Yumnam Khemchand Singh

ਯੁਮਨਾਮ ਖੇਮਚੰਦ ਸਿੰਘ ਮਣੀਪੁਰ ਦੇ 13ਵੇਂ ਮੁੱਖ ਮੰਤਰੀ ਬਣੇ, ਸੂਬੇ ‘ਚੋਂ ਰਾਸ਼ਟਰਪਤੀ ਸ਼ਾਸਨ ਖ਼ਤਮ

ਮਣੀਪੁਰ, 4 ਫਰਵਰੀ 2026: ਭਾਜਪਾ ਆਗੂ ਯੁਮਨਾਮ ਖੇਮਚੰਦ ਸਿੰਘ ਮਣੀਪੁਰ ਦੇ 13ਵੇਂ ਮੁੱਖ ਮੰਤਰੀ ਬਣੇ ਹਨ। ਰਾਜਪਾਲ ਅਜੈ ਕੁਮਾਰ ਭੱਲਾ ਨੇ ਬੁੱਧਵਾਰ ਸ਼ਾਮ ਨੂੰ ਇੰਫਾਲ ਦੇ ਲੋਕ ਭਵਨ ‘ਚ ਖੇਮਚੰਦ ਸਿੰਘ ਨੂੰ ਅਹੁਦੇ ਦੀ ਸਹੁੰ ਚੁਕਾਈ। ਖੇਮਚੰਦ ਮੈਤੇਈ ਭਾਈਚਾਰੇ ਨਾਲ ਸਬੰਧਤ ਹਨ।

ਨਗਾ ਭਾਈਚਾਰੇ ਤੋਂ ਹੀ ਲੋਧੀ ਦਿਖੋ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਉਹ ਨਾਗਾ ਪੀਪਲਜ਼ ਫਰੰਟ ਤੋਂ ਵਿਧਾਇਕ ਹਨ। ਕੁਕੀ ਭਾਈਚਾਰੇ ਤੋਂ ਨੇਮਚਾ ਕਿਪਗੇਨ, ਰਾਜ ਦੇ ਪਹਿਲੇ ਉਪ ਮੁੱਖ ਮੰਤਰੀ ਬਣੇ। ਭਾਜਪਾ ਨੇਤਾ ਨੇਮਚਾ ਨੇ ਦਿੱਲੀ ਦੇ ਮਨੀਪੁਰ ਭਵਨ ਤੋਂ ਵੀਡੀਓ ਕਾਨਫਰੰਸ ਰਾਹੀਂ ਸਹੁੰ ਚੁੱਕੀ।

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਅੱਜ ਸੂਬੇ ‘ਚ 356 ਦਿਨਾਂ ਤੋਂ ਲਾਗੂ ਰਾਸ਼ਟਰਪਤੀ ਸ਼ਾਸਨ ਨੂੰ ਹਟਾ ਦਿੱਤਾ। 9 ਫਰਵਰੀ, 2025 ਨੂੰ, ਤਤਕਾਲੀ ਮੁੱਖ ਮੰਤਰੀ ਐਨ. ਬੀਰੇਨ ਸਿੰਘ ਨੇ ਮੈਤੇਈ ਅਤੇ ਕੁਕੀ ਭਾਈਚਾਰੇ ਵਿਚਕਾਰ ਨਸਲੀ ਹਿੰਸਾ ਕਾਰਨ ਅਸਤੀਫਾ ਦੇ ਦਿੱਤਾ। ਚਾਰ ਦਿਨ ਬਾਅਦ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਦਿੱਤਾ ਗਿਆ, ਜੋ ਕਿ 13 ਫਰਵਰੀ, 2025 ਤੋਂ ਸ਼ੁਰੂ ਹੋਇਆ।

3 ਫਰਵਰੀ ਨੂੰ ਮਣੀਪੁਰ ਭਾਜਪਾ ਵਿਧਾਇਕ ਦਲ ਦੀ ਇੱਕ ਬੈਠਕ ਦਿੱਲੀ ‘ਚ ਹੋਈ। ਭਾਜਪਾ ਵਿਧਾਇਕ ਯੁਮਨਮ ਖੇਮਚੰਦ ਸਿੰਘ ਨੂੰ ਵਿਧਾਇਕ ਦਲ ਦਾ ਆਗੂ ਚੁਣਿਆ ਗਿਆ। 4 ਫਰਵਰੀ ਨੂੰ, ਐਨਡੀਏ ਦੇ ਭਾਈਵਾਲ ਪਾਰਟੀ ਵਿਧਾਇਕਾਂ ਦੀ ਇੱਕ ਬੈਠਕ ‘ਚ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੇ ਨਾਵਾਂ ਨੂੰ ਅੰਤਿਮ ਰੂਪ ਦਿੱਤਾ ਗਿਆ।

Read More: ਕਿਸਾਨ ਪਹਿਲਾਂ: ਪੀਯੂਸ਼ ਗੋਇਲ ਦਾ ਸਪੱਸ਼ਟ ਭਰੋਸਾ ਭਾਰਤ-ਅਮਰੀਕਾ ਵਪਾਰ ਸਮਝੌਤੇ ਬਾਰੇ

ਵਿਦੇਸ਼

Scroll to Top