜਤਾਲ ਦਾ ਐਲਾਨ ਕੀਤਾ ਗਿਆ ਸੀ ਅਤੇ ਸਾਡੀਆਂ ਮੰਗਾਂ ਨੂੰ ਲੈ ਕੇ ਸਿਹਤ ਮੰਤਰੀ ਬਲਵੀਰ ਸਿੰਘ ਅਤੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੇ ਨਾਲ ਸਾਡੇ ਡਾਕਟਰ ਦੀ ਮੀਟਿੰਗ ਹੋਈ ਸੀ ਜਿਸ ਵਿੱਚ ਉਹਨਾਂ ਨੇ ਭਰੋਸਾ ਦਵਾਇਆ ਸੀ ਕਿ ਸਾਡੀਆਂ ਮੰਗਾਂ ਜਾਇਜ ਹਨ ਅਤੇ ਸ਼ਾਮ ਤੱਕ ਨੋਟੀਫਿਕੇਸ਼ਨ ਜਾਰੀ ਕਰਨ ਦੀ ਗੱਲ ਕਹੀ ਸੀ ਪ੍ਰੰਤੂ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਅਤੇ ਉਸਨੂੰ ਅੱਗੇ ਟਾਲਿਆ ਜਾ ਰਿਹਾ ਹੈ ਜਿਸ ਦੇ ਚਲਦੇ ਅੱਜ ਪੀਸੀਐਮਐਸ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਕੀਤਾ ਗਿਆ ਇਸ ਮੌਕੇ ਤੇ ਓਪੀਡੀ ਸਾਰਾ ਦਿਨ ਬੰਦ ਰਹੇਗੀ ਅਤੇ ਐਮਰਜੈਂਸੀ ਸੇਵਾਵਾਂ ਚਾਲੂ ਰਹਿਣਗੀਆਂ|
(ਮੋਗਾ ਰਿਪੋਰਟਰ: ਸੰਜੀਵ ਕੁਮਾਰ ਅਰੋੜਾ)