Yamunanagar

Haryana: ਯਮੁਨਾਨਗਰ ‘ਚ ਪੰਚਕੂਲਾ-ਹਰਿਦੁਆਰ ਨੈਸ਼ਨਲ ਹਾਈਵੇਅ ਦਾ ਕੁਝ ਹਿੱਸਾ ਧਸਿਆ, ਟੋਏ ‘ਚ ਡਿੱਗਿਆ ਟਰੱਕ

ਚੰਡੀਗੜ੍ਹ, 01 ਅਗਸਤ 2024: ਹਰਿਆਣਾ ‘ਚ ਭਾਰੀ ਮੀਂਹ ਤੋਂ ਬਾਅਦ ਹਲਾਤ ਵਿਗੜਨੇ ਸ਼ੁਰੂ ਹੋ ਗਏ ਹਨ। ਮੀਂਹ ਕਾਰਨ ਗੁਰੂਗ੍ਰਾਮ ‘ਚ ਕਾਫ਼ੀ ਪਾਣੀ ਭਰ ਨ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ । ਯਮੁਨਾਨਗਰ (Yamunanagar) ‘ਚ ਪੰਚਕੂਲਾ-ਹਰਿਦੁਆਰ ਨੈਸ਼ਨਲ ਹਾਈਵੇਅ (Panchkula-Haridwar National Highway)  ਦਾ ਕੁਝ ਹਿੱਸਾ ਪਿੰਡ ਮੰਡੇਬਰ ਨੇੜੇ ਧਸ ਗਿਆ। ਇੱਥੋਂ ਲੰਘ ਰਿਹਾ ਇੱਕ ਟਰੱਕ ਟੋਏ ‘ਚ ਧਸ ਗਿਆ । ਜਿਸ ਕਾਰਨ ਟਰੱਕ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਹਾਲਾਂਕਿ ਡਰਾਈਵਰ ਪਟਿਆਲਾ ਵਾਸੀ ਵਾਲ-ਵਾਲ ਬਚ ਗਿਆ।

 

Scroll to Top