ਜ਼ੀਰਕਪੁਰ, 27 ਦਸੰਬਰ 2025: ਜ਼ੀਰਕਪੁਰ ਦੇ ਭਬਾਤ ਇਲਾਕੇ ‘ਚ ਪੰਜ ਤੋਂ ਛੇ ਹਥਿਆਰਬੰਦ ਨੌਜਵਾਨਾਂ ਨੇ ਜਰਨੈਲ ਐਨਕਲੇਵ-3 ‘ਚ ਇੱਕ ਘਰ ‘ਤੇ ਹਮਲਾ ਕੀਤਾ। ਲਾਠੀਆਂ ਅਤੇ ਤਲਵਾਰਾਂ ਨਾਲ ਲੈਸ ਹਮਲਾਵਰ ਘਰ ‘ਚ ਦਾਖਲ ਹੋਏ, ਭੰਨਤੋੜ ਕੀਤੀ ਅਤੇ ਬਾਹਰ ਖੜੀ ਇੱਕ ਕਾਰ ਨੂੰ ਵੀ ਨੁਕਸਾਨ ਪਹੁੰਚਾਇਆ। ਇਸ ਘਟਨਾ ਨਾਲ ਪੂਰੇ ਇਲਾਕੇ ‘ਚ ਦਹਿਸ਼ਤ ਫੈਲ ਗਈ। ਪੀੜਤ ਪਰਿਵਾਰ ਦੇ ਮੁਖੀ ਨੇ ਜ਼ੀਰਕਪੁਰ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ ਹੈ।
ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਪਿਛਲੇ ਤਿੰਨ ਸਾਲਾਂ ਤੋਂ ਇੱਕ ਨੌਜਵਾਨ ਉਨ੍ਹਾਂ ਦੀ ਨਾਬਾਲਗ ਧੀ ਨੂੰ ਤੰਗ ਕਰ ਰਿਹਾ ਸੀ। ਉਕਤ ਨੌਜਵਾਨ ਉਸਦੀ ਧੀ ਦੇ ਸਕੂਲ ‘ਚ ਪੜ੍ਹਦਾ ਸੀ ਅਤੇ ਉਸਨੂੰ ਫੋਨ ‘ਤੇ ਮਾਨਸਿਕ ਤੌਰ ‘ਤੇ ਪਰੇਸ਼ਾਨ ਕਰਦਾ ਸੀ। ਪ੍ਰੇਸ਼ਾਨੀ ਇੰਨੀ ਜ਼ਿਆਦਾ ਹੋ ਗਈ ਕਿ ਪਰਿਵਾਰ ਨੂੰ ਆਪਣੀ ਧੀ ਨੂੰ ਸਕੂਲੋਂ ਹਟਾਉਣਾ ਪਿਆ | ਇਸ ਦੇ ਬਾਵਜੂਦ, ਉਕਤ ਨੌਜਵਾਨ ਉਨ੍ਹਾਂ ਨੂੰ ਕਥਿਤ ਤੌਰ ‘ਤੇ ਫੋਨ ਕਰਕੇ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਪਰੇਸ਼ਾਨ ਕਰਦਾ ਰਿਹਾ।
ਪੀੜਤ ਦੇ ਮੁਤਾਬਕ ਉਹ ਬੁੱਧਵਾਰ ਨੂੰ ਡਿਊਟੀ ‘ਤੇ ਸੀ ਜਦੋਂ ਉਸਦੀ ਪਤਨੀ ਕਿਸੇ ਕੰਮ ਲਈ ਘਰ ਤੋਂ ਬਾਹਰ ਸੀ। ਇਸ ਦੌਰਾਨ 5-6 ਨੌਜਵਾਨ ਹਥਿਆਰਾਂ ਨਾਲ ਘਰ ‘ਚ ਦਾਖਲ ਹੋਏ ਅਤੇ ਘਰ ਦੀ ਭੰਨਤੋੜ ਕਰਦੇ ਹੋਏ ਹਮਲਾ ਕਰ ਦਿੱਤਾ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ‘ਚ ਕੈਦ ਹੋ ਗਈ, ਜਿਸਦੀ ਫੁਟੇਜ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਹਮਲਾਵਰ ਰਾਮ ਦਰਬਾਰ ਇਲਾਕੇ ਦੇ ਰਹਿਣ ਵਾਲੇ ਉਸੇ ਨੌਜਵਾਨ ਨਾਲ ਸਬੰਧਤ ਹਨ।
ਘਟਨਾ ਦੀ ਜਾਣਕਾਰੀ ਮਿਲਣ ‘ਤੇ ਪੁਲਿਸ ਜਾਂਚ ਅਧਿਕਾਰੀ ਲਾਭ ਸਿੰਘ ਨੇ ਦੱਸਿਆ ਕਿ ਹਮਲੇ ਦੀ ਸ਼ਿਕਾਇਤ ਮਿਲੀ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਜਲਦੀ ਹੀ ਦੋਸ਼ੀ ਵਿਰੁੱਧ ਢੁਕਵੀਂ ਕਾਰਵਾਈ ਕੀਤੀ ਜਾਵੇਗੀ।
Read More: ਲੁਧਿਆਣਾ ‘ਚ ਨਕਾਬਪੋਸ਼ ਹਮਲਾਵਰਾਂ ਨੇ ਕਬੱਡੀ ਖਿਡਾਰੀ ਦਾ ਗੋਲੀ ਮਾਰ ਕੇ ਕੀਤਾ ਕ.ਤ.ਲ




