Congress

ਪੰਜਾਬ ‘ਚ ਯੂਥ ਕਾਂਗਰਸ ਦੀਆਂ ਚੋਣਾਂ ਦਾ ਐਲਾਨ, ਉਮੀਦਵਾਰਾਂ ਨੂੰ ਆਨਲਾਈਨ ਪਾਉਣੀ ਪਵੇਗੀ ਵੋਟ

ਚੰਡੀਗੜ੍ਹ, 20 ਫਰਵਰੀ 2023: ਪੰਜਾਬ ਵਿੱਚ ਯੂਥ ਕਾਂਗਰਸ (Punjab Youth Congress)ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਇਹ ਚੋਣਾਂ ਦੀ ਆਨਲਾਈਨ ਵੋਟਿੰਗ 10 ਮਾਰਚ ਤੋਂ 10 ਅਪ੍ਰੈਲ ਤੱਕ ਹੋਵੇਗੀ। ਇਹ ਪਹਿਲੀ ਵਾਰ ਹੈ ਜਦੋਂ ਵੋਟਿੰਗ ਆਨਲਾਈਨ ਹੋਣ ਜਾ ਰਹੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਨਵੀਂ ਕਾਰਜਕਾਰਨੀ ਕਮੇਟੀ ਦਾ ਐਲਾਨ ਅਪ੍ਰੈਲ ਮਹੀਨੇ ਵਿੱਚ ਹੋ ਸਕਦਾ ਹੈ। ਨਤੀਜਿਆਂ ਤੋਂ ਪਹਿਲਾਂ ਮੌਜੂਦਾ ਟੀਮਾਂ ਆਪਣੇ ਪੱਧਰ ‘ਤੇ ਸੰਸਥਾ ਦੀਆਂ ਗਤੀਵਿਧੀਆਂ ਨੂੰ ਜਾਰੀ ਰੱਖਣਗੀਆਂ।

ਪੰਜਾਬ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਵੀ ਬੀਤੇ ਦਿਨ ਚੰਡੀਗੜ੍ਹ ਹੈੱਡਕੁਆਰਟਰ ਵਿਖੇ ਮੀਟਿੰਗ ਕਰਕੇ 23 ਜ਼ਿਲ੍ਹਾ ਪ੍ਰਧਾਨਾਂ ਅਤੇ 117 ਹਲਕਾ ਪ੍ਰਧਾਨਾਂ ਸਮੇਤ ਹੋਰ ਅਹੁਦਿਆਂ ਲਈ ਚੋਣਾਂ (Punjab Youth Congress) ਦੀਆਂ ਤਾਰੀਖਾਂ ਦਾ ਐਲਾਨ ਕੀਤਾ ਹੈ । ਹਾਂਡਾ ਨੇ ਦੱਸਿਆ ਕਿ ਜੇਕਰ ਕਿਸੇ ਨੂੰ ਚੋਣ ਸਬੰਧੀ ਇਤਰਾਜ਼ ਹੈ ਤਾਂ ਉਹ 20 ਫਰਵਰੀ ਤੋਂ 26 ਫਰਵਰੀ ਤੱਕ ਆਪਣਾ ਇਤਰਾਜ਼ ਦਰਜ ਕਰਵਾ ਸਕਦਾ ਹੈ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 27 ਫਰਵਰੀ ਤੋਂ 2 ਮਾਰਚ ਤੱਕ ਕੀਤੀ ਜਾਵੇਗੀ। ਉਮੀਦਵਾਰਾਂ ਦੇ ਨਾਵਾਂ ਦਾ ਐਲਾਨ 2 ਮਾਰਚ ਨੂੰ ਹੀ ਕਰ ਦਿੱਤਾ ਜਾਵੇਗਾ।

ਉਮੀਦਵਾਰਾਂ ਦੇ ਨਾਵਾਂ ਦੇ ਐਲਾਨ ਤੋਂ ਬਾਅਦ 10 ਮਾਰਚ ਤੋਂ 10 ਅਪ੍ਰੈਲ ਤੱਕ ਵੋਟਾਂ ਪੈਣਗੀਆਂ। ਉਮੀਦਵਾਰ ਪੂਰਾ ਮਹੀਨਾ ਆਪਣਾ ਸੰਘਰਸ਼ ਜਾਰੀ ਰੱਖਣਗੇ। ਇਨ੍ਹਾਂ ਤਾਰੀਖਾਂ ਵਿੱਚ, ਉਮੀਦਵਾਰਾਂ ਨੂੰ ਭਾਰਤੀ ਯੂਥ ਕਾਂਗਰਸ ਦੀ ਸਾਈਟ ‘ਤੇ ਔਨਲਾਈਨ ਮੈਂਬਰਸ਼ਿਪ ਫਾਰਮ ਭਰਨਾ ਹੋਵੇਗਾ। ਮੈਂਬਰਸ਼ਿਪ ਫਾਰਮ ਭਰਨ ਦੇ ਨਾਲ-ਨਾਲ ਵੋਟਰ ਨੂੰ ਮੌਕੇ ‘ਤੇ ਹੀ ਉਮੀਦਵਾਰ ਨੂੰ ਆਨਲਾਈਨ ਵੋਟ ਪਾਉਣੀ ਪਵੇਗੀ। ਪ੍ਰਤੀ ਮੈਂਬਰਸ਼ਿਪ ਫੀਸ 50 ਰੁਪਏ ਰੱਖੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਮੈਂਬਰਸ਼ਿਪ ਅਤੇ ਵੋਟਿੰਗ ਦਾ ਸਮਾਂ ਵੀ ਵਧਾਇਆ ਜਾ ਸਕਦਾ ਹੈ।

Scroll to Top