ਲੁਧਿਆਣਾ, 10 ਜੂਨ 2025: ਕੈਨੇਡਾ (Canada) ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ | ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ਜ਼ਿਲ੍ਹੇ ਦੇ ਅਧੀਨ ਆਉਂਦੇ ਪਿੰਡ ਜੰਡ ਦੇ 41 ਸਾਲਾ ਨੌਜਵਾਨ ਦੀ ਕੈਨੇਡਾ ‘ਚ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਕੇ ਕਤਲ ਕਰ ਦੇਣ ਦੀ ਖ਼ਬਰ ਸਾਹਮਣੇ ਆਈ ਹੈ |
ਮ੍ਰਿਤਕ ਦੇ ਤਾਇਆ ਦੇ ਪੁੱਤਰ ਭਰਪੂਰ ਸਿੰਘ ਨੇ ਦੱਸਿਆ ਕਿ ਗੁਰਮੇਲ ਸਿੰਘ ਦਾ ਪੁੱਤਰ ਇੰਦਰਪਾਲ ਸਿੰਘ ਬਾਂਸਲ ਦੋ ਭੈਣਾਂ ਦਾ ਭਰਾ ਸੀ। ਗੁਰਮੇਲ ਸਿੰਘ 2022 ਵਿੱਚ ਕੈਨੇਡਾ ਗਿਆ ਸੀ।
ਭਰਪੂਰ ਸਿੰਘ ਨੇ ਦੱਸਿਆ ਕਿ ਇੰਦਰਪਾਲ ਐਡਮਿੰਟਨ ‘ਚ ਇੱਕ ਕੰਪਨੀ ਲਈ ਟੈਕਸੀ ਚਲਾਉਂਦਾ ਸੀ। ਕੱਲ੍ਹ ਇੰਦਰਪਾਲ ਟੈਕਸੀ ਰਾਹੀਂ ਘਰ ਆ ਰਿਹਾ ਸੀ ਤਾਂ ਅਣਪਛਾਤੇ ਵਿਅਕਤੀਆਂ ਨੇ ਉਸ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ |
Read More: ਕੈਨੇਡਾ ‘ਚ ਪੰਜਾਬ ਨੌਜਵਾਨ ਦੀ ਸ਼ੱਕੀ ਹਲਾਤਾਂ ‘ਚ ਮੌ.ਤ, ਮਾਪਿਆਂ ਦਾ ਸੀ ਇਕਲੌਤਾ ਪੁੱਤ