Paris Olympic

Paris Olympic: ਪੰਜਾਬ ਦੀ ਅੰਜੁਮ ਮੌਦਗਿਲ ਤੇ ਸਿਫਤ ਕੌਰ ਦਾ ਅੱਜ ਪੈਰਿਸ ਓਲੰਪਿਕ ‘ਚ ਪਹਿਲਾ ਮੈਚ

ਚੰਡੀਗੜ੍ਹ, 01 ਅਗਸਤ 2024: ਪੈਰਿਸ ਓਲੰਪਿਕ (Paris Olympic) ਖੇਡਾਂ ਦਾ ਪੰਜਵਾਂ ਦਿਨ ਭਾਰਤੀ ਦਲ ਲਈ ਚੰਗਾ ਰਿਹਾ। ਇਸਦੇ ਨਾਲ ਹੀ ਅੱਜ ਭਾਰਤੀਆਂ ਦੀਆਂ ਨਜ਼ਰਾਂ ਅੰਜੁਮ ਮੌਦਗਿਲ ਅਤੇ ਸਿਫਤ ਕੌਰ ਸਮਰਾ ‘ਤੇ ਟਿਕੀਆਂ ਹੋਈਆਂ ਹਨ। ਦੋਵੇਂ ਅੱਜ ਆਪਣਾ ਓਲੰਪਿਕ ਸਫਰ ਸ਼ੁਰੂ ਕਰਨਗੇ। ਦੋਵੇਂ 50 ਮੀਟਰ ਰਾਈਫਲ ਥ੍ਰੀ ਪੋਜ਼ੀਸ਼ਨ ਵੁਮੈਨ ਦੀ ਕੁਆਲੀਫਾਈ ‘ਚ ਹਿੱਸਾ ਲੈਣਗੇ। ਇਹ ਮੁਕਾਬਲਾ ਦੁਪਹਿਰ 3:30 ਵਜੇ ਸ਼ੁਰੂ ਹੋਣਗੇ।

ਅੰਜੁਮ ਅਤੇ ਸਿਫਤ ਕੌਰ ਦੋਵੇਂ ਹੀ ਪੰਜਾਬ ਦੀਆਂ ਰਹਿਣ ਵਾਲੀਆਂ ਹਨ, ਅੰਜੁਮ ਮੌਦਗਿਲ ਚੰਡੀਗੜ੍ਹ ਦੇ ਸੈਕਟਰ-37 ਦੀ ਵਸਨੀਕ ਹੈ ਅਤੇ ਸਿਫਤ ਕੌਰ ਫਰੀਦਕੋਟ ਦੀ ਰਹਿਣ ਵਾਲੀ ਹੈ | ਦੋਵਾਂ ਨੂੰ ਤਮਗੇ ਲਈ ਮਜ਼ਬੂਤ ​​ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਦੋਵਾਂ ਦੇ ਚੰਡੀਗੜ੍ਹ ਨਾਲ ਡੂੰਘੇ ਸਬੰਧ ਹਨ। ਅੰਜੁਮ ਚੰਡੀਗੜ੍ਹ ਦੀ ਵਸਨੀਕ ਹੈ, ਜਦਕਿ ਸਿਫਤ ਨੇ ਸ਼ੂਟਿੰਗ ਦੇ ਗੁਰ ਵੀ ਚੰਡੀਗੜ੍ਹ ਤੋਂ ਹੀ ਸਿੱਖੇ ਹਨ।ਅੰਜੁਮ ਮੌਦਗਿਲ ਪੰਜਾਬ ਪੁਲਿਸ ਵਿੱਚ ਸਬ-ਇੰਸਪੈਕਟਰ ਵੀ ਹੈ |

Scroll to Top