ਚੰਡੀਗੜ੍ਹ, 26 ਅਗਸਤ 2024: ਅਗਲੇ ਮਹੀਨੇ 5 ਸਤੰਬਰ ਨੂੰ ਪੰਜਾਬ ਯੂਨੀਵਰਸਿਟੀ (Panjab University) ਸਟੂਡੈਂਟਸ ਯੂਨੀਅਨ ਦੀਆਂ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ | ‘ਆਪ’ ਦੇ ਸੰਸਦ ਮੈਂਬਰ ਡਾ: ਸੰਦੀਪ ਪਾਠਕ ਨੇ ਪਾਰਟੀ ਦੇ ਵਿਦਿਆਰਥੀ ਵਿੰਗ ਛਤਰ ਯੁਵਾ ਸੰਘਰਸ਼ ਸਮਿਤੀ (CYSS) ਦੀ ਬੈਠਕ ਸੱਦੀ ਹੈ। ਇਸਦੇ ਨਾਲ ਹੀ ਭਲਕੇ ਵਿਦਿਆਰਥੀ ਚੋਣਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਹੋ ਸਕਦਾ ਹੈ |
ਜਿਕਰਯੋਗ ਹੈ ਕਿ ਉਮੀਦਵਾਰ 29 ਅਗਸਤ ਨੂੰ ਨਾਮਜਦਗੀ ਦਾਖਲ ਕਰ ਸਕਦੇ ਹਨ | ਨਾਮਜ਼ਦਗੀ ਲਈ ਕੇਵਲ ਇੱਕ ਘੰਟੇ ਦਾ ਸਮਾਂ ਦਿੱਤਾ ਜਾਵੇਗਾ | ਯੂਨੀਵਰਸਿਟੀ (Panjab University) ਚੋਣਾਂ ਦੇ ਐਲਾਨ ਨਾਲ ਅੱਜ ਤੋਂ ਹੀ ਯੂਨੀਵਰਸਿਟੀ ‘ਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ |