July 5, 2024 1:38 am
IND vs ENG

IND vs ENG Test: ਭਾਰਤ ਤੇ ਇੰਗਲੈਂਡ ਵਿਚਾਲੇ ਦੂਜੇ ਦਿਨ ਦੀ ਖੇਡ ਸਮਾਪਤ, ਸੈਂਕੜੇ ਬਣਾਉਣ ਤੋਂ ਖੁੰਝੇ KL ਰਾਹੁਲ ਤੇ ਜੈਸਵਾਲ

ਚੰਡੀਗੜ੍ਹ, 26 ਜਨਵਰੀ 2024: (IND vs ENG) ਭਾਰਤ ਅਤੇ ਇੰਗਲੈਂਡ ਵਿਚਾਲੇ ਹੈਦਰਾਬਾਦ ‘ਚ ਖੇਡੇ ਜਾ ਰਹੇ ਪਹਿਲੇ ਟੈਸਟ ਦੇ ਦੂਜੇ ਦਿਨ ਦੀ ਖੇਡ ਸਮਾਪਤ ਹੋ ਗਈ ਹੈ। ਇੰਗਲੈਂਡ ਦੀ ਪਹਿਲੀ ਪਾਰੀ 246 ਦੌੜਾਂ ‘ਤੇ ਸਿਮਟ ਗਈ ਸੀ। ਜਵਾਬ ‘ਚ ਭਾਰਤ ਨੇ ਆਪਣੀ ਪਹਿਲੀ ਪਾਰੀ ‘ਚ ਸੱਤ ਵਿਕਟਾਂ ‘ਤੇ 421 ਦੌੜਾਂ ਬਣਾ ਲਈਆਂ ਹਨ। ਫਿਲਹਾਲ ਭਾਰਤੀ ਟੀਮ ਨੂੰ ਇੰਗਲੈਂਡ ‘ਤੇ 175 ਦੌੜਾਂ ਦੀ ਬੜ੍ਹਤ ਹੈ। ਰਵਿੰਦਰ ਜਡੇਜਾ 81 ਦੌੜਾਂ ਅਤੇ ਅਕਸ਼ਰ ਪਟੇਲ 35 ਦੌੜਾਂ ਬਣਾ ਕੇ ਨਾਬਾਦ ਹਨ।

ਭਾਰਤ ਨੇ ਵੀਰਵਾਰ ਨੂੰ ਆਪਣੀ ਪਹਿਲੀ ਪਾਰੀ ਇਕ ਵਿਕਟ ‘ਤੇ 119 ਦੌੜਾਂ ਤੋਂ ਸ਼ੁਰੂ ਕੀਤੀ ਅਤੇ ਦਿਨ ਦੀ ਖੇਡ ਖਤਮ ਹੋਣ ਤੱਕ ਸੱਤ ਵਿਕਟਾਂ ‘ਤੇ 421 ਦੌੜਾਂ ਬਣਾ ਲਈਆਂ ਸਨ। ਕੇਐਲ ਰਾਹੁਲ ਅਤੇ ਯਸ਼ਸਵੀ ਜੈਸਵਾਲ ਸੈਂਕੜੇ ਬਣਾਉਣ ਤੋਂ ਖੁੰਝ ਗਏ। ਇਸ ਦੇ ਨਾਲ ਹੀ ਰਵਿੰਦਰ ਜਡੇਜਾ ਸੈਂਕੜੇ ਦੇ ਕਰੀਬ ਹੈ।