ਚੰਡੀਗੜ੍ਹ, 15 ਮਈ 2025: WTC Prize Money: ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ਦੀ ਰਕਮ ਵਧਾ ਦਿੱਤੀ ਹੈ। ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਮੈਚ ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਵਿਚਾਲੇ ਲਾਰਡਜ਼ ਵਿਖੇ 11 ਤੋਂ 15 ਜੂਨ ਤੱਕ ਖੇਡਿਆ ਜਾਵੇਗਾ।
ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਜੇਤੂ ਨੂੰ 30.79 ਕਰੋੜ ਰੁਪਏ ਦੀ ਰਕਮ ਮਿਲੇਗੀ, ਜਦੋਂ ਕਿ ਹਾਰਨ ਵਾਲੀ ਟੀਮ ਨੂੰ 18.47 ਕਰੋੜ ਰੁਪਏ ਦੀ ਰਕਮ ਮਿਲੇਗੀ।
ਇਸ ਵਾਰ ਜੇਤੂ ਟੀਮ ਲਈ ਇਨਾਮੀ ਰਾਸ਼ੀ ਪਿਛਲੇ ਦੋ ਫਾਈਨਲ, ਨਿਊਜ਼ੀਲੈਂਡ (2021) ਅਤੇ ਆਸਟ੍ਰੇਲੀਆ (2023) ਦੇ ਜੇਤੂਆਂ ਦੁਆਰਾ ਜਿੱਤੀ ਗਈ ਰਕਮ ਨਾਲੋਂ 17.96 ਕਰੋੜ ਰੁਪਏ ਤੋਂ ਵੱਧ ਹੈ। ਪਿਛਲੇ ਦੋ ਐਡੀਸ਼ਨਾਂ ‘ਚ ਜੇਤੂ ਨੂੰ 13.68 ਕਰੋੜ ਰੁਪਏ ਦਿੱਤੇ ਗਏ ਸਨ, ਜਦੋਂ ਕਿ ਉਪ ਜੇਤੂ ਨੂੰ 6.84 ਕਰੋੜ ਰੁਪਏ ਦਿੱਤੇ ਗਏ ਸਨ।
ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ‘ਚ ਖੇਡਣ ਵਾਲੀਆਂ ਸਾਰੀਆਂ 9 ਟੀਮਾਂ ਨੂੰ ਇਨਾਮੀ ਰਾਸ਼ੀ (WTC Prize Money) ਮਿਲੇਗੀ। ਨੌਵੇਂ ਸਥਾਨ ‘ਤੇ ਚੱਲ ਰਹੇ ਪਾਕਿਸਤਾਨ ਨੂੰ ਵੀ 4.10 ਕਰੋੜ ਰੁਪਏ ਮਿਲਣਗੇ। ਤੀਜੇ ਸਥਾਨ ‘ਤੇ ਰਹਿਣ ਵਾਲੀ ਟੀਮ ਇੰਡੀਆ ਨੂੰ 12.32 ਕਰੋੜ ਰੁਪਏ ਮਿਲਣਗੇ।
ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਤੀਜੇ ਪੜਾਅ ‘ਚ, ਦੱਖਣੀ ਅਫਰੀਕਾ ਨੇ 69.44 ਪ੍ਰਤੀਸ਼ਤ ਦੇ ਨਾਲ ਅੰਕ ਸੂਚੀ ‘ਚ ਸਿਖਰ ‘ਤੇ ਰਹਿ ਕੇ ਫਾਈਨਲ ‘ਚ ਜਗ੍ਹਾ ਪੱਕੀ ਕੀਤੀ। ਜਦੋਂ ਕਿ ਆਸਟ੍ਰੇਲੀਆ ਨੇ 67.54 ਪ੍ਰਤੀਸ਼ਤ ਨਾਲ ਦੂਜੇ ਸਥਾਨ ‘ਤੇ ਰਹਿ ਕੇ ਫਾਈਨਲ ਲਈ ਕੁਆਲੀਫਾਈ ਕੀਤਾ।
Read More: South Africa Squad for WTC: ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਲਈ ਦੱਖਣੀ ਅਫਰੀਕਾ ਟੀਮ ਦਾ ਐਲਾਨ