ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌ.ਤ

27 ਮਈ 2025: ਕਪੂਰਥਲਾ (kapurthala) ਦੇ ਸਰਕੂਲਰ ਰੋਡ ‘ਤੇ ਔਜਲਾ ਗੇਟ ਨੇੜੇ ਕਰਿਆਨੇ ਦੀ ਦੁਕਾਨ ‘ਤੇ ਬਿਜਲੀ ਦਾ ਕਰੰਟ ਲੱਗਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ। ਉਥੇ ਹੀ ਮ੍ਰਿਤਕ ਦੀ ਪਛਾਣ ਘਣਸ਼ਿਆਮ ਮਿਸ਼ਰਾ ਵਾਸੀ ਲਖਨਊ ਵਜੋਂ ਹੋਈ ਹੈ, ਜੋ ਇਸ ਸਮੇਂ ਜਲੰਧਰ (jalandhar) ਦੇ ਬਿਧੀਪੁਰ ਵਿੱਚ ਰਹਿ ਰਿਹਾ ਸੀ।

ਮਿਲੀ ਜਾਣਕਾਰੀ ਅਨੁਸਾਰ ਜਲੰਧਰ (jalandhar) ਦੇ ਕੁਝ ਲੋਕ ਇੱਕ ਕਰਿਆਨੇ ਦੀ ਦੁਕਾਨ ‘ਤੇ ਇੱਕ ਨਿੱਜੀ ਕੰਪਨੀ ਦਾ ਬੋਰਡ ਲਗਾ ਰਹੇ ਸਨ। ਦੱਸ ਦੇਈਏ ਕਿ ਬੋਰਡ ਲਗਾਉਂਦੇ ਸਮੇਂ ਉਸਦਾ ਲੋਹੇ ਦਾ ਐਂਗਲ ਦੁਕਾਨ ਦੇ ਉੱਪਰੋਂ ਲੰਘਦੀ 11,000 ਕੇਵੀ ਹਾਈ ਵੋਲਟੇਜ ਲਾਈਨ ਨਾਲ ਟਕਰਾ ਗਿਆ। ਇਸ ਹਾਦਸੇ ਵਿੱਚ 22 ਸਾਲਾ ਘਨਸ਼ਿਆਮ ਮਿਸ਼ਰਾ ਗੰਭੀਰ ਜ਼ਖਮੀ ਹੋ ਗਿਆ।

ਸਾਥੀ ਕਰਮਚਾਰੀ ਤੁਰੰਤ ਘਨਸ਼ਿਆਮ ਨੂੰ ਸਿਵਲ ਹਸਪਤਾਲ ਕਪੂਰਥਲਾ ਲੈ ਕੇ ਗਿਆ। ਜਿੱਥੇ ਐਮਰਜੈਂਸੀ ਵਾਰਡ ਵਿੱਚ ਮੌਜੂਦ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੇ ਦੋਸਤ ਆਸ਼ੀਸ਼ ਨੇ ਦੱਸਿਆ ਕਿ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ। ਪੁਲਿਸ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪਰਿਵਾਰਕ ਮੈਂਬਰਾਂ ਦੇ ਆਉਣ ਤੋਂ ਬਾਅਦ ਅਗਲੀ ਕਾdiedਰਵਾਈ ਕੀਤੀ ਜਾਵੇਗੀ।

Read More: ਕਰੰਟ ਲੱਗਣ ਨਾਲ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌ.ਤ

 

Scroll to Top