KBC

Kaun Banega Crorepati: ਮੋਗਾ ਦੇ ਨੌਜਵਾਨ ਨੇ ਰਿਐਲਿਟੀ ਸ਼ੋਅ KBC ‘ਚ ਜਿੱਤੇ 12.50 ਲੱਖ ਰੁਪਏ

ਚੰਡੀਗੜ੍ਹ, 07 ਸਤੰਬਰ 2024: ਸੋਨੀ ਟੀਵੀ ‘ਤੇ ਆਉਣ ਵਾਲੇ ਰਿਐਲਿਟੀ ਗੇਮ ਸ਼ੋਅ ਕੌਨ ਬਣੇਗਾ ਕਰੋੜਪਤੀ ਕੇਬੀਸੀ (KBC) ‘ਚ ਮੋਗਾ ਦੇ ਇੱਕ ਨੌਜਵਾਨ ਨੇ 13 ਸਵਾਲਾਂ ਦੇ ਜਵਾਬ ਦੇ ਕੇ 12 ਲੱਖ 50 ਹਜ਼ਾਰ ਰੁਪਏ ਜਿੱਤੇ ਹਨ। ਮੋਗਾ ਦੇ ਸ਼੍ਰੀਮ ਸ਼ਰਮਾ ਨੇ ਦੱਸਿਆ ਕਿ ਪੜ੍ਹਾਈ ਦੇ ਨਾਲ-ਨਾਲ ਉਸ ਦਾ ਸੁਪਨਾ ਸੋਨੀ ਟੀਵੀ ‘ਤੇ ਰਿਐਲਿਟੀ ਸ਼ੋਅ ‘ਕੌਣ ਬਣੇਗਾ ਕਰੋੜਪਤੀ’ ‘ਚ ਹਿੱਸਾ ਲੈਣ ਦਾ ਸੀ, ਉਸਦੀ ਮਾਂ ਦਾ ਵੀ ਇਹੀ ਸੁਪਨਾ ਸੀ। ਇਸ ਸੁਪਨੇ ਨੂੰ ਪੂਰਾ ਕਰਨ ਲਈ ਸ਼੍ਰੀਮ ਸ਼ਰਮਾ ਪਿਛਲੇ 11 ਸਾਲਾਂ ਤੋਂ ਯਤਨ ਕਰ ਰਿਹਾ ਸੀ | ਸ਼੍ਰੀਮ ਨੇ 3 ਮਈ 2024 ਨੂੰ ਆਡੀਸ਼ਨ ਦਿੱਤਾ ਸੀ, ਜਿਸ ਤੋਂ ਬਾਅਦ ਉਸਨੂੰ ਕੇਬੀਸੀ (KBC) ਲਈ ਚੁਣਿਆ ਗਿਆ ਸੀ।

96 ਦਿਨਾਂ ਤੱਕ ਕੋਈ ਭੋਜਨ ਨਾ ਖਾ ਕੇ ਅਤੇ ਸਿਰਫ਼ ਫਲ ਖਾ ਕੇ ਵਰਤ ਰੱਖਣ ਤੋਂ ਬਾਅਦ, ਅਮਿਤਾਭ ਬੱਚਨ ਨੇ 6 ਅਗਸਤ ਨੂੰ ਸੋਨੀ ਟੀਵੀ ਦੇ ਰਿਐਲਿਟੀ ਸ਼ੋਅ ‘ਕੌਣ ਬਣੇਗਾ ਕਰੋੜਪਤੀ’ ‘ਤੇ ਆਪਣੇ ਹੱਥਾਂ ਨਾਲ ਰਸਮਲਾਈ ਖਿਲਾ ਕੇ ਸ਼੍ਰੀਮ ਦਾ ਵਰਤ ਖਤਮ ਕੀਤਾ। ਇਸ ਤੋਂ ਬਾਅਦ ਉਸ ਨੇ ਹੌਟ ਸੀਟ ‘ਤੇ ਬੈਠ ਕੇ 13 ਸਵਾਲਾਂ ਦੇ ਸਹੀ ਜਵਾਬ ਦੇ ਕੇ 12 ਲੱਖ 50000 ਰੁਪਏ ਜਿੱਤੇ। ਸ਼੍ਰੀਮ ਸ਼ਰਮਾ ਪਿਛਲੇ 5 ਸਾਲਾਂ ਤੋਂ ਜੋਤਿਸ਼ ਦਾ ਕੰਮ ਕਰ ਰਹੇ ਹਨ।

Scroll to Top