Haryana Roadways

ਪਾਣੀਪਤ ‘ਚ ਸਵਾਰੀਆਂ ਨੂੰ ਬਿਠਾਉਣ ਵੇਲੇ ਸੜਕ ‘ਚ ਧਸੀ ਹਰਿਆਣਾ ਰੋਡਵੇਜ਼ ਦੀ ਬੱਸ

ਚੰਡੀਗੜ੍ਹ, 01 ਅਗਸਤ 2024: ਹਰਿਆਣਾ ‘ਚ ਭਾਰੀ ਮੀਂਹ ਤੋਂ ਬਾਅਦ ਕਈ ਥਾਵਾਂ ‘ਤੇ ਪਾਣੀ ਭਰ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ । ਪਾਣੀਪਤ ‘ਚ ਹਰਿਆਣਾ ਰੋਡਵੇਜ਼ (Haryana Roadways) ਦੀ ਬੱਸ ਸਵਾਰੀਆਂ ਨੂੰ ਬਿਠਾਉਣ ਲੱਗੀ ਤਾਂ ਸੜਕ ‘ਚ ਧਸ ਗਈ | ਹਰਿਆਣਾ ਰੋਡਵੇਜ਼ ਦੀ ਇਹ ਬੱਸ ਕਰਨਾਲ ਡਿਪੂ ਦੀ ਦੱਸੀ ਜਾ ਰਹੀ ਹੈ | ਬੱਸ ਯਾਤਰੀਆਂ ਨਾਲ ਮਤਲੋੜਾ ਪੁੱਜੀ ਸੀ | ਸਵਾਰੀਆਂ ਨੂੰ ਇੱਥੇ ਉਤਾਰ ਕੇ ਇਹ ਵਾਪਸ ਆ ਕੇ ਅਨਾਜ ਮੰਡੀ ਚੌਕ ’ਤੇ ਪੁੱਜੀ | ਬੱਸ ਨੂੰ ਪਾਰਕ ਕੀਤਾ ਜਾ ਰਿਹਾ ਸੀ ਕਿ ਇਹ ਜ਼ਮੀਨ ‘ਚ ਧਸ ਗਈ। ਦੂਜੇ ਪਾਸੇ ਅੱਜ ਯਮੁਨਾਨਗਰ (Yamunanagar) ‘ਚ ਪੰਚਕੂਲਾ-ਹਰਿਦੁਆਰ ਨੈਸ਼ਨਲ ਹਾਈਵੇਅ (Panchkula-Haridwar National Highway) ਦਾ ਕੁਝ ਹਿੱਸਾ ਪਿੰਡ ਮੰਡੇਬਰ ਨੇੜੇ ਧਸ ਗਿਆ।

Scroll to Top