July 1, 2024 12:11 am
ਵਿਸ਼ਵ ਰਿਕਾਰਡ ਯੋਗੀ ਆਦਿਤਿਅਨਾਥ ਦੀ ਸਰਕਾਰ

ਯੋਗੀ ਸਰਕਾਰ ਨੇ ਇੱਕ ਦਿਨ ‘ਚ 3.37 ਕਰੋੜ ਤੋਂ ਵੱਧ ਲੋਕਾਂ ਨੂੰ ਮੁਫ਼ਤ ਰਾਸ਼ਨ ਵੰਡ ਕੇ ਬਣਾਇਆ ਵਿਸ਼ਵ ਰਿਕਾਰਡ

ਚੰਡੀਗੜ੍ਹ ,6 ਅਗਸਤ 2021 : ਮੁੱਖ ਮੰਤਰੀ ਯੋਗੀ ਆਦਿਤਿਅਨਾਥ ਦੇ ਸਦਕਾ ਸਰਕਾਰ ਹਰ ਰੋਜ਼ ਨਵੇਂ -ਨਵੇਂ ਰਿਕਾਰਡ ਬਣਾ ਰਹੀ ਹੈ | ਹੁਣ ਪ੍ਰਦੇਸ਼ ‘ਚ ਪ੍ਰਧਾਨ ਮੰਤਰੀ ਗਰੀਬ ਕਲਿਆਣ ਅਨਾਜ ਕਲਿਆਣ ਯੋਜਨਾ ਦੇ ਤਹਿਤ ਇਕੋ ਦਿਨ ਦੇ ਅੰਦਰ ਕਰੀਬ 80 ਲੱਖ ਤੋਂ ਵੱਧ ਰਾਸ਼ਨ ਕਾਰਡ ਧਾਰਕਾਂ ਨੂੰ ਰਾਸ਼ਨ ਦੇ ਚੁੱਕੇ ਹਨ |ਅਜਿਹਾ ਕਰਨ ਦੇ ਨਾਲ 3 ਕਰੋੜ 37 ਲੱਖ ਤੋਂ ਵੱਧ ਲੋਕਾਂ ਨੂੰ ਲਾਭ ਹੋਇਆ ,ਤੇ ਇਸੇ ਦੇ ਨਾਲ ਯੂ.ਪੀ ਦਾ ਨਾਮ ਦੇਸ਼ ਵਿੱਚ ਨਹੀਂ ਬਲਕਿ ਸਭ ਤੋਂ ਵੱਧ ਮੁਫ਼ਤ ਰਾਸ਼ਨ ਵੰਡਣ ਕਰਕੇ ਵਿਸ਼ਵ ਰਿਕਾਰਡ ਵਿੱਚ ਦਰਜ਼ ਹੋ ਚੁੱਕਾ ਹੈ |

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ‘ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ’ ਤਹਿਤ ਮੁਫ਼ਤ ਰਾਸ਼ਨ ਦੇਣ ਦਾ ਐਲਾਨ ਕੀਤਾ ਸੀ | ਜਿਸ ਨਾਲ 11 ਮਹੀਨੇ ਕੇਂਦਰ ਸਰਕਾਰ ਨੇ ਤੇ 5 ਮਹੀਨੇ ਸੂਬਾ ਸਰਕਾਰ ਨੇ ਮੁਫ਼ਤ ਰਾਸ਼ਨ ਦਿੱਤਾ ਸੀ |ਯੂ.ਪੀ ਵਿੱਚ ਈ ਪਾਸ ਦੇ ਜਰੀਏ ਲੋਕਾਂ ਦਾ ਵੇਰਵਾ ਰੱਖਿਆ ਗਿਆ ,ਕਿ ਕਿੰਨਾ ਲੋਕਾਂ ਨੂੰ ਰਾਸ਼ਨ ਮਿਲ ਚੁੱਕਾ ਹੈ | ਰਾਸ਼ਨ ਮਿਲਣ ਤੋਂ ਬਾਅਦ ਈ ਪਾਸ ਤੇ ਅੰਗੂਠਾ ਲਗਾਇਆ ਜਾਂਦਾ ਸੀ ,ਜਿਸ ਨਾਲ ਰਾਸ਼ਨ ਲੈਣ ਵਾਲੇ ਦੀ ਸਾਰੀ ਜਾਣਕਾਰੀ ਵੈਬਸਾਈਟ ਤੇ ਅਪਡੇਟ ਹੋ ਜਾਂਦੀ ਹੈ | ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਲੋਕਾਂ ਨੂੰ ਰਾਸ਼ਨ ਵਾਟਰਪ੍ਰੂਫ਼ ਥੈਲੀਆਂ ਵਿੱਚ ਬਿਲਕੁਲ ਮੁਫ਼ਤ ਦਿੱਤਾ ਗਿਆ |