ਚੰਡੀਗੜ੍ਹ 27 ਅਪ੍ਰੈਲ 2024: ਆਈ.ਪੀ.ਐੱਲ 2024 ਵਿੱਚ ਅੱਜ ਪਹਿਲੇ ਮੈਚ ਵਿੱਚ ਦਿੱਲੀ ਕੈਪੀਟਲਜ਼ (ਡੀਸੀ) ਨੇ ਮੁੰਬਈ ਇੰਡੀਅਨਜ਼ (ਐਮਆਈ) (MI vs DC) ਨੂੰ ਜਿੱਤ ਲਈ 258 ਦੌੜਾਂ ਦਾ ਟੀਚਾ ਦਿੱਤਾ ਹੈ। ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ‘ਚ ਮੁੰਬਈ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਦਿੱਲੀ ਨੇ 20 ਓਵਰਾਂ ‘ਚ 4 ਵਿਕਟਾਂ ਗੁਆ ਕੇ 257 ਦੌੜਾਂ ਬਣਾਈਆਂ।
ਜਵਾਬ ‘ਚ ਮੁੰਬਈ ਇੰਡੀਅਨਜ਼ ਨੇ 5 ਓਵਰਾਂ ‘ਚ 2 ਵਿਕਟਾਂ ਗੁਆ ਕੇ 54 ਦੌੜਾਂ ਬਣਾ ਲਈਆਂ ਹਨ। ਈਸ਼ਾਨ ਕਿਸ਼ਨ 14 ਗੇਂਦਾਂ ਵਿੱਚ 20 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਪਹਿਲਾਂ ਰੋਹਿਤ ਸ਼ਰਮਾ 8 ਦੌੜਾਂ ਬਣਾ ਕੇ ਆਊਟ ਹੋਏ ਸਨ। ਖਲੀਲ ਅਹਿਮਦ ਨੇ ਉਸ ਨੂੰ ਸ਼ਾਈ ਹੋਪ ਹੱਥੋਂ ਕੈਚ ਕਰਵਾਇਆ।
ਦਿੱਲੀ ਦੇ ਜੈਕ ਫਰੇਜ਼ਰ-ਮੈਗੁਰਕ ਨੇ 27 ਗੇਂਦਾਂ ‘ਤੇ 84 ਦੌੜਾਂ ਦੀ ਪਾਰੀ ਖੇਡੀ। ਇਸ ‘ਚ (MI vs DC) ਉਨ੍ਹਾਂ ਨੇ 11 ਚੌਕੇ ਅਤੇ 6 ਛੱਕੇ ਲਗਾਏ। ਟ੍ਰਿਸਟਨ ਸਟੱਬਸ ਨੇ 47 ਦੌੜਾਂ ਅਤੇ ਸ਼ਾਈ ਹੋਪ ਨੇ 41 ਦੌੜਾਂ ਬਣਾਈਆਂ। ਮੁੰਬਈ ਲਈ ਲਿਊਕ ਵੁੱਡ, ਜਸਪ੍ਰੀਤ ਬੁਮਰਾਹ, ਪੀਯੂਸ਼ ਚਾਵਲਾ ਅਤੇ ਮੁਹੰਮਦ ਨਬੀ ਨੇ 1-1 ਵਿਕਟ ਹਾਸਲ ਕੀਤੀ।
ਦਿਨ ਦਾ ਦੂਜਾ ਮੈਚ ਲਖਨਊ ਸੁਪਰ ਜਾਇੰਟਸ (ਐਲਐਸਜੀ) ਅਤੇ ਰਾਜਸਥਾਨ ਰਾਇਲਜ਼ (ਆਰਆਰ) ਵਿਚਕਾਰ ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪਾਈ ਸਟੇਡੀਅਮ, ਲਖਨਊ ਵਿੱਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ।