Gurudwara Jyoti Saroop Sahib

History of Gurudwara Shri Jyoti Saroop Sahib: ਗੁਰਦੁਆਰਾ ਜੋਤੀ ਸਰੂਪ ਸਾਹਿਬ ਦਾ ਇਤਿਹਾਸ

History of Gurudwara Jyoti Saroop Sahib: ਸ੍ਰੀ ਫਤਹਿਗੜ੍ਹ ਸਾਹਿਬ ਤੋਂ ਚੰਡੀਗੜ੍ਹ ਨੂੰ ਜਾਂਦੀ ਸੜਕ ਦੇ ਸੱਜੇ ਹੱਥ ਲਗਭਗ 2 ਕਿਲੋਮੀਟਰ ਦੇ ਫਾਸਲੇ ‘ਤੇ ਪਵਿੱਤਰ ਗੁਰਦੁਆਰਾ ਜੋਤੀ ਸਰੂਪ ਸਾਹਿਬ ਸਥਿਤ ਹੈ। ਇਸ ਗੁਰਦੁਆਰਾ ਸਾਹਿਬ ਦੇ ਉੱਤਰ ਦਿਸ਼ਾ ਵੱਲ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਹੈ ਅਤੇ ਸ੍ਰੀ ਦਰਬਾਰ ਸਾਹਿਬ ਦੇ ਖੱਬੇ ਹੱਥ ਪਵਿੱਤਰ ਸਰੋਵਰ ਬਣਿਆ ਹੋਇਆ ਹੈ। ਸਾਹਮਣੇ ਦਰਸ਼ਨੀ ਡਿਓੜੀ ਬਣਾਈ ਗਈ ਹੈ, ਜਿਸਦੇ ਬਾਹਰ ਵਿਸ਼ਾਲ ਪਾਰਕਿੰਗ ਹੈ।

ਗੁਰਦੁਆਰਾ ਜੋਤੀ ਸਰੂਪ ਸਾਹਿਬ ਇਤਿਹਾਸਕ ਗੁਰਦੁਆਰਾ

ਗੁਰਦੁਆਰਾ ਜੋਤੀ ਸਰੂਪ ਸਾਹਿਬ

ਇਹ ਇਤਿਹਾਸਕ ਗੁਰਦੁਆਰਾ ਉਸ ਅਸਥਾਨ ‘ਤੇ ਹੈ ਜਿੱਥੇ ਸ਼ਹੀਦੀ ਮਗਰੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੋਵਾਂ ਸਾਹਿਬਜ਼ਾਦਿਆਂ ਦਾ ਸਸਕਾਰ ਕੀਤਾ ਗਿਆ ਸੀ। ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦਾ ਸਸਕਾਰ ਦੀਵਾਨ ਟੋਡਰ ਮੱਲ ਅਤੇ ਜੋਧ ਸਿੰਘ ਪਿੰਡ ਅੱਤੀਵਾਲਾ ਨੇ ਕੀਤਾ ਸੀ। ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਹਿ ਸਿੰਘ ਜੀ ਅਤੇ ਬਿਰਧ ਮਾਂ ਮਾਤਾ ਗੁਜਰੀ ਜੀ ਨੂੰ ਅਣਮਨੁੱਖੀ ਤਸੀਹੇ ਦੇ ਕੇ ਸ਼ਹੀਦ ਕਰਨ ਪਿੱਛੇ ਜ਼ਾਲਮ ਹਕੂਮਤ ਦੀ ਇਹ ਵੀ ਮੰਸਾ ਸੀ ਕਿ ਲੋਕ ਦੇ ਮਨ ਦੇ ਅੰਦਰ ਦਿੱਲੀ ਸਰਕਾਰ ਖੌਫ ਵਧਾਇਆ ਜਾ ਸਕੇ। ਇਸ ਮਨਸੂਬੇ ਤਹਿਤ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦੇ ਅਤਿਮ ਸਸਕਾਰ ਲਈ ਨਾ ਪੂਰੀਆਂ ਹੋਣ ਵਾਲੀਆਂ ਸ਼ਰਤਾਂ ਵੀ ਰੱਖੀਆਂ ਗਈਆਂ ਸਨ

