Two-year-old boy dies after falling into sewerage

ਸੀਵਰੇਜ ‘ਚ ਡਿੱਗਣ ਨਾਲ ਦੋ ਸਾਲਾ ਬੱਚੇ ਦੀ ਹੋਈ ਮੌਤ, ਪਰਿਵਾਰ ਨੇ ਮਜੀਠਾ ਰੋਡ ਤੇ ਦਿੱਤਾ ਧਰਨਾ

ਅੰਮ੍ਰਿਤਸਰ 3 ਜਨਵਰੀ 2022: ਅੰਮ੍ਰਿਤਸਰ (Amritsar) ਦੇ ਮਜੀਠਾ ਰੋਡ ਵਿਖੇ ਰਾਮਨਗਰ ਕਲੋਨੀ (Ramnagar Colony) ਵਿਚ ਉਸ ਵੇਲੇ ਮਾਤਮ ਦਾ ਮਾਹੌਲ ਛਾ ਗਿਆ ਜਦੋਂ ਉੱਥੇ ਦੋ ਸਾਲ ਦਾ ਛੋਟਾ ਬੱਚਾ (child) ਖੁੱਲ੍ਹੇ ਗਟਰ ਵਿੱਚੋਂ ਉਸ ਦੀ ਲਾਸ਼ ਪਾਈ ਗਈ | ਜਿਸ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦਾ ਮਾਹੌਲ ਛਾ ਗਿਆ ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਬੱਚੇ (child) ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਬੱਚਾ ਸਵੇਰ ਵੇਲੇ ਗਲੀ ਵਿੱਚ ਖੇਡ ਰਿਹਾ ਸੀ, ਅਚਾਨਕ ਹੀ ਉਨ੍ਹਾਂ ਦਾ ਬੱਚਾ ਲਾਪਤਾ ਹੋ ਗਿਆ ਅਤੇ ਦੇਰ ਬਾਅਦ ਪਤਾ ਚੱਲਿਆ ਕਿ ਉਨ੍ਹਾਂ ਦਾ ਬੱਚਾ ਸੀਵਰੇਜ ਦੇ ਗਟਰ ਚ ਡਿੱਗਿਆ ਹੈ ਜਿਸ ਤੋਂ ਬਾਅਦ ਜਦੋਂ ਬੱਚੇ ਨੂੰ ਬਾਹਰ ਕੱਢਿਆ ਤੇ ਬੱਚਾ ਮਰਿਆ ਪਾਇਆ ਗਿਆ ਅਤੇ ਗੁੱਸੇ ਵਿੱਚ ਪਰਿਵਾਰ ਵੱਲੋਂ ਪ੍ਰਸ਼ਾਸਨ ਦੇ ਖਿਲਾਫ਼ ਮਜੀਠਾ ਰੋਡ ਦੇ ਉੱਤੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹਾਏ ਪ੍ਰਦਰਸ਼ਨ ਕਰ ਰਹੇ ਮ੍ਰਿਤਕ ਬੱਚੇ (child) ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਅਗਰ ਸਾਨੂੰ ਇਨਸਾਫ ਨਾ ਮਿਲਿਆ ਤਾਂ ਅਸੀਂ ਆਪਣਾ ਪ੍ਰਦਰਸ਼ਨ ਹੋਰ ਵੀ ਤਿੱਖਾ ਕਰਾਂਗੇ|

ਦੂਜੇ ਪਾਸੇ ਮੌਕੇ ਤੇ ਪਹੁੰਚੇ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਤੇ ਜਾਂਚ ਕੀਤੀ ਜਾ ਰਹੀ ਹੈ ਜਾਂਚ ‘ਚ ਜੋ ਵੀ ਦੋਸ਼ੀ ਪਾਇਆ ਗਿਆ, ਉਸ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ

Scroll to Top