Chandigarh

Chandigarh: ਚੰਡੀਗੜ੍ਹ ‘ਚ ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ, ਚੰਡੀਗੜ੍ਹ ਪੁਲਿਸ ਵੱਲੋਂ ਐਡਵਾਈਜ਼ਰੀ ਜਾਰੀ

ਚੰਡੀਗੜ੍ਹ, 16 ਜੁਲਾਈ 2024: ਚੰਡੀਗੜ੍ਹ (Chandigarh) ‘ਚ ਅੱਜ ਪਏ ਮੀਂਹ ਕਾਰਨ ਲੋਕਾਂ ਨੂੰ ਹੁੰਮਸ ਅਤੇ ਗਰਮੀ ਤੋਂ ਕੁਝ ਰਾਹਤ ਮਿਲੀ ਹੈ | ਇਸਦੇ ਨਾਲ ਹੀ ਤਾਪਮਾਨ ‘ਚ ਵੀ ਗਿਰਾਵਟ ਦਰਜ ਕੀਤੀ ਹੈ | ਮੌਸਮ ਵਿਭਾਗ ਨੇ 18 ਜੁਲਾਈ ਨੂੰ ਹਲਕਾ ਮੀਂਹ ਅਤੇ 22 ਜੁਲਾਈ ਤੋਂ ਭਾਰੀ ਮੀਂਹ ਪਪੈਣ ਦੀ ਸੰਭਾਵਨਾ ਜਤਾਈ ਹੈ |

ਚੰਡੀਗੜ੍ਹ ‘ਚ ਮੀਂਹ ਕਾਰਨ ਕਈ ਥਾਵਾਂ ’ਤੇ ਪਾਣੀ ਭਰ ਜਾਣ ਕਾਰਨ ਆਵਾਜਾਈ ਨੂੰ ਵੀ ਵਿਘਨ ਪਿਆ ਹੈ | ਇਸਦੇ ਚੱਲਦੇ ਚੰਡੀਗੜ੍ਹ ਪੁਲਿਸ (Chandigarh Police) ਨੇ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ। ਐਡਵਾਈਜ਼ਰੀ ਮੁਤਾਬਕ ਸੈਕਟਰ 27/28 ਲਾਈਟ ਪੁਆਇੰਟ, ਸੈਕਟਰ 36 ਲਾਈਟ ਪੁਆਇੰਟ, ਸੈਕਟਰ 20/21 ਲੇਬਰ ਚੌਕ, ਕਿਸਾਨ ਭਵਨ ਚੌਕ ਅਤੇ ਪਿਕਾਡਿਲੀ ਚੌਕ ਵਿੱਚ ਪਾਣੀ ਭਰਿਆ ਹੋਇਆ ਹੈ | ਪੁਲਿਸ ਨੇ ਲੋਕਾਂ ਨੂੰ ਇਸ ਰਾਸਤੇ ਨਾ ਆਉਣ ਦੀ ਅਪੀਲ ਕੀਤੀ ਹੈ |

Scroll to Top