Kanhaiya Mittal

ਕਨ੍ਹਈਆ ਮਿੱਤਲ ਆਪਣੇ ਬਿਆਨ ਤੋਂ ਪਲਟੇ, ਕਾਂਗਰਸ ‘ਚ ਜਾਣ ਦਾ ਫੈਸਲਾ ਲਿਆ ਵਾਪਸ

ਚੰਡੀਗੜ੍ਹ, 10 ਸਤੰਬਰ 2024: ਕਾਂਗਰਸ ‘ਚ ਸ਼ਾਮਲ ਹੋਣ ਦੇ ਆਪਣੇ ਬਿਆਨ ਦੇ ਵਿਰੋਧ ਦਾ ਸਾਹਮਣਾ ਕਰਨ ਤੋਂ ਬਾਅਦ ਭਜਨ ਗਾਇਕ ਕਨ੍ਹਈਆ ਮਿੱਤਲ (Kanhaiya Mittal) ਨੇ ਆਪਣਾ ਹੀ ਬਿਆਨ ਵਾਪਸ ਲੈ ਲਿਆ ਹੈ। ਕਨ੍ਹਈਆ ਨੇ ਕਾਂਗਰਸ ‘ਚ ਸ਼ਾਮਲ ਹੋਣ ਦਾ ਫੈਸਲਾ ਵਾਪਸ ਲੈ ਲਿਆ ਹੈ। ਕਨ੍ਹਈਆ ਮਿੱਤਲ ਨੇ ਅੱਜ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਲਾਈਵ ਹੋ ਕੇ ਲੋਕਾਂ ਤੋਂ ਮੁਆਫ਼ੀ ਮੰਗੀ ਅਤੇ ਕਿਹਾ ਕਿ ਉਹ ਸਨਾਤਨੀਆਂ ਨੂੰ ਸੁਣਨਗੇ ਅਤੇ ਸਨਾਤਨੀਆਂ ਦੀ ਚੋਣ ਕਰਨਗੇ।

ਕਨ੍ਹਈਆ ਮਿੱਤਲ (Kanhaiya Mittal) ਨੇ ਕਿਹਾ ਕਿ ਹਰ ਕੋਈ ਚਿੰਤਤ ਹੈ ਅਤੇ ਮੈਂ ਕਾਂਗਰਸ ‘ਚ ਸ਼ਾਮਲ ਹੋਣ ਵਾਲਾ ਬਿਆਨ ਵਾਪਸ ਲੈਂਦਾ ਹਾਂ। ਕਿਉਂਕਿ ਉਹ ਨਹੀਂ ਚਾਹੁੰਦਾ ਕਿ ਕਿਸੇ ਵੀ ਸਨਾਤੀ ਦਾ ਭਰੋਸਾ ਟੁੱਟੇ। ਭਾਜਪਾ ਤੋਂ ਨਿਰਾਸ਼ ਕਨ੍ਹਈਆ ਮਿੱਤਲ ਨੇ 8 ਸਤੰਬਰ ਨੂੰ ਕਾਂਗਰਸ ‘ਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਸੀ। ਜਿਸ ਤੋਂ ਬਾਅਦ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ ਸਮੇਤ ਪੰਜਾਬ, ਹਰਿਆਣਾ ‘ਚ ਕਨ੍ਹਈਆ ਮਿੱਤਲ ਖ਼ਿਲਾਫ਼ ਗੁੱਸੇ ਦੀ ਲਹਿਰ ਪੈਦਾ ਹੋ ਗਈ ਸੀ।

Scroll to Top