June 30, 2024 2:31 am
drug overdose

ਲੁਧਿਆਣਾ ‘ਚ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ, ਬੱਸ ਸਟੈਂਡ ‘ਤੇ ਮਿਲੀ ਲਾਸ਼

ਚੰਡੀਗੜ੍ਹ, 14 ਦਸੰਬਰ 2023: ਪੰਜਾਬ ‘ਚ ਨਸ਼ੇ ਦੀ ਓਵਰਡੋਜ਼ (drug overdose) ਕਾਰਨ ਨੌਜਵਾਨਾਂ ਦੀ ਮੌਤ ਦਾ ਸਿਲਸਲਾ ਜਾਰੀ ਹੈ | ਲੁਧਿਆਣਾ ਦੇ ਮਨਜੀਤ ਨਗਰ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਕੱਲ੍ਹ ਦੁਪਹਿਰ ਤੋਂ ਲਾਪਤਾ ਸੀ। ਸਾਰਾ ਪਰਿਵਾਰ ਉਸ ਦੀ ਭਾਲ ਕਰਦਾ ਰਿਹਾ ਸੀ । ਜਦੋਂ ਪਰਿਵਾਰਕ ਮੈਂਬਰ ਬੱਸ ਸਟੈਂਡ ਇਲਾਕੇ ਵਿੱਚ ਤਲਾਸ਼ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਉਸਦੀ ਐਕਟਿਵਾ ਦਿਖਾਈ ਦਿੱਤੀ। ਉਥੋਂ ਕੁਝ ਦੂਰੀ ‘ਤੇ ਪੁੱਤ ਦੀ ਲਾਸ਼ ਮਿਲੀ। ਜੈਕਟ ਉਸ ਦੇ ਮੂੰਹ ‘ਤੇ ਪਈ ਸੀ। ਕੁਝ ਨੌਜਵਾਨ ਜੋ ਨਸ਼ੇ ਦੇ ਆਦੀ ਸਨ, ਉਹ ਵੀ ਲਾਸ਼ ਦੇ ਨੇੜੇ ਹੀ ਸਨ ਅਤੇ ਮੌਕੇ ਤੋਂ ਭੱਜ ਗਏ।

ਮ੍ਰਿਤਕ ਦੀ ਪਛਾਣ ਬਘੇਲ ਸਿੰਘ (28 ਸਾਲ) ਵਜੋਂ ਹੋਈ ਹੈ। ਬਘੇਲ ਆਪਣੇ ਪਿਤਾ ਨਾਲ ਕੱਪੜੇ ਵੇਚਣ ਦਾ ਕੰਮ ਕਰਦਾ ਸੀ। ਪਿਤਾ ਰਣਬੀਰ ਸਿੰਘ ਨੇ ਦੱਸਿਆ ਕਿ ਕੱਲ੍ਹ ਬਘੇਲ ਕਿਸੇ ਜ਼ਰੂਰੀ ਕੰਮ ਲਈ ਜਾ ਰਿਹਾ ਹੈ, ਇਹ ਕਹਿ ਕੇ ਐਕਟਿਵਾ ’ਤੇ ਘਰੋਂ ਨਿਕਲਿਆ ਸੀ। ਸ਼ਾਮ ਤੱਕ ਉਹ ਵਾਪਸ ਨਹੀਂ ਆਇਆ। ਪਰਿਵਾਰ ਨੇ ਰਿਸ਼ਤੇਦਾਰਾਂ ਵਿੱਚ ਵੀ ਇਸ ਦੀ ਭਾਲ ਕੀਤੀ। ਦੇਰ ਰਾਤ ਬਘੇਲ ਦੀ ਐਕਟਿਵਾ ਅਤੇ ਲਾਸ਼ ਬੱਸ ਸਟੈਂਡ ਨੇੜਿਓਂ ਮਿਲੀ।

ਬਘੇਲ ਸਿੰਘ ਦੇ ਪਿਤਾ ਰਣਬੀਰ ਨੇ ਦੱਸਿਆ ਕਿ ਉਸ ਦਾ ਪੁੱਤ ਨਸ਼ੇ ਦਾ ਸ਼ਿਕਾਰ ਹੋ ਗਿਆ ਹੈ। ਓਵਰਡੋਜ਼ (drug overdose) ਕਾਰਨ ਉਸ ਦੀ ਮੌਤ ਹੋ ਗਈ ਹੈ। ਪਰਿਵਾਰ ਦਾ ਦੋਸ਼ ਹੈ ਕਿ ਮਨਜੀਤ ਨਗਰ ਵਿੱਚ ਚਿੱਟਾ ਖੁੱਲ੍ਹੇਆਮ ਵੇਚਿਆ ਜਾਂਦਾ ਹੈ। ਉਹ ਕਈ ਵਾਰ ਪੁਲਿਸ ਪ੍ਰਸ਼ਾਸਨ ਤੋਂ ਮੰਗ ਵੀ ਕਰ ਚੁੱਕਾ ਹੈ ਕਿ ਚਿੱਟਾ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਪਰ ਪੁਲਿਸ ਦੀ ਢਿੱਲਮੱਠ ਕਾਰਨ ਅੱਜ ਉਸ ਦੇ ਲੜਕੇ ਦੀ ਮੌਤ ਹੋ ਗਈ।

ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਪੁਲਿਸ ਚਿੱਟਾ ਵੇਚਣ ਵਾਲੇ ਨਸ਼ਾ ਤਸਕਰਾਂ ‘ਤੇ ਸਮੇਂ ਸਿਰ ਕਾਰਵਾਈ ਕਰੇ ਤਾਂ ਕਈ ਨੌਜਵਾਨਾਂ ਦੀਆਂ ਜਾਨਾਂ ਬਚ ਸਕਦੀਆਂ ਹਨ | ਰਣਦੀਪ ਨੇ ਦੱਸਿਆ ਕਿ ਉਸ ਦੇ ਲੜਕੇ ਦਾ ਅਜੇ ਵਿਆਹ ਵੀ ਨਹੀਂ ਹੋਇਆ ਸੀ। ਦੋਸਤਾਂ ਨੇ ਉਸਨੂੰ ਨਸ਼ੇ ‘ਤੇ ਲਗਾ ਦਿੱਤਾ । ਉਨ੍ਹਾਂ ਨੂੰ ਸ਼ੱਕ ਹੈ ਕਿ ਉਕਤ ਵਿਅਕਤੀਆਂ ਨੇ ਉਸ ਨੂੰ ਓਵਰਡੋਜ਼ ਦੇ ਕੇ ਉਸ ਦੀ ਮੌਤ ਕਰਵਾਈ ਹੈ।

ਫਿਲਹਾਲ ਪਰਿਵਾਰ ਵੱਲੋਂ ਮ੍ਰਿਤਕ ਦੇਹ ਦਾ ਸਸਕਾਰ ਕੀਤਾ ਜਾ ਰਿਹਾ ਹੈ। ਰਣਦੀਪ ਸਿੰਘ ਅਨੁਸਾਰ ਉਹ ਥਾਣਾ ਡਿਵੀਜ਼ਨ ਨੰਬਰ 5 ਵਿੱਚ ਆਪਣੇ ਬਿਆਨ ਦਰਜ