Fazilka

ਬਟਾਲਾ ਦੇ ਇਕ ਨਸ਼ਾ ਤਸਕਰ ਦੇ ਘਰ ਤੇ ਚੱਲਿਆ ਪੀਲਾ ਪੰਜਾ

21 ਮਾਰਚ 2025: ਨਸ਼ਿਆਂ ਖਿਲਾਫ ਪੰਜਾਬ ਸਰਕਾਰ (punjab sarkar) ਵੱਲੋਂ ਵਿੱਡੀ ਮੁਹਿੰਮ ਤਹਿਤ ਬਟਾਲਾ ਪੁਲਿਸ ਵੱਲੋਂ ਗਾਂਧੀ ਕੈਂਪ ਚ ਦੋ ਨਸ਼ਾ ਤਸਕਰਾਂ ਦੇ ਘਰਾਂ ਤੇ ਪੀਲਾ ਪੰਜਾ ਚੱਲਣਾ ਸ਼ੁਰੂ ਹੋ ਗਿਆ ਹੈ। ਥਾਣਾ ਸਿਵਲ ਲਾਈਨ ਦੇ ਅਧੀਨ ਆਉਂਦੇ ਗਾਂਧੀ ਕੈਂਪ ਦੇ ਇਕ ਨਸ਼ਾ ਤਸਕਰਾਂ ਦੇ ਘਰ ਨੂੰ ਢਾਉਣ ਲਈ ਬਟਾਲਾ ਪੁਲਿਸ ਵੱਡੀ ਗਿਣਤੀ ਚ ਤੈਨਾਤ ਹੈ |

ਇਸ ਤੋਂ ਇਲਾਵਾ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ਤੇ ਮੌਜੂਦ ਹਨ। ਤਿੰਨ ਜੇਸੀਬੀ ਦੀ ਮਦਦ ਦੇ ਨਾਲ ਦੋ ਨਸ਼ਾ ਤਸਕਰਾਂ (drug smugglers) ਦੇ ਘਰਾਂ ਨੂੰ ਢਾਇਆ ਜਾ ਰਿਹਾ ਹੈ। ਬਟਾਲਾ ਪੁਲਿਸ ਦੇ ਐਸਐਸਪੀ ਸੁਹੇਲ ਕਾਸਮ ਮੀਰ ਨੇ ਦੱਸਿਆ ਕਿ ਡੀਜੀਪੀ ਪੰਜਾਬ ਦੇ ਹੁਕਮਾਂ ਤਹਿਤ ਨਸ਼ਾ ਵੇਚ ਕੇ ਬਣਾਈਆਂ ਜਾਇਦਾਦਾਂ ਨੂੰ ਮਲੀਆ ਮੇਟ ਕੀਤੀਆਂ ਜਾ ਰਿਹਾ ਹੈ । ਉਹਨਾਂ ਕਿਹਾ ਕਿ ਨਸ਼ਾ ਤਸਕਰਾਂ ਵਿਰੁੱਧ ਮਿੱਟੀ ਮੁਹਿੰਮ ਤਹਿਤ ਅਗਾਹ ਵੀ ਕਾਰਵਾਈਆਂ ਜਾਰੀ ਰਹਿਣਗੀਆਂ।

ਐਸਐਸਪੀ ਬਟਾਲਾ (batala) ਨੇ ਅੱਗੇ ਕਿਹਾ ਕਿ ਦੋਹਾਂ ਨਸ਼ਾ ਤਸਕਰਾਂ ਨੂੰ ਇਹ ਜਾਇਦਾਦਾਂ ਨਜਾਇਜ਼ ਤੌਰ ਉਸਾਰੀਆਂ ਹਨ ਅਤੇ ਸਿਵਲ ਪ੍ਰਸ਼ਾਸਨ ਦੀ ਕਾਰਵਾਈ ਦੇ ਨਾਲ ਨਾਲ ਪੁਲਿਸ ਪ੍ਰਸ਼ਾਸਨ ਆਪਣੀ ਕਾਰਵਾਈ ਕਰ ਰਿਹਾ ਹੈ। ਉਹਨਾਂ ਕਿਹਾ ਕਿ ਬਲਦੀਪ ਕੁਮਾਰ ਉਰਫ ਗਾਜਾ ਅਤੇ ਜੀਵਨ ਕੁਮਾਰ ਦੇ ਘਰਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਆਪਣੇ ਮਾੜੇ ਕੰਮਾਂ ਤੋਂ ਬਾਜ ਆ ਜਾਣ ਨਹੀਂ ਤਾਂ ਉਹਨਾਂ ਦਾ ਹਸ਼ਰ ਵੀ ਬੁਰਾ ਹੋਵੇਗਾ।

Read More: War on drugs: ਪੰਜਾਬ ਪੁਲਿਸ ਵੱਲੋਂ 15ਵੇਂ ਦਿਨ 557 ਥਾਵਾਂ ‘ਤੇ ਛਾਪੇਮਾਰੀ, 114 ਨਸ਼ਾ ਤਸਕਰ ਕਾਬੂ 

Scroll to Top