ਚੰਡੀਗੜ੍ਹ, 02 ਜੁਲਾਈ 2024: 9 ਜੁਲਾਈ ਨੂੰ ਚੰਡੀਗੜ੍ਹ ਨਗਰ ਨਿਗਮ ਦੀ ਅਹਿਮ ਬੈਠਕ ਹੋਵੇਗੀ | ਦਰਅਸਲ ਇਹ ਬੈਠਕ ਹਰ ਮਹੀਨੇ ਹੋਣ ਵਾਲੀ ਜਨਰਲ ਬੈਠਕ ਦਾ ਹਿੱਸਾ ਹੈ | ਇਸ ਬੈਠਕ ‘ਚ ਚੰਡੀਗੜ੍ਹ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਵੀ ਸ਼ਾਮਲ ਰਹਿਣਗੇ |
ਇਸ ਬੈਠਕ ‘ਚ ਫਰਨੀਚਰ ਮਾਰਕੀਟ (furniture market) ਦੇ ਮੁੱਦੇ ‘ਤੇ ਭਾਰੀ ਹੰਗਾਮੇ ਦੇ ਆਸਾਰ ਹਨ | ਦੱਸਿਆ ਜਾ ਰਿਹਾ ਹੈ ਕਿ ਨਗਰ ਨਿਗਮ ਨੇ ਲਗਭਗ 116 ਫਰਨੀਚਰ ਦੀਆਂ ਦੁਕਾਨਾਂ ਨੂੰ ਢਾਹੁਣ ਦੇ ਹੁਕਮ ਦਿੱਤੇ ਸਨ। ਇਸਤੋਂ ਬਾਅਦ ਫਰਨੀਚਰ ਮਾਰਕੀਟ ਐਸੋਸੀਏਸ਼ਨ ਨੇ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਨਾਲ ਮੁਲਾਕਾਤ ਕੀਤੀ |
ਇਸ ਤੋਂ ਬਾਅਦ ਨਗਰ ਨਿਗਮ ਨੇ ਇਹ ਕਾਰਵਾਈ ਰੋਕ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਨੂੰ ਅਲੱਗ ਤੋਂ ਜਗ੍ਹਾ ਦਿੱਤੀ ਜਾਵੇਗੀ, ਪਰ ਵਿਰੋਧੀ ਧਿਰ ਇਸ ਮੁੱਦੇ ‘ਤੇ ਸੱਤਾਧਾਰੀ ਪਾਰਟੀ ਨੂੰ ਘੇਰਨ ਦੀ ਤਿਆਰੀ ਕਰ ਰਹੀ ਹੈ। ਖ਼ਬਰ ਹੈ ਕਿ ਨਗਰ ਨਿਗਮ ਨੇ ਸ਼ਹਿਰ ਦੇ 96 ਧਾਰਮਿਕ ਸਥਾਨਾਂ ਨੂੰ ਢਾਹੁਣ ਦੇ ਨੋਟਿਸ ਵੀ ਜਾਰੀ ਕੀਤੇ ਹਨ।