RJD

RJD-CPI ਸੰਸਦ ਮੈਂਬਰਾਂ ਵੱਲੋਂ ਪਾਰਲੀਮੈਂਟ ਦੇ ਬਾਹਰ ਰਾਖਵੇਂਕਰਨ ਨੂੰ ਸੰਵਿਧਾਨ ਦੀ 9ਵੀਂ ਅਨੁਸੂਚੀ ‘ਚ ਸ਼ਾਮਲ ਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ

ਚੰਡੀਗੜ੍ਹ, 01 ਅਗਸਤ 2024: ਰਾਸ਼ਟਰੀ ਜਨਤਾ ਦਲ (RJD) ਦੇ ਸੰਸਦ ਮੈਂਬਰਾਂ ਨੇ ਵੀਰਵਾਰ ਨੂੰ ਭਾਰਤੀ ਸੰਵਿਧਾਨ ਦੀ 9ਵੀਂ ਅਨੁਸੂਚੀ ‘ਚ ਬਿਹਾਰ ‘ਚ ਰਿਜ਼ਰਵੇਸ਼ਨ ਦੇ ਵਧੇ ਹੋਏ ਕੋਟੇ ਨੂੰ ਸ਼ਾਮਲ ਕਰਨ ਦੀ ਮੰਗ ਨੂੰ ਲੈ ਕੇ ਸੰਸਦ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ। ਸੰਸਦ ‘ਚ ਇੱਕ ਸਵਾਲ ਦੇ ਜਵਾਬ ‘ਚ ਕੇਂਦਰ ਦੀ ਡਬਲ ਇੰਜਣ ਵਾਲੀ ਸਰਕਾਰ ਨੇ ਬਿਹਾਰ ‘ਚ ਤੇਜਸਵੀ ਯਾਦਵ ਦੀ ਅਗਵਾਈ ਦਲਿਤਾਂ, ਪੱਛੜੀਆਂ ਸ਼੍ਰੇਣੀਆਂ, ਸਭ ਤੋਂ ਪਛੜੀਆਂ ਸ਼੍ਰੇਣੀਆਂ ਅਤੇ ਆਦਿਵਾਸੀਆਂ ਲਈ ਵਧੀ ਹੋਈ ਫੀਸਦੀ ਰਾਖਵਾਂਕਰਨ ਸੀਮਾ ਨੂੰ ਸੰਵਿਧਾਨ ਦੀ 9ਵੀਂ ਅਨੁਸੂਚੀ ‘ਚ ਸ਼ਾਮਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਰਾਸ਼ਟਰੀ ਜਨਤਾ ਦਲ (RJD) ਦੇ ਸੰਸਦ ਮੈਂਬਰਾਂ ਨੇ ਐਨਡੀਏ ਨੂੰ ਰਾਖਵਾਂਕਰਨ ਵਿਰੋਧੀ ਦੱਸਿਆ | ਇਸ ਪ੍ਰਦਰਸ਼ਨ ‘ਚ ਆਰਜੇਡੀ ਅਤੇ ਸੀਪੀਆਈ ਦੇ ਸੰਸਦ ਮੈਂਬਰ ਜਿਨ੍ਹਾਂ ‘ਚ ਅਭੈ ਕੁਸ਼ਵਾਹਾ, ਡਾ: ਮੀਸਾ ਭਾਰਤੀ, ਡਾ: ਸੁਰਿੰਦਰ ਯਾਦਵ, ਡਾ: ਫੈਯਾਜ਼ ਅਹਿਮਦ, ਪ੍ਰੇਮਚੰਦ ਗੁਪਤਾ, ਪ੍ਰੋ: ਮਨੋਜ ਝਾਅ, ਸੁਧਾਕਰ ਸਿੰਘ, ਸੰਜੇ ਯਾਦਵ ਸ਼ਾਮਲ ਹੋਏ |

ਦਰਅਸਲ, ਨਿਤੀਸ਼ ਕੁਮਾਰ ਤੇਜਸਵੀ ਸਰਕਾਰ ਦੌਰਾਨ ਬਿਹਾਰ ‘ਚ ਕਰਵਾਏ ਜਾਤੀ ਸਰਵੇਖਣ ਦੇ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਰਾਖਵਾਂਕਰਨ ਕੋਟਾ ਵਧਾ ਦਿੱਤਾ ਗਿਆ ਸੀ। ਅਦਾਲਤ ਨੇ ਇਸ ਵਧੇ ਹੋਏ ਰਾਖਵੇਂਕਰਨ ‘ਤੇ ਰੋਕ ਲਗਾ ਦਿੱਤੀ। ਇਸ ਰਾਖਵੇਂਕਰਨ ‘ਤੇ ਅਦਾਲਤ ਦੀ ਰੋਕ ਨਾ ਲੱਗ ਸਕੇ, ਇਸ ਲਈ ਸ਼ੁਰੂ ਤੋਂ ਹੀ ਇਸ ਨੂੰ ਸੰਵਿਧਾਨ ਦੀ 9ਵੀਂ ਅਨੁਸੂਚੀ ‘ਚ ਸ਼ਾਮਲ ਕਰਨ ਦੀ ਮੰਗ ਕੀਤੀ ਜਾ ਰਹੀ ਸੀ, ਪਰ ਕੇਂਦਰ ਸਰਕਾਰ ਨੇ ਅਜਿਹਾ ਨਹੀਂ ਕੀਤਾ।

Scroll to Top