ਫ਼ਾਜ਼ਿਲਕਾ 7 ਸਤੰਬਰ 2024: ਸਟੇਟ ਸਪੈਸ਼ਲ ਸੈੱਲ (State Special Cell) ਨੇ ਫਾਜ਼ਿਲਕਾ ‘ਚ ਕਾਰਵਾਈ ਕਰਦੇ ਹੋਏ ਲਾਧੂਕਾ ਨੇੜੇ ਸੇਮਨਾਲੇ ਨੇੜੇ ਝਾੜੀਆਂ ‘ਚ ਛੁਪਾ ਕੇ ਰੱਖੀ ਹੈਰੋਇਨ ਦੇ 4 ਪੈਕੇਟ ਬਰਾਮਦ ਕੀਤੇ ਹਨ, ਜਦਕਿ ਦੱਸਿਆ ਜਾ ਰਿਹਾ ਹੈ ਕਿ ਚਿੱਟੇ ਰੰਗ ਦੀ ਇਕ ਵੱਡੀ ਕਾਰ ‘ਚ ਦੋ ਵਿਅਕਤੀ ਮੂੰਹ ਢਕੇ ਹੋਏ ਸਨ ਸੇਮਨਾਲੇ ਨੇੜੇ ਝਾੜੀਆਂ ‘ਚ ਕੁਝ ਲੁਕਾ ਕੇ ਛੱਡ ਦਿੱਤਾ, ਜਿਸ ‘ਤੇ ਸਪੈਸ਼ਲ ਸੈੱਲ ਨੇ ਤਲਾਸ਼ੀ ਦੌਰਾਨ ਹੈਰੋਇਨ ਬਰਾਮਦ ਕੀਤੀ।
ਜਾਣਕਾਰੀ ਮੁਤਾਬਕ ਪੁਲਿਸ ਪਾਰਟੀ ਗਸ਼ਤ ‘ਤੇ ਸੀ। ਜਦੋਂ ਉਹ ਫਾਜ਼ਿਲਕਾ ਦੇ ਲਾਧੂਕਾ ਵਿਖੇ ਸੇਮਨਾਲਾ ਨੇੜੇ ਪੁੱਜੀ ਤਾਂ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਇੱਕ ਚਿੱਟੇ ਰੰਗ ਦੀ ਕਾਰ ਵਿੱਚ ਸਵਾਰ ਦੋ ਵਿਅਕਤੀ ਸੇਮਨਾਲਾ ਨੇੜੇ ਝਾੜੀਆਂ ਵਿੱਚ ਕੁਝ ਲੁਕਾ ਕੇ ਫ਼ਿਰੋਜ਼ਪੁਰ ਵੱਲ ਨੂੰ ਚਲੇ ਗਏ।
ਜਦੋਂ ਪੁਲਿਸ ਨੇ ਸੇਮਨਾਲੇ ਨੇੜੇ ਤਲਾਸ਼ੀ ਲਈ ਤਾਂ ਉਸ ਦੀ ਤਲਾਸ਼ੀ ਲੈਣ ‘ਤੇ ਉਸ ਵਿਚੋਂ 2 ਕਿੱਲੋ ਹੈਰੋਇਨ ਰੱਖੀ ਹੋਈ ਸੀ, ਜਿਸ ਨੂੰ ਕਬਜ਼ੇ ਵਿਚ ਲੈ ਕੇ ਮਾਮਲਾ ਦਰਜ ਕਰ ਲਿਆ ਗਿਆ ਹੈ | ਇਸ ਮਾਮਲੇ ਵਿੱਚ ਉਕਤ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ।