B.Ed

ਮਹਾਂਰਿਸ਼ੀ ਦਯਾਨੰਦ ਯੂਨੀਵਰਸਿਟੀ ਦੀਆਂ B.Ed ਪਹਿਲੇ ਸਾਲ ਦੀਆਂ ਰੈਗੂਲਰ ਤੇ ਰੀ-ਅਪੀਅਰ ਪ੍ਰੈਕਟੀਕਲ ਪ੍ਰੀਖਿਆਵਾਂ 20 ਜੁਲਾਈ ਤੋਂ

ਚੰਡੀਗੜ੍ਹ, 16 ਜੁਲਾਈ 2024: ਮਹਾਂਰਿਸ਼ੀ ਦਯਾਨੰਦ ਯੂਨੀਵਰਸਿਟੀ, ਰੋਹਤਕ ਦੀਆਂ ਬੀ.ਐਡ (B.Ed) ਪਹਿਲੇ ਸਾਲ ਦੀਆਂ ਰੈਗੂਲਰ ਅਤੇ ਰੀ-ਅਪੀਅਰ ਪ੍ਰੈਕਟੀਕਲ ਪ੍ਰੀਖਿਆਵਾਂ 20 ਜੁਲਾਈ ਤੋਂ ਸ਼ੁਰੂ ਹੋ ਰਹੀਆਂ ਹਨ। ਬੀ.ਐਡ (B.Ed) ਪਹਿਲੇ ਸਾਲ ਦੇ ਰੈਗੂਲਰ ਅਤੇ ਰੀ-ਅਪੀਅਰ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ 20 ਜੁਲਾਈ ਤੋਂ 11 ਅਗਸਤ, 2024 ਤੱਕ ਲਈਆਂ ਜਾਣਗੀਆਂ। ਡੇਟਸ਼ੀਟ ਯੂਨੀਵਰਸਿਟੀ ਦੀ ਵੈੱਬਸਾਈਟ ‘ਤੇ ਜਾਰੀ ਕੀਤੀ ਜਾਵੇਗੀ |

ਦੂਜੇ ਪਾਸੇ ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ ਦੀਆਂ ਬੀਏ-ਐਲਐਲਬੀ, ਐਲਐਲਬੀ, ਐਲਐਲਐਮ-2ਵੇਂ, 4ਵੇਂ, 6ਵੇਂ ਅਤੇ 8ਵੇਂ ਸਮੈਸਟਰ ਦੀਆਂ ਪ੍ਰੀਖਿਆਵਾਂ ਦੇ ਯੂਐਮਸੀ ਕੇਸਾਂ ਦੀ ਸੁਣਵਾਈ 17 ਜੁਲਾਈ ਨੂੰ ਸਵੇਰੇ 10.30 ਵਜੇ ਹੋਵੇਗੀ ਅਤੇ ਬੀ.ਬੀ.ਏ.-2ਵੇਂ, 4ਵੇਂ, 5ਵੇਂ ਸਮੈਸਟਰ ਦੀ ਪ੍ਰੀਖਿਆ ਦੇ ਯੂਐੱਮਸੀ ਕੇਸਾਂ ਦੀ ਸੁਣਵਾਈ 17 ਜੁਲਾਈ ਨੂੰ ਦੁਪਹਿਰ 2.30 ਵਜੇ ਪ੍ਰੀਖਿਆ ਕੰਟਰੋਲਰ ਦੇ ਦਫ਼ਤਰ ਵਿੱਚ ਹੋਵੇਗੀ| ਮਈ-ਜੂਨ 2024 ‘ਚ ਹੋਣ ਵਾਲੀਆਂ ਬੀਸੀਏ-ਦੂਜੇ, ਚੌਥੇ ਅਤੇ ਛੇਵੇਂ ਸਮੈਸਟਰ ਦੀਆਂ ਪ੍ਰੀਖਿਆਵਾਂ ਦੇ ਯੂਐਮਸੀ ਕੇਸਾਂ ਦੀ ਸੁਣਵਾਈ 18 ਜੁਲਾਈ ਨੂੰ ਬਾਅਦ ਦੁਪਹਿਰ 2.30 ਵਜੇ ਪ੍ਰੀਖਿਆ ਕੰਟਰੋਲਰ ਦੇ ਦਫ਼ਤਰ ਵਿੱਚ ਹੋਵੇਗੀ। ਸਬੰਧਤ ਵਿਦਿਆਰਥੀ ਯੂਨੀਵਰਸਿਟੀ ਦੀ ਵੈੱਬਸਾਈਟ ਤੋਂ ਆਪਣੇ ਰੋਲ ਨੰਬਰ ਪ੍ਰਾਪਤ ਕਰ ਸਕਦੇ ਹਨ।

Scroll to Top