ਸਪੋਰਟਸ, 09 ਫਰਵਰੀ, 2026: ZIM ਬਨਾਮ OMAN: ਜ਼ਿੰਬਾਬਵੇ ਨੇ ਟੀ-20 ਵਿਸ਼ਵ ਕੱਪ 2026 ਦੀ ਸ਼ੁਰੂਆਤ ਜਿੱਤ ਨਾਲ ਕੀਤੀ ਹੈ। ਜ਼ਿੰਬਾਬਵੇ ਦੀ ਟੀਮ ਨੇ ਸੋਮਵਾਰ ਨੂੰ ਹੋਏ ਦੂਜੇ ਮੈਚ ‘ਚ ਓਮਾਨ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਜ਼ਿੰਬਾਬਵੇ ਗਰੁੱਪ-ਬੀ ਦੇ ਅੰਕ ਸੂਚੀ ‘ਚ ਪਹਿਲੇ ਸਥਾਨ ‘ਤੇ ਆ ਗਈ ਹੈ। ਇਸਦੇ ਨਾਲ ਹੀ ਦੂਜੀ ਮੇਜ਼ਬਾਨ ਸ਼੍ਰੀਲੰਕਾ ਦੂਜੇ ਸਥਾਨ ‘ਤੇ ਹੈ।
ਜ਼ਿੰਬਾਬਵੇ ਨੇ ਕੋਲੰਬੋ ਦੇ ਸਿੰਹਲੀਜ਼ ਸਪੋਰਟਸ ਕਲੱਬ (SSC) ‘ਚ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਓਮਾਨ 19.5 ਓਵਰਾਂ ‘ਚ 103 ਦੌੜਾਂ ‘ਤੇ ਆਲ ਆਊਟ ਹੋ ਗਿਆ।
ਜ਼ਿੰਬਾਬਵੇ ਨੇ 13.3 ਓਵਰਾਂ ‘ਚ 2 ਵਿਕਟਾਂ ‘ਤੇ 104 ਦੌੜਾਂ ਦਾ ਟੀਚਾ ਪ੍ਰਾਪਤ ਕਰ ਲਿਆ। ਓਪਨਰ ਬ੍ਰਾਇਨ ਬੇਨੇਟ ਨੇ 36 ਗੇਂਦਾਂ ‘ਤੇ 48 ਦੌੜਾਂ ਦੀ ਪਾਰੀ ਖੇਡੀ, ਜਿਸ ‘ਚ 7 ਚੌਕੇ ਸ਼ਾਮਲ ਸਨ। ਬ੍ਰੈਂਡਨ ਟੇਲਰ 31 ਦੌੜਾਂ ‘ਤੇ ਰਿਟਾਇਰਡ ਹਰਟ ਹੋਏ। ਮਾਰੂਮਨੀ ਨੇ 21 ਦੌੜਾਂ ਬਣਾਈਆਂ। ਇਸਦੇ ਨਾਲ ਹੀ ਸੁਫਯਾਨ ਟੇਲਰ ਨੇ 2 ਵਿਕਟਾਂ ਲਈਆਂ।
Read More: SCO ਬਨਾਮ ITE: ਸਕਾਟਲੈਂਡ ਨੇ ਟੀ-20 ਵਿਸ਼ਵ ਕੱਪ ‘ਚ ਇਟਲੀ ਨੂੰ 73 ਦੌੜਾਂ ਨਾਲ ਹਰਾਇਆ