ਟੋਡਰ ਮੱਲ ਨੇ ਸਾਰੀ ਜ਼ਿੰਦਗੀ ਕਮਾਈ ਦੌਲਤ ਕੀਤੀ ਕੁਰਬਾਨ

ਗੁਰੂ ਘਰ ਦੇ ਅਨਿਨ ਸੇਵਕ ਦੀਵਾਨ ਟੋਡਰ ਮੱਲ ਜੀ ਨੇ ਆਪਣੀ ਸਾਰੀ ਜ਼ਿੰਦਗੀ ਦੀ ਕੀਤੀ ਕਮਾਈ ਧੰਨ ਦੌਲਤ ਕੁਰਬਾਨ ਕਰਕੇ ਜ਼ਾਲਮ ਵਜੀਦ ਖਾਂ (ਸੂਬਾ ਸਰਹਿੰਦ) ਦੀ ਸ਼ਰਤ ਪੂਰੀ ਕਰਦਿਆਂ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਇਸ ਥਾਂ ‘ਤੇ ਧਰਤੀ ਦਾ ਉਹ ਟੁੱਕੜਾ ਖਰੀਦਿਆ, ਜਿਸ ‘ਤੇ ਇਕੋ ਹੀ ਚਿਖਾ ‘ਚ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਹਿ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੇ ਪਵਿੱਤਰ ਦੇਹਾਂ ਦਾ ਸਨਮਾਨ ਨਾਲ ਅੰਤਮ ਸਸਕਾਰ ਕੀਤਾ ਗਿਆ, ਇਸ ਸਥਾਨ ‘ਤੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੁੱਖ ਪ੍ਰਕਾਸ਼ ਅਸਥਾਨ ਹੈ।

ਭਾਈ ਜੋਧ ਸਿੰਘ ਨੇ ਅਸਥੀਆਂ ਘੜੇ ‘ਚ ਰੱਖ ਕੇ ਧਰਤੀ ਹੇਠ ਦਬਾ ਦਿੱਤੀਆਂ ਸਨ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ 1710 ਈਸਵੀ ਅਤੇ ਦਲ ਖਾਲਸਾ ਨੇ 1764 ਈਸਵੀ ‘ਚ ਸਰਹਿੰਦ ‘ਤੇ ਫਤਹਿ ਦਰਜ ਕੀਤੀ ਤਾਂ ਉਸ ਸਮੇਂ ਤੱਕ ਕੋਈ ਯਾਦਗਾਰ ਨਹੀਂ ਉਸਾਰੀ ਗਈ ਸੀ। ਪਟਿਆਲਾ ਦਾ ਰਾਜਾ ਮਹਾਰਾਜਾ ਕਰਮ ਸਿੰਘ ਨੇ ਜਦੋਂ ‘ਗੁਰਦੁਆਰਾ ਫਤਿਹਗੜ੍ਹ ਸਾਹਿਬ ਉਸਾਰਿਆ ਤਾਂ ਉਨ੍ਹਾਂ ਸਸਕਾਰ ਵਾਲੀ ਥਾਂ ਦੀ ਸਹੀ ਨਿਸ਼ਾਨਦੇਹੀ ਕੀਤੀ ਗਿਆ ਸੀ।

ਕਿਹਾ ਜਾਂਦੇ ਉਸ ਵੇਲੇ ਉਸ ਥਾਂ ਦੀ ਖੁਦਾਈ ਕਰਨ ‘ਤੇ ਹੇਠੋਂ ਤਿੰਨ ਵੱਖ-ਵੱਖ ਘੜਿਆਂ ‘ਚ ਮਾਤਾ ਗੁਜਰੀ ਜੀ ਅਤੇ ਦੋਵਾਂ ਸਾਹਿਬਜ਼ਾਦਿਆਂ ਦੀਆਂ ਅਸਥੀਆਂ ਮਿਲੀਆਂ ਸਨ। ਮਹਾਰਾਜਾ ਕਰਮ ਸਿੰਘ ਨੇ ਉਸੇ ਅਸਥਾਨ ‘ਤੇ ‘ਜੋਤੀ ਸਰੂਪ’ ਗੁਰਦੁਆਰਾ ਦੇ ਨਾਮ ‘ਤੇ ਦੋਵਾਂ ਸਾਹਿਬਜ਼ਾਦਿਆਂ ਦੀ ਯਾਦ ‘ਚ 1902 ਬਿਕ੍ਰਮੀ (1845 ਈਸਵੀ) ”ਚ ਇਕ ਮੰਜ਼ਲੀ ਪੱਕੀ ਸਮਾਧ ਬਣਾਈ ਸੀ। ਇਸਦੇ ਨਾਲ ਲੰਗਰ ਵੀ ਸ਼ੁਰੂ ਕੀਤਾ ਗਿਆ ਅਤੇ ਕਾਫ਼ੀ ਜ਼ਮੀਨ ਇਸ ਦੇ ਨਾਮ ‘ਤੇ ਅਰਦਾਸ ਕਰਵਾਈ ਗਈ।

