Yo-Yo Honey Singh Concert, 15 ਮਾਰਚ 2025: ਦਿਲਜੀਤ (diljit dosanjh) ਤੋਂ ਬਾਅਦ ਹੁਣ ਮਸ਼ਹੂਰ ਰੈਪਰ ਤੇ ਪੰਜਾਬੀ ਗਾਇਕ ਯੋ ਯੋ ਹਨੀ ਸਿੰਘ (yo yo honey singh) ਦਾ ਸ਼ੋਅ 23 ਮਾਰਚ ਨੂੰ ਚੰਡੀਗੜ੍ਹ (chandigarh) ਵਿੱਚ ਹੋਣ ਜਾ ਰਿਹਾ ਹੈ । ਦੱਸ ਦੇਈਏ ਕਿ ਪ੍ਰਸ਼ਾਸਨ ਨੇ ਇਸ ਸ਼ੋਅ (show) ਲਈ ਪ੍ਰਤੀ ਦਿਨ 5 ਲੱਖ ਰੁਪਏ ਵਸੂਲਣ ਦਾ ਫੈਸਲਾ ਕੀਤਾ ਹੈ।
ਉਥੇ ਹੀ ਇਹ ਵੀ ਜਾਣਕਰੀ ਸਾਹਮਣੇ ਆਈ ਹੈ ਕਿ ਇਹ ਸ਼ੋਅ ਸੈਕਟਰ 25 ਦੇ ਰੈਲੀ ਗਰਾਊਂਡ ਵਿੱਚ ਆਯੋਜਿਤ ਕੀਤਾ ਜਾਵੇਗਾ। ਸ਼ੋਅ ਲਈ ਆਨਲਾਈਨ ਟਿਕਟ ਬੁਕਿੰਗ ਕੀਤੀ ਜਾ ਰਹੀ ਹੈ, ਜਦੋਂ ਕਿ ਪਹਿਲਾਂ ਸ਼ੋਅ ਸੈਕਟਰ-34 ਦੇ ਪ੍ਰਦਰਸ਼ਨੀ ਮੈਦਾਨ ਵਿੱਚ ਹੁੰਦੇ ਸਨ, ਪਰ ਲੋਕਾਂ ਦੀ ਸਮੱਸਿਆ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਹੁਣ ਫੈਸਲਾ ਕੀਤਾ ਹੈ ਕਿ ਜੋ ਵੀ ਸ਼ੋਅ ਹੋਣਗੇ, ਉਹ ਸੈਕਟਰ-25 ਵਿੱਚ ਹੀ ਹੋਣਗੇ।
ਜਾਣਕਾਰੀ ਮੁਤਾਬਿਕ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੰਚਕੂਲਾ ਪ੍ਰਸ਼ਾਸਨ ਹਨੀ ਸਿੰਘ (honey singh) ਦੇ ਸ਼ੋਅ ਲਈ ਜਗ੍ਹਾ ਦੇਣ ਤੋਂ ਇਨਕਾਰ ਕਰ ਚੁੱਕਾ ਹੈ। ਚੰਡੀਗੜ੍ਹ ਪ੍ਰਸ਼ਾਸਨ ਰੈਲੀ ਗਰਾਊਂਡ ਅਤੇ ਪ੍ਰਦਰਸ਼ਨੀ ਗਰਾਊਂਡ ਦਾ ਕਿਰਾਇਆ ਨਵੇਂ ਸਿਰੇ ਤੋਂ ਤੈਅ ਕਰ ਰਿਹਾ ਸੀ। ਇਹ ਫਾਈਲ ਕਈ ਅਧਿਕਾਰੀਆਂ ਦੀ ਪ੍ਰਵਾਨਗੀ ਤੋਂ ਬਾਅਦ ਪਾਸ ਕੀਤੀ ਗਈ ਹੈ।
ਉਥੇ ਹੀ ਇਸ ਦੌਰਾਨ ਪ੍ਰਬੰਧਕਾਂ ਨੇ ਸ਼ੋਅ ਲਈ ਪੰਚਕੂਲਾ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਪਰ ਬੱਚਿਆਂ ਦੀਆਂ ਪ੍ਰੀਖਿਆਵਾਂ ਦਾ ਹਵਾਲਾ ਦਿੰਦੇ ਹੋਏ ਪੰਚਕੂਲਾ ਪ੍ਰਸ਼ਾਸਨ ਨੇ ਸ਼ੋਅ ਲਈ ਆਪਣਾ ਗਰਾਊਂਡ ਬੁੱਕ ਕਰਨ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਪ੍ਰਬੰਧਕਾਂ ਨੇ ਦੁਬਾਰਾ ਯੂਟੀ ਪ੍ਰਸ਼ਾਸਨ ਨੂੰ ਅਰਜ਼ੀ ਦਿੱਤੀ। ਹੁਣ ਪ੍ਰਸ਼ਾਸਨ ਬੁਕਿੰਗ ਪ੍ਰਕਿਰਿਆ ਪੂਰੀ ਕਰ ਰਿਹਾ ਹੈ।
ਦੱਸ ਦੇਈਏ ਕਿ ਬੁਕਿੰਗ (booking file0 ਫਾਈਲ ਡੀਸੀ ਦਫ਼ਤਰ ਤੋਂ ਪ੍ਰਸ਼ਾਸਨ ਨੂੰ ਭੇਜ ਦਿੱਤੀ ਗਈ ਹੈ। ਪ੍ਰਸ਼ਾਸਨ ਦੀ ਮਨਜ਼ੂਰੀ ਮਿਲਣ ਤੋਂ ਬਾਅਦ, ਸੈਕਟਰ-25 ਰੈਲੀ ਗਰਾਊਂਡ ਗਾਇਕ ਹਨੀ ਸਿੰਘ ਦੇ ਕੰਸਰਟ ਲਈ ਬੁੱਕ ਕੀਤਾ ਜਾਵੇਗਾ। ਦਰਾਂ ਵਧਾਉਣ ਤੋਂ ਬਾਅਦ ਇਹ ਪਹਿਲੀ ਬੁਕਿੰਗ ਹੈ। ਇਸ ਤੋਂ ਪਹਿਲਾਂ, ਗਾਇਕ ਏਪੀ ਢਿੱਲੋਂ ਦਾ ਸ਼ੋਅ ਸੈਕਟਰ-25 ਵਿੱਚ ਪਹਿਲਾਂ ਹੀ ਹੋ ਚੁੱਕਾ ਹੈ। ਇਹ ਸ਼ੋਅ 21 ਦਸੰਬਰ ਨੂੰ ਹੋਇਆ ਸੀ।
Read More: ‘Millionaire Tour: ਪੰਜਾਬੀ ਗਾਇਕ ਤੇ ਰੈਪਰ ਨੇ ‘ਮਿਲੀਅਨੇਅਰ ਟੂਰ’ ਦਾ ਕੀਤਾ ਐਲਾਨ, ਜਾਣੋ ਵੇਰਵਾ