ਅੰਮ੍ਰਿਤਸਰ , 21 ਮਈ 2024: ਅੰਮ੍ਰਿਤਸਰ ਬੱਸ ਸਟੈਂਡ ਦੇ ਨੇੜੇ ਮਾਹਣਾ ਸਿੰਘ ਗੇਟ ਦੇ ਕੋਲ ਇੱਕ ਟੈਕਸੀ ਡਰਾਈਵਰ ਨੂੰ ਹਾਰਨ ਮਾਰਨਾ ਮਹਿੰਗਾ ਪੈ ਗਿਆ | ਜਦੋਂ ਟੈਕਸੀ ਡਰਾਈਵਰ ਨੇ ਹਾਰਨ ਮਾਰਿਆ ਤਾਂ ਨੌਜਵਾਨਾਂ ਵੱਲੋਂ ਟੈਕਸੀ ਡਰਾਈਵਰ (Driver) ਨੂੰ ਰੋਕ ਕੇ ਉਸ ਨਾਲ ਕੁੱਟਮਾਰ ਕੀਤੀ ਤੇ ਉਸਦੀ ਗੱਡੀ ਦੇ ਸ਼ੀਸ਼ੇ ਤੱਕ ਭੰਨ ਦਿੱਤੇ | ਇਸਦੇ ਨਾਲ ਹੀ ਉਸਦੀ ਸੋਨੇ ਦੀ ਚੈਨੀ ਲੈ ਕੇ ਫ਼ਰਾਰ ਹੋ ਗਏ।
ਇਸ ਮੌਕੇ ਪੀੜਿਤ ਟੈਕਸੀ ਡਰਾਈਵਰ ਹਰਦਿਆਲ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੈਂ ਗੱਡੀ ਸਵਾਰੀ ਲੈ ਕੇ ਲੁਧਿਆਣੇ ਜਾ ਰਿਹਾ ਸੀ ਤੇ ਮਹਾਂਸਿੰਘ ਗੇਟ ਕੋਲ ਚਾਰ ਪੰਜ ਨੌਜਵਾਨ ਜਾ ਰਹੇ ਸਨ ਜਦੋਂ ਮੈਂ ਹਾਰਨ ਮਾਰਿਆ ਤਾਂ ਉਹਨਾਂ ਨੇ ਮੈਨੂੰ ਕਿਹਾ ਗੱਡੀ ਸਾਈਡ ‘ਤੇ ਲਗਾ ਦੇ ਮੇਰੇ ਨਾਲ ਗਾਲੀ-ਗਲੋਚ ਕਰਨ ਲੱਗ ਪਏ |
ਗਲੀ-ਗਲੋਚ ਕੀਤੀ ਤੇ ਮੇਰੇ ਗੱਡੀ ਦੇ ਸ਼ੀਸ਼ੇ ਭੰਨ ਦਿੱਤੇ, ਗੱਡੀ ਵਿੱਚ ਪਏ 20 ਹਜ਼ਾਰ ਰੁਪਏ ਤੇ ਮੇਰੀ ਸੋਨੇ ਦੀ ਚੈਨੀ ਲੈ ਕੇ ਫ਼ਰਾਰ ਹੋ ਗਏ | ਪੀੜਤ ਨੇ ਕਿਹਾ ਕਿ ਸਿਰਫ ਮੇਰਾ ਕਸੂਰ ਇੰਨਾ ਸੀ ਕਿ ਮੈਂ ਹਾਰਨ ਮਾਰਿਆ ਸੀ ਕਿ ਇਹ ਸਾਈਡ ‘ਤੇ ਹੋ ਜਾਣ ਲਈ ਕਿਹਾ | ਉਹਨਾਂ ਨੇ ਮੇਰੇ ਨਾਲ ਕਾਫ਼ੀ ਕੁੱਟਮਾਰ ਕੀਤੀ |
ਉੱਥੇ ਹੀ ਗੱਡੀ ਦੇ ਮਾਲਕ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਇਹ ਮੇਰੀ ਗੱਡੀ ਵਿੱਚ ਡਰਾਈਵਰ ਦਾ ਕੰਮ ਕਰਦਾ ਹੈ| ਇਸ ਵੱਲੋਂ ਹਾਰਨ ਮਾਰਿਆ ਗਿਆ ਤੇ ਚਾਰ ਪੰਜ ਨੌਜਵਾਨਾਂ ਵੱਲੋਂ ਇਸ ਨਾਲ ਕੁੱਟਮਾਰ ਕੀਤੀ ਤੇ ਪੈਸੇ ਕੱਢ ਲਏ ਤੇ ਇਸਦੀ ਸੋਨੇ ਦੀ ਚੈਨ ਵੀ ਲੈ ਗਏ | ਉਹਨਾਂ ਕਿਹਾ ਕਿ ਕਾਫ਼ੀ ਸਮਾਂ ਹੋ ਚੁੱਕਾ ਪਰ ਪੁਲਿਸ ਵੱਲੋਂ ਮੇਰੇ ਡਰਾਈਵਰ (Driver) ਦਾ ਮੈਡੀਕਲ ਨਹੀਂ ਕਰਵਾਇਆ ਜਾ ਰਿਹਾ ਨਾ ਹੀ ਉਹਨੂੰ ਹਸਪਤਾਲ ਵਿੱਚ ਇਲਾਜ ਲਈ ਭੇਜਿਆ ਜਾ ਰਿਹਾ ਹੈ। ਬਸ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮੈਂ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕਰਦਾ ਹਾਂ |
ਉੱਥੇ ਹੀ ਪੁਲਿਸ ਚੌਂਕੀ ਬੱਸ ਸਟੈਂਡ ਦੇ ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੇ ਕੋਲ ਇੱਕ ਸ਼ਿਕਾਇਤ ਆਈ ਹੈ ਜੋ ਕਿ ਹਰਦਿਆਲ ਸਿੰਘ ਡਰਾਈਵਰ ਸੀ ਉਸ ਨਾਲ ਕੁਝ ਨੌਜਵਾਨਾਂ ਨੇ ਕੁੱਟਮਾਰ ਕੀਤੀ ਸੀ | ਉਹਦੀ ਗੱਡੀ ਦੇ ਸ਼ੀਸ਼ੇ ਭੰਨ ਦਿੱਤੇ ਹਨ | ਉਹਦਾ ਕਹਿਣਾ ਸੀ ਕਿ ਮੈਂ ਹਾਰਨ ਮਾਰਿਆ ਸੀ ਤੇ ਹਾਰਨ ਮਾਰਨ ਕਰਕੇ ਹੀ ਮੇਰੇ ਨਾਲ ਇਹ ਸਾਰੀ ਘਟਨਾ ਹੋਈ। ਅਸੀਂ ਇੱਕ ਨੌਜਵਾਨ ਨੂੰ ਮੌਕੇ ‘ਤੇ ਕਾਬੂ ਕਰ ਲਿਆ ਹੈ ਤੇ ਬਾਕੀਆਂ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਛੇਤੀ ਹੀ ਮੁਲਜਮਾਂ ਨੂੰ ਕਾਬੂ ਕਰ ਲਿਆ ਜਾਵੇਗਾ।