Hardik Pandya

ਹਾਰਦਿਕ ਪੰਡਯਾ ਤੇ ਨਤਾਸ਼ਾ ਦੇ ਤਲਾਕ ਤੋਂ ਬਾਅਦ ਕਿਸ ਕੋਲ ਰਹੇਗਾ ਉਨ੍ਹਾਂ ਦਾ ਬੇਟਾ ਅਗਸਤਿਆ ?

ਚੰਡੀਗੜ੍ਹ, 19 ਜੁਲਾਈ 2024: ਭਾਰਤੀ ਟੀਮ ਦੇ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ (Hardik Pandya) ਅਤੇ ਉਨ੍ਹਾਂ ਦੀ ਘਰਵਾਲੀ ਨਤਾਸ਼ਾ ਨੇ ਇਕ ਦੂਜੇ ਤੋਂ ਵੱਖ ਹੋਣ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਹਾਰਦਿਕ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਦਿੱਤੀ। ਇਸ ਦੇ ਨਾਲ ਹੀ ਨਤਾਸ਼ਾ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਜਿਕਰਯੋਗ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਦੋਵਾਂ ਵਿਚਾਲੇ ਸਭ ਕੁਝ ਠੀਕ ਨਹੀਂ ਚੱਲ ਰਿਹਾ ਸੀ।

ਹਾਰਦਿਕ ਪੰਡਯਾ ਨੇ ਆਪਣੀ ਇੰਸਟਾਗ੍ਰਾਮ ‘ਤੇ ਇੱਕ ਪੋਸਟ ਸੰਕਝੀ ਕਰਦਿਆਂ ਲਿਖਿਆ ਕਿ, “4 ਸਾਲ ਇਕੱਠੇ ਰਹਿਣ ਤੋਂ ਬਾਅਦ ਮੈਂ ਅਤੇ ਨਤਾਸ਼ਾ ਨੇ ਆਪਸੀ ਸਹਿਮਤੀ ਨਾਲ ਵੱਖ ਹੋਣ ਦਾ ਫੈਸਲਾ ਕੀਤਾ ਹੈ। ਅਸੀਂ ਆਪਣੀ ਪੂਰੀ ਕੋਸ਼ਿਸ਼ ਕੀਤੀ ਅਤੇ ਇਸ ਰਿਸ਼ਤੇ ਨੂੰ ਬਚਾਉਣ ਲਈ ਸਭ ਕੁਝ ਦਿੱਤਾ। ਪਰ ਹੁਣ ਸਾਨੂੰ ਲੱਗਦਾ ਹੈ ਕਿ ਵੱਖ-ਵੱਖ ਹੋਣ ਦਾ ਸਾਡੇ ਦੋਵਾਂ ਲਈ ਸਹੀ ਫੈਸਲਾ ਹੈ। ਇਹ ਸਾਡੇ ਲਈ ਬਹੁਤ ਔਖਾ ਫੈਸਲਾ ਸੀ, ਇਕੱਠੇ ਬਿਤਾਏ ਖੁਸ਼ੀ ਦੇ ਪਲ, ਆਪਸੀ ਸਨਮਾਨ ਅਤੇ ਇੱਕ ਦੂਜੇ ਦੀ ਸੰਗਤ, ਜੋ ਵੀ ਅਸੀਂ ਇਕੱਠੇ ਬਿਤਾਏ ਅਤੇ ਆਨੰਦ ਮਾਣਿਆ, ਅਸੀਂ ਇੱਕ ਪਰਿਵਾਰ ਦੇ ਰੂਪ ‘ਚ ਅੱਗੇ ਵਧੀਏ।

ਸਵਾਲ ਇਹ ਹੈ ਕਿ ਉਸਦੇ ਪੁੱਤਰ ਅਗਸਤਯ ਦੀ ਦੇਖਭਾਲ ਕੌਣ ਕਰੇਗਾ? ਪੰਡਯਾ ਨੇ ਇਸ ਦਾ ਜਵਾਬ ਆਪਣੀ ਪੋਸਟ ‘ਚ ਹੀ ਇਸ਼ਾਰਿਆਂ ‘ਚ ਦਿੱਤਾ ਹੈ। ਪੰਡਯਾ ਨੇ ਕਿਹਾ ਹੈ ਕਿ ਉਹ ਅਤੇ ਨਤਾਸ਼ਾ ਦੋਵੇਂ ਇਕੱਠੇ ਸਹਿ-ਮਾਪੇ ਬਣਨਗੇ ਅਤੇ ਅਗਸਤਿਆ ਦੀ ਦੇਖਭਾਲ ਕਰਨਗੇ।

ਦਰਅਸਲ, ਹਾਰਦਿਕ (Hardik Pandya) ਦੀ ਮੁਲਾਕਾਤ ਨਤਾਸ਼ਾ ਸਟੈਨਕੋਵਿਚ ਨਾਲ ਇੱਕ ਨਾਈਟ ਕਲੱਬ ‘ਚ ਹੋਈ ਸੀ । ਉਦੋਂ ਨਤਾਸ਼ਾ ਨੂੰ ਨਹੀਂ ਪਤਾ ਸੀ ਕਿ ਹਾਰਦਿਕ ਕ੍ਰਿਕਟਰ ਹਨ। ਇਸ ਕਹਾਣੀ ਬਾਰੇ ਹਾਰਦਿਕ ਨੇ ਖੁਦ ਦੱਸਿਆ ਸੀ। ਉਨ੍ਹਾਂ ਨੇ ਕਿਹਾ ਸੀ- ਨਤਾਸ਼ਾ ਨੂੰ ਨਹੀਂ ਪਤਾ ਸੀ ਕਿ ਮੈਂ ਕੌਣ ਹਾਂ। ਅਸੀਂ ਇੱਕ ਦੂਜੇ ਨਾਲ ਗੱਲਾਂ ਕਰਦੇ ਰਹੇ ਅਤੇ ਹੌਲੀ-ਹੌਲੀ ਨੇੜੇ ਆ ਗਏ।

ਇਸਤੋਂ ਬਾਅਦ ਇੱਕ ਸਾਲ ਦੇ ਅੰਦਰ ਹੀ ਹਾਰਦਿਕ ਨੇ ਰਿਸ਼ਤੇ ‘ਤੇ ਮੋਹਰ ਲਗਾ ਦਿੱਤੀ। ਹਾਲਾਂਕਿ, ਉਨ੍ਹਾਂ ਦੇ ਮਾਤਾ-ਪਿਤਾ ਨੂੰ ਨਹੀਂ ਪਤਾ ਸੀ ਕਿ ਉਸਦੀ ਮੰਗਣੀ ਹੋਣ ਜਾ ਰਹੀ ਹੈ। 2020 ‘ਚ ਇੱਕ ਇੰਸਟਾਗ੍ਰਾਮ ਪੋਸਟ ਦੁਆਰਾ ਉਨ੍ਹਾਂ ਦੀ ਮੰਗਣੀ ਦਾ ਖੁਲਾਸਾ ਕੀਤਾ ਸੀ। ਇਸ ਤੋਂ ਬਾਅਦ ਹਾਰਦਿਕ ਨੇ ਇੱਕ ਨਿੱਜੀ ਸਮਾਗਮ ‘ਚ ਨਤਾਸ਼ਾ ਨਾਲ ਵਿਆਹ ਕਰਵਾ ਲਿਆ। ਜੁਲਾਈ 2020 ‘ਚ ਹੀ ਹਾਰਦਿਕ ਨੇ ਦੱਸਿਆ ਸੀ ਕਿ ਉਹ ਪਿਤਾ ਬਣਨ ਜਾ ਰਹੇ ਹਨ। ਦੋਵਾਂ ਦਾ ਇਸ ਸਮੇਂ ਇਕ ਬੇਟਾ ਹੈ, ਜਿਸ ਦਾ ਨਾਂ ਅਗਸਤਿਆ ਹੈ।

Scroll to Top