ਅੰਮ੍ਰਿਤਸਰ, 4 ਅਪ੍ਰੈਲ 2024: ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ (International Airport Amritsar) ‘ਤੇ ਸਪਾਈਸਜੈੱਟ ਦੀ ਫਲਾਈਟ SG56 ਰਾਹੀਂ ਦੁਬਈ ਤੋਂ ਆ ਰਹੇ ਇੱਕ ਯਾਤਰੀ ਨੂੰ ਅੱਜ ਸਵੇਰੇ ਸਮਾਨ ਵਾਲੇ ਸਟਾਫ਼ ਨੇ ਰੋਕ ਲਿਆ। ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਬੈਗ ਦੀ ਦੀ ਸਿਲਾਈ ਵਿੱਚ ਸੋਨੇ ਦੀਆਂ ਤਾਰਾਂ ਲੁਕੋਈਆਂ ਹੋਈਆਂ ਸਨ, ਜਿਸ ਦਾ ਕੁੱਲ ਵਜ਼ਨ 108.4 ਗ੍ਰਾਮ ਹੈ। ਇਸ ਦੀ ਬਾਜ਼ਾਰੀ ਕੀਮਤ 7,44,708 ਲੱਖ ਰੁਪਏ ਦੱਸੀ ਜਾ ਰਹੀ ਹੈ। ਇਨ੍ਹਾਂ ਨੂੰ ਕਸਟਮ ਐਕਟ 1962 ਦੀ ਧਾਰਾ 110 ਤਹਿਤ ਜ਼ਬਤ ਕੀਤਾ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਅਕਤੂਬਰ 17, 2026 11:43 ਪੂਃ ਦੁਃ




