Year Ender 2024: ਮਨੂ ਭਾਕਰ ਸਮੇਤ ਇਨ੍ਹਾਂ 6 ਖਿਡਾਰੀਆਂ ਨੇ ਪੈਰਿਸ ਓਲੰਪਿਕ ‘ਚ ਚਮਕਾਇਆ ਭਾਰਤ ਦਾ ਨਾਮ

ਚੰਡੀਗੜ੍ਹ, 31 ਦਸੰਬਰ 2024: ਪੈਰਿਸ ਓਲੰਪਿਕ ਖੇਡਾਂ 2024 ‘ਚ ਭਾਰਤੀ ਖਿਡਾਰੀਆਂ ਨੇ ਕੁੱਲ ਛੇ ਤਮਗੇ ਆਪਣੇ ਨਾਂ ਕੀਤੇ । ਇਨ੍ਹਾਂ ‘ਚ ਪੰਜ ਕਾਂਸੀ ਅਤੇ ਇੱਕ ਚਾਂਦੀ ਦਾ ਤਮਗਾ ਸ਼ਾਮਲ ਹੈ। ਸਾਲ 26 ਜੁਲਾਈ 2024 ਤੋਂ ਸ਼ੁਰੂ ਹੋਏ ਇਸ ਖੇਡ ਮਹਾਕੁੰਭ ‘ਚ ਭਾਰਤੀ ਓਲੰਪਿਕ ਸੰਘ (IOA) ਨੇ ਭਾਰਤੀ ਦਲ ‘ਚ ਸੱਤ ਰਿਜ਼ਰਵ ਸਮੇਤ 117 ਖਿਡਾਰੀਆਂ ਨੂੰ ਭੇਜਿਆ ਸੀ। ਇਸ ਦੇ ਨਾਲ ਹੀ 140 ਸਹਾਇਕ ਸਟਾਫ਼ ਅਤੇ ਅਧਿਕਾਰੀ ਵੀ ਭਾਰਤੀ ਟੀਮ ਦੇ ਨਾਲ ਗਏ। ਸਾਰਿਆਂ ਨੇ ਆਪਣੇ ਪ੍ਰਦਰਸ਼ਨ ਨਾਲ ਦੇਸ਼ ਦਾ ਨਾਂ ਰੌਸ਼ਨ ਕੀਤਾ।

ਭਾਰਤੀ ਪੁਰਸ਼ ਹਾਕੀ ਟੀਮ ਨੇ ਜਿੱਤਿਆ ਕਾਂਸੀ ਤਮਗਾ

ਭਾਰਤੀ ਹਾਕੀ ਟੀਮ ਤੋਂ ਪੈਰਿਸ ਓਲੰਪਿਕ ‘ਚ ਸੋਨ ਤਮਗਾ ਜਿੱਤਣ ਦੀ ਉਮੀਦ ਸੀ, ਸੋਨ ਤਾਂ ਨਹੀਂ ਆਇਆ ਪਰ ਭਾਰਤੀ ਟੀਮ ਕਾਂਸੀ ਦਾ ਤਮਗਾ ਬਰਕਰਾਰ ਰੱਖਣ ‘ਚ ਕਾਮਯਾਬ ਰਹੀ। ਦੂਜੇ ਪਾਸੇ ਭਾਰਤ ਨੇ ਟੋਕੀਓ 2020 ‘ਚ 41 ਸਾਲਾਂ ਦੇ ਤਮਗੇ ਦੇ ਸੋਕੇ ਨੂੰ ਖਤਮ ਕੀਤਾ ਅਤੇ ਪੰਜਾਬ ਦੇ ਰਮਨਪ੍ਰੀਤ ਸਿੰਘ ਦੀ ਅਗਵਾਈ ‘ਚ ਭਾਰਤ ਨੇ ਕਾਂਸੀ ਦਾ ਤਮਗਾ ਜਿੱਤਿਆ। ਤਿੰਨ ਸਾਲ ਬਾਅਦ 8 ਅਗਸਤ ਨੂੰ ਪੈਰਿਸ ਓਲੰਪਿਕ ‘ਚ ਵੀ ਭਾਰਤੀ ਟੀਮ ਨੇ ਕਾਂਸੀ ਦਾ ਤਮਗਾ ਜਿੱਤਿਆ ਸੀ। ਭਾਰਤ ਨੇ ਕਾਂਸੀ ਦੇ ਤਮਗੇ ਦੇ ਮੁਕਾਬਲੇ ‘ਚ ਸਪੇਨ ਨੂੰ 2-1 ਨਾਲ ਹਰਾਇਆ ਸੀ ।

Indian Hockey team

ਮਨੂ ਭਾਕਰ ਨੇ ਜਿੱਤੇ ਦੋ ਤਮਗੇ

ਭਾਰਤ ਦੀ ਸਟਾਰ ਨਿਸ਼ਾਨੇਬਾਜ਼ ਮਨੂ ਭਾਕਰ (Manu Bhaker) ਨੇ ਪੈਰਿਸ ਓਲੰਪਿਕ (Paris Olympics 2024) ‘ਚ 28 ਜੁਲਾਈ ਨੂੰ ਔਰਤਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ‘ਚ ਆਪਣਾ ਪਹਿਲਾ ਤਮਗ ਜਿੱਤਿਆ ਸੀ। ਸਟਾਰ ਨਿਸ਼ਾਨੇਬਾਜ਼ ਮਨੂ ਭਾਕਰ ਨੇ ਤੀਜਾ ਸਥਾਨ ਹਾਸਲ ਕਰਕੇ ਕਾਂਸੀ ਦਾ ਤਮਗਾ ਜਿੱਤਿਆ। ਉਹ ਓਲੰਪਿਕ ਨਿਸ਼ਾਨੇਬਾਜ਼ੀ ‘ਚ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਅਥਲੀਟ ਵੀ ਹੈ। ਮਨੂ ਭਾਕਰ ਨੇ ਫਾਈਨਲ ‘ਚ 221.7 ਦਾ ਸਕੋਰ ਕੀਤਾ।

Manu bhaker

ਅਮਨ ਸਹਿਰਾਵਤ ਨੇ ਪੁਰਸ਼ਾਂ ਦੀ ਫ੍ਰੀਸਟਾਈਲ ਕੁਸ਼ਤੀ ‘ਚ ਜਿੱਤਿਆ ਕਾਂਸੀ ਤਮਗਾ

ਪੈਰਿਸ ਓਲੰਪਿਕ ਖੇਡਾਂ 2024 ‘ਚ ਭਾਰਤ ਨੇ 9 ਅਗਸਤ ਨੂੰ ਛੇਵਾਂ ਤਮਗਾ ਜਿੱਤਿਆ ਸੀ, ਪੁਰਸ਼ਾਂ ਦੀ ਫਰੀਸਟਾਈਲ ਕੁਸ਼ਤੀ ‘ਚ ਅਮਨ ਨੇ 57 ਕਿੱਲੋ ਭਾਰ ਵਰਗ ‘ਚ ਕਾਂਸੀ ਦਾ ਤਮਗਾ ਜਿੱਤਿਆ। ਅਮਨ ਨੇ ਕਾਂਸੀ ਦੇ ਮੁਕਾਬਲੇ ‘ਚ ਪਹਿਲਵਾਨ ਡੇਰਿਅਨ ਟੋਈ ਕਰੂਜ਼ ਨੂੰ 13-5 ਨਾਲ ਹਰਾ ਕੇ ਇਤਿਹਾਸ ਰਚਿਆ ਸੀ। ਪੈਰਿਸ ਓਲੰਪਿਕ ‘ਚ ਅਮਨ ਭਾਰਤ ਦਾ ਇਕਲੌਤਾ ਪੁਰਸ਼ ਪਹਿਲਵਾਨ ਸੀ।

ਨੀਰਜ ਚੋਪੜਾ ਦਾ ਜੈਵਲਿਨ ਥਰੋਅ ਮੁਕਾਬਲੇ ‘ਚ ਚਾਂਦੀ ਤਮਗਾ

ਭਾਰਤ ਦੇ ਸਟਾਰ ਜੈਵਲਿਨ ਥਰੋਅਰ ਨੀਰਜ ਚੋਪੜਾ ਨੇ 8 ਅਗਸਤ ਨੂੰ ਪੈਰਿਸ ਓਲੰਪਿਕ ‘ਚ 89.45 ਮੀਟਰ ਦੇ ਆਪਣੇ ਸਰਵੋਤਮ ਥਰੋਅ ਨਾਲ ਚਾਂਦੀ ਦਾ ਤਮਗਾ ਜਿੱਤਿਆ। ਨੀਰਜ ਨੇ ਟੋਕੀਓ ਓਲੰਪਿਕ ‘ਚ ਸੋਨ ਤਮਗਾ ਜਿੱਤਿਆ ਸੀ। ਹਾਲਾਂਕਿ ਇਸ ਵਾਰ ਉਹ ਆਪਣੇ ਤਮਗੇ ਦਾ ਬਚਾਅ ਨਹੀਂ ਕਰ ਸਕੇ। ਨੀਰਜ ਸਿਰਫ ਇੱਕ ਸਫਲ ਕੋਸ਼ਿਸ਼ ਕਰ ਸਕਿਆ ਅਤੇ ਛੇ ‘ਚੋਂ ਪੰਜ ਫਾਊਲ ਕੀਤੇ।

Neeraj Chopra

ਸਵਪਨਿਲ ਕੁਸਾਲੇ ਨੇ ਜਿੱਤਿਆ ਕਾਂਸੀ ਤਮਗਾ

ਸਵਪਨਿਲ ਕੁਸਾਲੇ ਨੇ ਭਾਰਤ ਲਈ ਤੀਜਾ ਤਮਗਾ ਜਿੱਤਿਆ। ਸਵਪਨਿਲ ਨੇ 1 ਅਗਸਤ ਨੂੰ ਪੁਰਸ਼ਾਂ ਦੀ 50 ਮੀਟਰ ਰਾਈਫਲ 3 ਪੁਜ਼ੀਸ਼ਨਾਂ ‘ਚ ਕਾਂਸੀ ਦਾ ਤਮਗਾ ਆਪਣੇ ਨਾਂ ਕੀਤਾ। ਸਵਪਨਿਲ ਮਹਿਲਾ ਜਾਂ ਪੁਰਸ਼ਾਂ ਦੀ 50 ਮੀਟਰ ਰਾਈਫਲ 3 ਪੁਜ਼ੀਸ਼ਨਾਂ ‘ਚ ਓਲੰਪਿਕ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਹੈ।

Swapnil Kusale

ਮਨੂ ਭਾਕਰ ਨੇ ਪੈਰਿਸ ਖੇਡਾਂ ‘ਚ ਦੋ ਕਾਂਸੀ ਦੇ ਤਮਗੇ ਜਿੱਤ ਕੇ ਇਤਿਹਾਸ ਰਚਿਆ। ਮਨੂ ਨੇ ਬੀਬੀਆਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ‘ਚ ਕਾਂਸੀ ਦਾ ਤਮਗਾ ਜਿੱਤ ਕੇ ਇਨ੍ਹਾਂ ਖੇਡਾਂ ‘ਚ ਦੇਸ਼ ਦੇ ਤਮਗੇ ਦਾ ਖਾਤਾ ਖੋਲ੍ਹਿਆ ਸੀ। ਇਸ ਤੋਂ ਬਾਅਦ ਮਨੂ ਨੇ ਸਰਬਜੋਤ ਸਿੰਘ ਨਾਲ ਮਿਲ ਕੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਈਵੈਂਟ ‘ਚ ਵੀ ਕਾਂਸੀ ਦਾ ਤਮਗਾ ਜਿੱਤਿਆ ਹੈ ।

ਮਿਕਸਡ ਟੀਮ ਦਾ 10 ਮੀਟਰ ਏਅਰ ਪਿਸਟਲ ਮੁਕਾਬਲੇ ‘ਚ ਕਾਂਸੀ ਤਮਗਾ

30 ਜੁਲਾਈ ਨੂੰ ਮਨੂ ਭਾਕਰ ਨੇ ਸਰਬਜੋਤ ਸਿੰਘ ਨਾਲ ਮਿਲ ਕੇ 10 ਮੀਟਰ ਏਅਰ ਪਿਸਟਲ ਮਿਕਸਡ ਈਵੈਂਟ ‘ਚ ਕਾਂਸੀ ਦਾ ਤਮਗਾ ਜਿੱਤਿਆ। ਇਸ ਓਲੰਪਿਕ ‘ਚ ਭਾਰਤ ਦਾ ਇਹ ਦੂਜਾ ਤਮਗਾ ਸੀ। ਭਾਰਤ ਨੇ ਕਾਂਸੀ ਦੇ ਤਗ਼ਮੇ ਦੇ ਮੁਕਾਬਲੇ ‘ਚ ਦੱਖਣੀ ਕੋਰੀਆ ਦੇ ਖਿਡਾਰੀਆਂ ਨੂੰ 16-10 ਨਾਲ ਹਰਾਇਆ ਸੀ ।

Read More: Paris Olympics: ਪੈਰਿਸ ਓਲੰਪਿਕ 2024 ਦੇ ਸਮਾਪਤੀ ਸਮਾਗਮ ‘ਚ ਭਾਰਤ ਦੀ ਝੰਡਾ ਬਰਦਾਰ ਹੋਵੇਗੀ ਮਨੂ ਭਾਕਰ

Scroll to Top