Tata company

ਟਾਟਾ ਕੰਪਨੀ ਨੇ ਖਰੀਦੇ ਇੰਡੀਅਨ ਪ੍ਰੀਮੀਅਰ ਲੀਗ ਦੇ ਟਾਈਟਲ ਰਾਈਟਸ, ਚੀਨੀ ਕੰਪਨੀਆਂ ਨੂੰ ਟੈਂਡਰ ਤੋਂ ਰੱਖਿਆ ਬਾਹਰ

ਚੰਡੀਗੜ੍ਹ, 20 ਜਨਵਰੀ 2024: ਟਾਟਾ ਕੰਪਨੀ (Tata company) ਨੇ ਇਕ ਵਾਰ ਫਿਰ ਇੰਡੀਅਨ ਪ੍ਰੀਮੀਅਰ ਲੀਗ (IPL) 2024 ਦੇ ਟਾਈਟਲ ਰਾਈਟਸ ਖਰੀਦ ਲਏ ਹਨ। ਕੰਪਨੀ ਨੇ 5 ਸਾਲਾਂ ਦੇ ਅਧਿਕਾਰ 2500 ਕਰੋੜ ਰੁਪਏ ਵਿੱਚ ਖਰੀਦੇ, ਜਿਸਦਾ ਮਤਲਬ ਹੈ ਕਿ ਇੱਕ ਆਈਪੀਐਲ ਸੀਜ਼ਨ ਲਈ, ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੂੰ ਟਾਈਟਲ ਸਪਾਂਸਰ ਤੋਂ 500 ਕਰੋੜ ਰੁਪਏ ਮਿਲਣਗੇ।

ਇਸ ਤੋਂ ਪਹਿਲਾਂ ਵੀ ਟਾਟਾ (Tata company) ਕੋਲ ਆਈ.ਪੀ.ਐੱਲ. ਦੇ ਟਾਈਟਲ ਰਾਈਟਸ ਸਨ। ਕੰਪਨੀ ਨੇ 2022 ਵਿੱਚ 730 ਕਰੋੜ ਰੁਪਏ ਦਾ ਭੁਗਤਾਨ ਕਰਕੇ 2023 ਤੱਕ ਅਧਿਕਾਰ ਖਰੀਦੇ ਸਨ। ਕੰਪਨੀਆਂ ਬੀਸੀਸੀਆਈ ਤੋਂ ਟੈਂਡਰ ਦਸਤਾਵੇਜ਼ ਖਰੀਦਣ ਤੋਂ ਬਾਅਦ ਬੋਲੀ ਲਗਾਉਂਦੀਆਂ ਹਨ। ਇਸ ‘ਚ ਆਦਿਤਿਆ ਬਿਰਲਾ ਗਰੁੱਪ ਨੇ 2500 ਕਰੋੜ ਰੁਪਏ ਦੀ ਬੋਲੀ ਲਗਾਈ। ਬੀਸੀਸੀਆਈ ਨੇ ਫਿਰ ਪਿਛਲੇ ਸਪਾਂਸਰ ਟਾਟਾ ਤੋਂ ਪੁੱਛਿਆ ਕਿ ਕੀ ਉਹ ਵੀ ਇੰਨੀ ਬੋਲੀ ਲਗਾਉਣ ਲਈ ਤਿਆਰ ਹਨ। ਟਾਟਾ ਗਰੁੱਪ ਨੇ ਵੀ 2500 ਕਰੋੜ ਰੁਪਏ ਦੀ ਬੋਲੀ ਲਗਾ ਕੇ ਸਪਾਂਸਰਸ਼ਿਪ ਹਾਸਲ ਕੀਤੀ। ਦੱਸਿਆ ਜਾ ਰਿਹਾ ਹੈ ਕਿ ਟਾਟਾ ਕੰਪਨੀ 2028 ਤੱਕ ਸਪਾਂਸਰ ਰਹੇਗੀ |

ਬੀਸੀਸੀਆਈ ਨੇ ਇੱਕ ਮਹੀਨਾ ਪਹਿਲਾਂ ਆਈਪੀਐਲ ਦੇ ਟਾਈਟਲ ਰਾਈਟਸ ਵੇਚਣ ਲਈ ਟੈਂਡਰ ਜਾਰੀ ਕੀਤਾ ਸੀ। ਅਧਿਕਾਰ ਖਰੀਦਣ ਵਿੱਚ ਦਿਲਚਸਪੀ ਰੱਖਣ ਵਾਲੀਆਂ ਕੰਪਨੀਆਂ ਨੂੰ ਬੀਸੀਸੀਆਈ ਤੋਂ 5 ਲੱਖ ਰੁਪਏ ਦਾ ਟੈਂਡਰ ਦਸਤਾਵੇਜ਼ ਖਰੀਦਣਾ ਸੀ।

ਬੀਸੀਸੀਆਈ ਨੇ ਆਪਣੇ ਟੈਂਡਰ ਦਸਤਾਵੇਜ਼ ਵਿੱਚ ਹੀ ਸਪੱਸ਼ਟ ਕੀਤਾ ਸੀ ਕਿ ਚੀਨੀ ਕੰਪਨੀਆਂ ਸਪਾਂਸਰਸ਼ਿਪ ਲਈ ਬੋਲੀ ਨਹੀਂ ਲਗਾ ਸਕਦੀਆਂ। ਭਾਰਤ ਅਤੇ ਚੀਨ ਦਰਮਿਆਨ ਸਰਹੱਦੀ ਅਤੇ ਸਿਆਸੀ ਵਿਵਾਦ ਦੇ ਕਾਰਨ, ਬੀਸੀਸੀਆਈ ਨੇ ਚੀਨੀ ਕੰਪਨੀਆਂ ਤੋਂ ਸਪਾਂਸਰਸ਼ਿਪ ਨਾ ਲੈਣ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ 2021 ਵਿੱਚ, ਚੀਨੀ ਤਕਨੀਕੀ ਕੰਪਨੀ ਵੀਵੋ ਆਈਪੀਐਲ ਦੀ ਟਾਈਟਲ ਸਪਾਂਸਰ ਸੀ।

Scroll to Top