ਮਾਤਾ ਗੁਜਰੀ ਜੀ ਦਾ ਪਵਿੱਤਰ ਅਸਥਾਨ

ਦੋਵੇਂ ਸਾਹਿਬਜ਼ਾਦਿਆਂ ਦੇ ਅਸਥਾਨ ਤੋਂ ਬਾਹਰ ਵਾਲ ਪੂਰਬ ਦਿਸ਼ਾ ਵੱਲ ਮਾਤਾ ਗੁਜਰੀ ਜੀ ਦਾ ਅਸਥਾਨ ਹੈ। 1951 ‘ਚ ਮਾਤਾ ਗੁਜਰੀ ਜੀ ਦੀ ਯਾਦ ‘ਚ ਇਕ ਮੁਰੱਬਾ ਥੜ੍ਹਾ (ਸਮਾਥ) ਦੀ ਉਸਾਰੀ ਕੀਤੀ ਗਈ ਜੋ ਗੋਲਾਈ ਵਰਾਂਡੇ (ਜ਼ਮੀਨੀ ਤੇ ਮੰਜ਼ਲ) ਦੇ ਦੱਖਣ-ਪੱਛਮ ਵੱਲ ਹੈ। ਇਸ ਤੋਂ ਕਈ ਸਾਲ ਮਗਰੋਂ ਜਦੋਂ ਮਹਾਰਾਜਾ ਯਾਦਵਿੰਦਰ ਸਿੰਘ ਨੇ ਗੁਰਦੁਆਰਾ ਫਤਹਿਗੜ੍ਹ ਸਾਹਿਬ ਦੀ ਨਵੀਂ ਉਸਾਰੀ ਕਰਵਾਈ ਤਾਂ ਗੁਰਦੁਆਰਾ ਜੋਤੀ ਸਰੂਪ ਦੀਆਂ ਉਪਰਲੀਆਂ ਦੋ ਮੰਜਿਲਾਂ ਜਨਰਲ ਸ. ਗੁਰਦਿਆਲ ਸਿੰਘ ‘ਹਰੀਕਾ’ ਦੁਆਰਾ ਬਣਵਾਈਆਂ ਗਈਆਂ ਸਨ। ਗੁਰਦੁਆਰਾ ਜੋਤੀ ਸਰੂਪ (Gurudwara Jyoti Saroop Sahib) ਦੇ ਨਾਲ ਹੀ ਲਹਿੰਦੇ ਵੱਲ ਪੱਕੇ ਸਰੋਵਰ ਦੀ ਉਸਾਰੀ ਕੀਤੀ ਗਈ |

ਇਸਦੇ ਨਾਲ ਹੀ ਗੁਰਦੁਆਰਾ ਸਾਹਿਬ ਦੀ ਆਲੀਸ਼ਾਨ ਇਮਾਰਤ ਅਤੇ ਪਵਿੱਤਰ ਸਰੋਵਰ ਦੀ ਉਸਾਰੀ ਸੰਤ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵਾਲਿਆਂ ਵੱਲੋਂ ਕਰਵਾਈ ਗਈ ਸੀ। ਇਸਦੇ ਨਾਲ ਹੀ ਦਰਸ਼ਨੀ ਡਿਓਢੀ ਬਣਾਈ, ਇੱਥੇ ਲੰਗਰ ਦੀ ਸੇਵਾ ਹਰ ਸਮੇਂ ਹੁੰਦੀ ਹੈ। ਇਸ ਪਵਿੱਤਰ ਸਥਾਨ ‘ਤੇ ਹਰ ਸਮੇਂ ਸਿੱਖ ਸੰਗਤਾਂ ਦਾ ਭਾਰੀ ਇਕੱਠ ਰਹਿੰਦਾ ਹੈ ਅਤੇ ਹਰ ਐਤਵਾਰ ਯਾਦਗਾਰੀ ਅਲੌਕਿਕ ਦੀਵਾਨ ਸਜਾਏ ਜਾਂਦੇ ਹਨ |

Read More: Sri Muktsar Sahib: ਚਾਲੀ ਮੁਕਤਿਆਂ ਦਾ ਇਤਿਹਾਸ

Scroll to Top