Lakshay Sen

Paris Olympics: ਲਕਸ਼ਯ ਸੇਨ ਨੇ ਬੈਡਮਿੰਟਨ ‘ਚ ਦੁਨੀਆ ਦੇ ਤੀਜੇ ਨੰਬਰ ਦੇ ਖਿਡਾਰੀ ਨੂੰ ਹਰਾਇਆ, ਪ੍ਰੀ-ਕੁਆਰਟਰ ਫਾਈਨਲ ‘ਚ ਪੁੱਜੇ

ਚੰਡੀਗੜ੍ਹ, 31 ਜੁਲਾਈ 2024: ਪੈਰਿਸ ਓਲੰਪਿਕ ‘ਚ ਅੱਜ ਭਾਰਤ ਦੇ ਸਟਾਰ ਸ਼ਟਲਰ ਲਕਸ਼ਯ ਸੇਨ (Lakshay Sen) ਨੇ ਵਿਸ਼ਵ ਦੇ ਤੀਜੇ ਨੰਬਰ ਦੇ ਖਿਡਾਰੀ ਇੰਡੋਨੇਸ਼ੀਆ ਦੇ ਜੋਨਾਥਨ ਕ੍ਰਿਸਟੀ ਨੂੰ ਬੈਡਮਿੰਟਨ ਦੇ ਸਿੱਧੇ ਗੇਮਾਂ ‘ਚ 21-18, 21-12 ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਲਕਸ਼ਯ ਪ੍ਰੀ-ਕੁਆਰਟਰ ਫਾਈਨਲ ‘ਚ ਪਹੁੰਚ ਗਿਆ ਹੈ।

ਲਕਸ਼ਯ ਨੇ ਦੁਨੀਆ ਦੇ ਤੀਜੇ ਨੰਬਰ ਦੇ ਖਿਡਾਰੀ ਦੇ ਖਿਲਾਫ਼ ਪਹਿਲੀ ਗੇਮ ‘ਚ 8-1 ਨਾਲ ਪਛਾੜ ਕੇ ਸ਼ਾਨਦਾਰ ਵਾਪਸੀ ਕਰਦੇ ਹੋਏ ਸਕੋਰ ਨੂੰ 8-8 ਨਾਲ ਬਰਾਬਰ ਕਰ ਦਿੱਤਾ ਅਤੇ ਫਿਰ ਪਹਿਲੇ ਮਿਡ-ਵੇਅ ਬ੍ਰੇਕ ‘ਚ 11-9 ਦੀ ਬੜ੍ਹਤ ਬਣਾ ਲਈ। ਇਸ ਤੋਂ ਬਾਅਦ ਦੋਵਾਂ ਵਿਚਾਲੇ ਸਖਤ ਮੁਕਾਬਲਾ ਦੇਖਣ ਨੂੰ ਮਿਲਿਆ। ਅੰਤ ਲਕਸ਼ਯ ਨੇ ਮੁਕਾਬਲਾ ਆਪਣੇ ਨਾਂ ਕਰ ਲਿਆ |

Scroll to Top