ਚੰਡੀਗੜ੍ਹ 11 ਸਤੰਬਰ 2024: ਚੰਡੀਗੜ੍ਹ (Chandigarh) ਦੇ ਸੈਕਟਰ 10 ਦੇ ਪੌਸ਼ ਇਲਾਕੇ ‘ਚ ਘਰ ਅੰਦਰ ਕੁਝ ਅਣਪਛਾਤਿਆਂ ਨੇ ਵਿਸਫੋਟਕ ਚੀਜ਼ ਸੁੱਟ ਦਿੱਤੀ | ਧਮਾਕੇ ਨਾਲ ਘਰ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ | ਤਿੰਨੋਂ ਹਮਲਾਵਰ ਇੱਕ ਆਟੋ ‘ਚ ਆਏ ਸਨ ਅਤੇ ਘਟਨਾ ਤੋਂ ਬਾਅਦ ਉਸੇ ਆਟੋ ‘ਚ ਫ਼ਰਾਰ ਹੋ ਗਏ।ਐਸਐਸਪੀ ਕੰਵਰਦੀਪ ਕੌਰ ਸਮੇਤ ਭਾਰੀ ਪੁਲੀਸ ਫੋਰਸ ਘਰ ਪੁੱਜ ਗਈ ਹੈ। ਐਸ.ਐਸ.ਪੀ. ਕੰਵਰਦੀਪ ਕੌਰ ਦੇ ਮੁਤਾਬਕ ਇਥੇ ਇਕ ਛੋਟਾ ਪ੍ਰੈਸ਼ਰ ਕਿਸਮ ਦਾ ਧਮਾਕਾ ਹੋਇਆ ਹੈ | ਸ਼ੱਕੀਆਂ ਤਸਵੀਰਾਂ ਸਾਹਮਣੇ ਆਈਆਂ ਹਨ |
ਧਮਾਕੇ ‘ਚ ਵਰਤੀ ਗਈ ਸਮੱਗਰੀ ਦੀ ਜਾਂਚ ਲਈ ਫੋਰੈਂਸਿਕ ਟੀਮ ਨੂੰ ਵੀ ਬੁਲਾਇਆ ਗਿਆ ਹੈ। ਚੰਡੀਗੜ੍ਹ ਪੁਲੀਸ ਦੀਆਂ ਟੀਮਾਂ ਹਮਲਾਵਰਾਂ ਦੀ ਭਾਲ ਲਈ ਪੰਜਾਬ ਅਤੇ ਹਰਿਆਣਾ ਲਈ ਰਵਾਨਾ ਹੋ ਗਈਆਂ ਹਨ। ਚੰਡੀਗੜ੍ਹ ਦੇ ਨਾਲ-ਨਾਲ ਪੰਚਕੂਲਾ ਅਤੇ ਮੋਹਾਲੀ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ।