ਯਾਰ ਜਿਗਰੀ ਕਸੂਤੀ ਡਿਗਰੀ

7 ਅਗਸਤ 2026 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ “ਯਾਰ ਜਿਗਰੀ ਕਸੂਤੀ ਡਿਗਰੀ–ਦ ਫ਼ਿਲਮ”

ਚੰਡੀਗੜ੍ਹ, 27 ਅਕਤੂਬਰ 2025: ਅੱਜ ਸੀਜੀਸੀ ਲਾਂਡਰਾਂ ਵਿਖੇ ਇੱਕ ਸਮਾਗਮ ਦੌਰਾਨ ਓਮਜੀ ਸਿਨੇ ਵਰਲਡ ਨੇ ਟ੍ਰੋਲ ਪੰਜਾਬੀ ਦੇ ਸਹਿਯੋਗ ਨਾਲ “ਯਾਰ ਜਿਗਰੀ ਕਸੂਤੀ ਡਿਗਰੀ – ਦ ਫ਼ਿਲਮ” ਦਾ ਐਲਾਨ ਕੀਤਾ ਹੈ। ਸੈਂਕੜਿਆਂ ਵਿਦਿਆਰਥੀਆਂ ਅਤੇ ਮੀਡੀਆ ਪ੍ਰਤਿਨਿਧੀਆਂ ਦੀ ਹਾਜ਼ਰੀ ‘ਚ ਸ਼ਾਨਦਾਰ ਇਵੈਂਟ ਦੌਰਾਨ ਪੂਰੀ ਸਟਾਰ ਕਾਸਟ—ਪੁਖਰਾਜ ਭੱਲਾ, ਅੰਮ੍ਰਿਤ ਐਂਬੀ, ਪਵਨ ਜੋਹਲ, ਹਸ਼ਨੀਨ ਚੌਹਾਨ ਅਤੇ ਹੋਰ ਕਲਾਕਾਰਾਂ ਦੇ ਨਾਲ ਲੇਖਕ-ਨਿਰਦੇਸ਼ਕ ਰੈਬੀ ਟਿਵਾਣਾ ਅਤੇ ਪ੍ਰੋਡਿਊਸਰ ਮੁਨੀਸ਼ ਸਾਹਨੀ ਹਾਜ਼ਰ ਸਨ | ਇਸਦੇ ਨਾਲ ਹੀ ਟੀਜ਼ਰ ਜਾਰੀ ਕਰਕੇ ਫ਼ਿਲਮ ਦੀ ਰਿਲੀਜ਼ ਦੀ ਤਾਰੀਖ਼ 7 ਅਗਸਤ 2026 ਦਾ ਅਧਿਕਾਰਿਕ ਐਲਾਨ ਕੀਤਾ ਹੈ।

ਪੰਜਾਬੀ ਮਨੋਰੰਜਨ ਦੀ ਦੁਨੀਆ ਦੀ ਸਭ ਦੀ ਮਨਪਸੰਦ ਵੈੱਬ ਸੀਰੀਜ਼ਾਂ ‘ਚੋਂ ਇੱਕ “ਯਾਰ ਜਿਗਰੀ ਕਸੂਤੀ ਡਿਗਰੀ” ਦਰਸ਼ਕਾਂ ਦੇ ਦਿਲਾਂ ‘ਚ ਖਾਸ ਥਾਂ ਬਣਾਈ ਹੋਈ ਹੈ, ਜਿਸ ਨੂੰ ਯੂ ਟਿਊਬ ‘ਤੇ 550 ਮਿਲੀਅਨ ਤੋਂ ਵੱਧ ਵਿਊਜ਼ ਮਿਲੇ ਹਨ। ਹੁਣ ਇਹ ਫ਼ਿਲਮ ਉਸੀ ਕਹਾਣੀ ਨੂੰ ਅੱਗੇ ਵਧਾਏਗੀ—ਪੁਰਾਣੇ ਕਿਰਦਾਰਾਂ, ਕਾਲਜ ਦੀਆਂ ਯਾਦਾਂ ਤੇ ਦੋਸਤੀ ਦੇ ਜਜ਼ਬਾਤਾਂ ਨੂੰ ਇਕ ਨਵੀਂ ਉਡਾਨ ਦੇਵੇਗੀ |

ਅਦਾਕਾਰ ਪੁਖਰਾਜ ਭੱਲਾ ਨੇ ਕਿਹਾ ਕਿ “ਇਹ ਸਿਰਫ਼ ਫ਼ਿਲਮ ਨਹੀਂ, ਇਹ ਸਾਡੀ ਰਿਯੂਨਿਅਨ ਹੈ। ਜਿਹੜਾ ਪਿਆਰ ਫੈਨਜ਼ ਨੇ ਸਾਨੂੰ ਦਿੱਤਾ, ਹੁਣ ਉਹ ਜਾਦੂ ਵੱਡੇ ਪਰਦੇ ‘ਤੇ ਵਾਪਸ ਲੈ ਕੇ ਆ ਰਹੇ ਹਾਂ |
ਨਿਰਦੇਸ਼ਕ ਰੈਬੀ ਟਿਵਾਣਾ ਨੇ ਕਿਹਾ, “ਯਾਰ ਜਿਗਰੀ ਕਸੂਤੀ ਡਿਗਰੀ” ਇੱਕ ਸੁਪਨਾ ਸੀ ਜੋ ਅਸੀਂ ਦਰਸ਼ਕਾਂ ਨਾਲ ਮਿਲ ਕੇ ਦੇਖਿਆ। ਉਨਾਂ ਦਾ ਪਿਆਰ ਇਸਨੂੰ ਇੱਕ ਮੂਵਮੈਂਟ ਬਣਾ ਗਿਆ।

ਪ੍ਰੋਡਿਊਸਰ ਮੁਨੀਸ਼ ਸਾਹਨੀ ਨੇ ਕਿਹਾ, “ਇਸ ਸੀਰੀਜ਼ ਨੂੰ ਬਹੁਤ ਮਿਲਿਆ ਹੈ। ਇਸਨੂੰ ਸਿਨੇਮਾਘਰਾਂ ਤੱਕ ਲੈ ਜਾਣਾ ਕੁਦਰਤੀ ਕਦਮ ਹੈ, ਕਿਉਂਕਿ ਇਹ ਹਰ ਪੰਜਾਬੀ ਨੌਜਵਾਨ ਦੇ ਦਿਲ ਨਾਲ ਜੁੜੀ ਕਹਾਣੀ ਹੈ। ਹੁਣ ਅਸੀਂ ਇਸਨੂੰ ਗਲੋਬਲ ਪੱਧਰ ‘ਤੇ ਲੈ ਕੇ ਜਾਣ ਲਈ ਤਿਆਰ ਹਾਂ।”

Read More: Paatal Lok Season 2: ਅੱਜ ਰਿਲੀਜ਼ ਹੋਵੇਗਾ ਪਾਤਾਲ ਲੋਕ ਸੀਜ਼ਨ 2, ਜਾਣੋ ਕਿੱਥੇ ਵੇਖ ਸਕਦੇ ਹੋ ਸਾਰੇ ਐਪੀਸੋਡ

Scroll to Top